ਕੈਪਟਨ ਮੋਨਿਕਾ ਖੰਨਾ ਨੇ ਸਿੰਗਲ ਇੰਜਣ 'ਤੇ ਐਮਰਜੈਂਸੀ ਲੈਂਡਿੰਗ ਕਰਕੇ ਬਚਾਈਆਂ ਕਈ ਜਾਨਾਂ, ਪੂਰਾ ਦੇਸ਼ ਕਰ ਰਿਹਾ ਹੈ ਇਸ ਮੁਟਿਆਰ ਦੀ ਤਾਰੀਫ਼
Patna plane crash: ਕੈਪਟਨ ਮੋਨਿਕਾ ਖੰਨਾ ਦੀ ਸੂਝ-ਬੂਝ ਦੇ ਨਾਲ ਇੱਕ ਵੱਡਾ ਹਾਦਸਾ ਹਨ ਤੋਂ ਬਚ ਗਿਆ। ਦੱਸ ਦਈਏ ਬੀਤੇ ਦਿਨੀਂ ਬਿਹਾਰ ਦੇ ਪਟਨਾ ‘ਚ ਇੱਕ ਵੱਡਾ ਹਵਾਈ ਜਹਾਜ਼ ਹਾਦਸਾ ਟਲ ਗਿਆ। ਟੇਕ-ਆਫ ਦੌਰਾਨ, ਪੰਛੀ ਜਹਾਜ਼ ਦੇ ਇੰਜਣ ਨਾਲ ਟਕਰਾ ਗਿਆ ਅਤੇ ਦੇਖਦੇ ਹੀ ਦੇਖਦੇ ਇੰਜਨ ਨੂੰ ਅੱਗ ਲੱਗ ਗਈ। ਕੁਝ ਦੇਰ ਹਵਾ ਵਿੱਚ ਰਹਿਣ ਤੋਂ ਬਾਅਦ, ਜਹਾਜ਼ ਨੇ ਸਿੰਗਲ ਇੰਜਣ ਨਾਲ ਐਮਰਜੈਂਸੀ ਲੈਂਡਿੰਗ ਕੀਤੀ।
ਹੋਰ ਪੜ੍ਹੋ :ਗੈਰੀ ਸੰਧੂ ਦੇ ਨਵਜੰਮੇ ਪੁੱਤਰ ਨੇ ਆਪਣੀ ਕਿਊਟਨੈੱਸ ਨਾਲ ਲੁਟਿਆ ਮੇਲਾ, ਤਾਰੀਫ ਕਰਨ ਵਾਲੇ ਕਮੈਂਟਾਂ ਦੀ ਲੱਗੀ ਝੜੀ
ਬਹੁਤ ਘੱਟ ਲੋਕ ਜਾਣਦੇ ਹਨ ਕਿ ਕੈਪਟਨ ਮੋਨਿਕਾ ਖੰਨਾ ਸਪਾਈਸਜੈੱਟ ਦੇ ਉਸ ਜਹਾਜ਼ ਨੂੰ ਉਡਾ ਰਹੀ ਸੀ ਜਿਸ ਨਾਲ ਇਹ ਹਾਦਸਾ ਵਾਪਰਿਆ। ਹੁਣ ਕੈਪਟਨ ਮੋਨਿਕਾ ਖੰਨਾ ਦੀ ਦੇਸ਼ ਭਰ ਵਿੱਚ ਤਾਰੀਫ ਹੋ ਰਹੀ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਬੜੀ ਮੁਹਾਰਤ ਨਾਲ ਇੱਕ ਇੰਜਣ ਦੇ ਸਹਾਰੇ ਇਸ ਹਵਾਈ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾਇਆ । ਦੱਸ ਦਈਏ ਜਹਾਜ਼ ਵਿੱਚ ਸਵਾਰ 185 ਯਾਤਰੀਆਂ ਸਮੇਤ 191 ਲੋਕਾਂ ਦੀ ਜਾਨ ਬਚਾਈ। ਸੋਸ਼ਲ ਮੀਡੀਆ ਉੱਤੇ ਇਸ ਮੁਟਿਆਰ ਦੀ ਖੂਬ ਤਾਰੀਫ ਹੋ ਰਹੀ ਹੈ।
ਕੈਪਟਨ ਮੋਨਿਕਾ ਖੰਨਾ ਨੂੰ ਜਦੋਂ ਅੱਗ ਲੱਗਣ ਦਾ ਪਤਾ ਲੱਗਿਆ ਸੀ ਤਾਂ ਉਨ੍ਹਾਂ ਨੇ ਤੁਰੰਤ ਹੀ ਹੀ ਪ੍ਰਭਾਵਿਤ ਇੰਜਣ ਨੂੰ ਬੰਦ ਕਰ ਦਿੱਤਾ ਸੀ। ਜਿਸ ਕਰਕੇ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਸਪਾਈਸਜੈੱਟ ਨੇ ਵੀ ਕੈਪਟਨ ਮੋਨਿਕਾ ਖੰਨਾ ਦੀ ਪ੍ਰਸ਼ੰਸਾ ਕੀਤੀ । ਦੱਸ ਦਈਏ ਇਹ ਲੈਂਡਿੰਗ ਇੰਨੀ ਆਸਾਨ ਨਹੀਂ ਸੀ। ਸਪਾਈਸ ਜੈੱਟ ਵੱਲੋਂ ਜਾਰੀ ਬਿਆਨ ਅਨੁਸਾਰ ਕੈਪਟਨ ਮੋਨਿਕਾ ਖੰਨਾ ਅਤੇ ਉਸ ਦੇ ਨਾਲ ਸੇਵਾ ਕਰ ਰਹੇ ਫਸਟ ਆਫਿਸ ਬਲਪ੍ਰੀਤ ਸਿੰਘ ਭਾਟੀਆ ਨੇ ਘਟਨਾ ਦੌਰਾਨ ਚੁਸਤੀ ਨਾਲ ਕੰਮ ਕੀਤਾ। ਉਹ ਪੂਰੀ ਤਰ੍ਹਾਂ ਸ਼ਾਂਤ ਰਿਹਾ ਅਤੇ ਜਹਾਜ਼ ਨੂੰ ਚੰਗੀ ਤਰ੍ਹਾਂ ਸੰਭਾਲਿਆ। ਉਹ ਤਜਰਬੇਕਾਰ ਅਧਿਕਾਰੀ ਹਨ ਅਤੇ ਸਾਨੂੰ ਉਨ੍ਹਾਂ 'ਤੇ ਮਾਣ ਹੈ।
#WATCH Patna-Delhi SpiceJet flight safely lands at Patna airport after catching fire mid-air, all 185 passengers safe#Bihar pic.twitter.com/vpnoXXxv3m
— ANI (@ANI) June 19, 2022