Cannes 2022: ਮਾਮੇ ਖਾਨ ਨੇ ਰੱਚਿਆ ਇਤਿਹਾਸ, ਕਾਨਸ 'ਚ ਭਾਰਤ ਲਈ ਰੈਡ ਕਾਰਪੇਟ 'ਤੇ ਜਾਣ ਵਾਲੇ ਬਣੇ ਪਹਿਲੇ ਲੋਕ ਕਲਾਕਾਰ
Cannes Film Festival 2022 Red Carpet: ਕਾਨਸ ਫਿਲਮ ਫੈਸਟੀਵਲ2022 ਦੇ ਵਿੱਚ ਰਾਜਸਥਾਨੀ ਗਾਇਕ ਮਾਮੇ ਖਾਨ ਨੇ ਮੰਗਲਵਾਰ ਨੂੰ ਇਤਿਹਾਸ ਰਚਿਆ। ਕਿਉਂਕਿ ਉਹ 75ਵੇਂ ਕਾਨਸ ਫਿਲਮ ਫੈਸਟੀਵਲ ਵਿੱਚ ਭਾਰਤ ਲਈ ਰੈੱਡ ਕਾਰਪੇਟ ਦਾ ਰਾਹ ਖੋਲ੍ਹਣ ਵਾਲੇ ਪਹਿਲੇ ਲੋਕ ਕਲਾਕਾਰ ਬਣ ਗਏ ਹਨ।
Image Source: Instagram
ਕੌਣ ਹੈ ਮਾਮੇ ਖਾਨ?
ਮਾਮੇ ਖਾਨ ਨੇ ਇੱਕ ਰਾਜਸਥਾਨੀ ਲੋਕ ਗਾਇਕ ਤੋਂ ਬਾਲੀਵੁੱਡ ਦੇ ਪਲੇਅਬੈਕ ਸਿੰਗਰ ਦਾ ਲੰਮਾਂ ਸਫਰ ਤੈਅ ਕੀਤਾ ਹੈ। ਮਾਮੇ ਖਾਨ ਕਈ ਬਾਲੀਵੁੱਡ ਫਿਲਮਾਂ ਜਿਵੇਂ ਕਿ 'ਲੱਕ ਬਾਈ ਚਾਂਸ', 'ਨੋ ਵਨ ਕਿਲਡ ਜੈਸਿਕਾ', ਅਤੇ 'ਸੋਨਚਿਰਿਆ' ਫਿਲਮਾਂ ਲਈ ਬਤੌਕ ਪਲੇਬੈਕ ਸਿੰਗਰ ਕਈ ਗੀਤ ਗਾ ਚੁੱਕੇ ਹਨ। ਇਸ ਦੇ ਨਾਲ ਹੀ ਮਾਮੇ ਖਾਨ ਇੱਕ ਹੋਰ ਰਾਜਸਥਾਨੀ ਗਾਇਕ ਅਮਿਤ ਤ੍ਰਿਵੇਦੀ ਦੇ ਨਾਲ ਕੋਕ ਸਟੂਡੀਓ 'ਤੇ ਵੀ ਆਪਣੀ ਗਾਇਕੀ ਦਾ ਪ੍ਰਦਰਸ਼ਨ ਕਰ ਚੁੱਕੇ ਹਨ।
Image Source: Instagram
ਕਾਨਸ਼ ਫਿਲਮ ਫੈਸਟੀਵਲ ਦੇ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਲੋਕ ਕਲਾਕਾਰ ਨੇ ਹਿੱਸਾ ਲਿਆ ਹੋਵੇ। ਕਾਨਸ ਫਿਲਮ ਫੈਸਟੀਵਲ 2022 ਦੇ ਰੈੱਡ ਕਾਰਪੇਟ 'ਤੇ, ਮਾਮੇ ਖਾਨ ਨੂੰ ਰਵਾਇਤੀ ਰਾਜਸਥਾਨੀ ਪਹਿਰਾਵੇ ਵਿੱਚ ਦੇਖਿਆ ਗਿਆ। ਇਸ ਦੌਰਾਨ ਮਾਮੇ ਖਾਨ ਇੱਕ ਕਢਾਈਦਾਰ ਕੋਟ ਦੇ ਹੇਠਾਂ ਗੁਲਾਬੀ ਰੰਗ ਦਾ ਕੁੜਤਾ ਪਜਾਮਾ ਪਹਿਨੇ ਨਜ਼ਰ ਆਏ। ਇਸ ਤੋਂ ਇਲਾਵਾ ਉਨ੍ਹਾਂ ਨੇ ਸਿਰ 'ਤੇ ਰਾਜਸਥਾਨੀ ਪਗੜੀ ਵੀ ਸਜਾਈ ਸੀ, ਜੋ ਕਿ ਉਨ੍ਹਾਂ ਦੇ ਰਵਾਇਤੀ ਰਾਜਸਥਾਨੀ ਲੁੱਕ ਨੂੰ ਪੂਰਾ ਕਰ ਰਹੀ ਸੀ।
Image Source: Instagram
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੀ ਅਗਵਾਈ ਵਿੱਚ ਭਾਰਤੀ ਵਫ਼ਦ ਵਿੱਚ ਸ਼ੇਖਰ ਕਪੂਰ, ਪੂਜਾ ਹੇਗੜੇ, ਨਵਾਜ਼ੂਦੀਨ ਸਿੱਦੀਕੀ, ਤਮੰਨਾ ਭਾਟੀਆ, ਆਰ ਮਾਧਵਨ, ਏਆਰ ਰਹਿਮਾਨ, ਪ੍ਰਸੂਨ ਜੋਸ਼ੀ, ਵਾਣੀ ਤ੍ਰਿਪਾਠੀ ਅਤੇ ਰਿੱਕੀ ਕੇਜ ਸ਼ਾਮਲ ਹਨ।
75ਵੇਂ ਕਾਨਸ ਫਿਲਮ ਫੈਸਟੀਵਲ ਵਿੱਚ ਇੰਡੀਆ ਪੈਵੇਲੀਅਨ ਦਾ ਉਦਘਾਟਨ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਕਰਨਗੇ। 2022 ਕਾਨਸ ਲਈ ਯੂਨੀਵਰਸਲ ਥੀਮ ਭਾਰਤ ਦੁਨੀਆ ਦਾ ਕੰਟੈਂਟ ਹੱਬ ਹੈ।
Image Source: Instagram
ਹੋਰ ਪੜ੍ਹੋ : ਬੰਗਾਲੀ ਅਦਾਕਾਰਾ ਪੱਲਵੀ ਡੇ ਦਾ ਲਿਵ-ਇਨ ਪਾਰਟਨਰ ਸ਼ਾਗਰਨਿਕ ਚੱਕਰਵਰਤੀ ਗ੍ਰਿਫਤਾਰ, ਕੁਝ ਦਿਨ ਪਹਿਲਾਂ ਹੋਈ ਸੀ ਅਦਾਕਾਰਾ ਦੀ ਮੌਤ
ਇਸ ਤੋਂ ਪਹਿਲਾਂ ਮੰਗਲਵਾਰ ਨੂੰ, ਐਸ਼ਵਰਿਆ ਰਾਏ ਬੱਚਨ ਅਤੇ ਉਸਦੀ ਬੇਟੀ ਆਰਾਧਿਆ ਦਾ ਕਾਨ 2022 ਤੋਂ ਪਹਿਲਾਂ ਫ੍ਰੈਂਚ ਰਿਵੇਰਾ ਵਿਖੇ ਨਿੱਘਾ ਸਵਾਗਤ ਕੀਤਾ ਗਿਆ ਸੀ।
ਇਸੇ ਤਰ੍ਹਾਂ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਨੇ 2022 ਕਾਨਸ ਫਿਲਮ ਫੈਸਟੀਵਲ ਦੀ ਜਿਊਰੀ ਮੈਂਬਰ ਵਜੋਂ ਸਟੇਜ ਸੰਭਾਲਦਿਆਂ ਹੀ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ।
View this post on Instagram