Cannes 2022: ਨਰਗਿਸ ਫ਼ਾਖਰੀ ਦੀ ਕਾਨਸ ਲੁੱਕ ਸਾਹਮਣੇ ਆਈ, ਰੈੱਡ ਕਾਰਪੇਟ ਉੱਤੇ ਅਦਾਵਾਂ ਬਿਖੇਰਦੀ ਨਜ਼ਰ ਆਈ ਅਦਾਕਾਰਾ

Reported by: PTC Punjabi Desk | Edited by: Lajwinder kaur  |  May 23rd 2022 04:12 PM |  Updated: May 23rd 2022 04:33 PM

Cannes 2022: ਨਰਗਿਸ ਫ਼ਾਖਰੀ ਦੀ ਕਾਨਸ ਲੁੱਕ ਸਾਹਮਣੇ ਆਈ, ਰੈੱਡ ਕਾਰਪੇਟ ਉੱਤੇ ਅਦਾਵਾਂ ਬਿਖੇਰਦੀ ਨਜ਼ਰ ਆਈ ਅਦਾਕਾਰਾ

ਫਰਾਂਸ ਵਿੱਚ ਕਾਨਸ 2022 ਪੂਰੇ ਜ਼ੋਰਾਂ 'ਤੇ ਹੈ। ਕਾਨਸ ਦੇ ਰੈੱਡ ਕਾਰਪੇਟ 'ਤੇ ਬਾਲੀਵੁੱਡ ਦੇ ਕਲਾਕਾਰ ਵੀ ਧਮਾਲ ਮਚਾਉਂਦਾ ਨਜ਼ਰ ਆ ਰਹੇ ਹਨ। ਬਾਲੀਵੁੱਡ ਅਦਾਕਾਰ ਦੀਪਿਕਾ ਪਾਦੁਕੋਣ ਨੇ ਇਸ ਵਾਰ ਭਾਰਤ ਦਾ ਮਾਣ ਵਧਾਇਆ। ਦੀਪਿਕਾ 75ਵੇਂ ਕਾਨਸ ਫਿਲਮ ਫੈਸਟੀਵਲ ਵਿੱਚ ਬਤੌਰ ਜਿਊਰੀ ਮੈਂਬਰ ਵਜੋਂ ਸ਼ਾਮਿਲ ਹੋਈ ਸੀ। ਇਸ ਸਾਲ ਬਾਲੀਵੁੱਡ ਦੇ ਕਈ ਮਸ਼ਹੂਰ ਸਿਤਾਰੇ ਕਾਨਸ ਫਿਲਮ ਫੈਸਟੀਵਲ ਦਾ ਹਿੱਸਾ ਬਣੇ, ਜਿਨ੍ਹਾਂ 'ਚੋਂ ਇੱਕ ਨਰਗਿਸ ਫ਼ਾਖਰੀ ਵੀ ਸੀ। ਜੀ ਹਾਂ Nargis Fakhri ਦੀ ਕਾਨਸ ਲੁੱਕ ਸਾਹਮਣੇ ਆਈ ਹੈ।

image source Instagram

ਹੋਰ ਪੜ੍ਹੋ : ਕਾਨਸ 2022 'ਤੇ ਦੀਪਿਕਾ ਪਾਦੁਕੋਣ ਦੀ ਰੈਟਰੋ ਲੁੱਕ ਅਤੇ ਅਦਿਤੀ ਰਾਓ ਹੈਦਰੀ ਦਾ ਸ਼ਾਹੀ ਲੁੱਕ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਦੇਖੋ ਤਸਵੀਰਾਂ

ਨਰਗਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ। ਹੌਲਟਰ ਨੇਕ ਗਾਊਨ 'ਚ ਨਰਗਿਸ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਸੀ। ਨਰਗਿਸ ਫਾਖਰੀ ਨੇ ਇਸ ਵਾਰ ਕਾਨਸ 'ਚ ਆਪਣਾ ਡੈਬਿਊ ਕੀਤਾ ਹੈ।

nargis inside image image source Instagram

ਨਰਗਿਸ ਨੇ ਆਪਣੇ ਲੁੱਕ 'ਚ ਹਰ ਬਾਰੀਕੀ ਦਾ ਪੂਰਾ ਧਿਆਨ ਰੱਖਿਆ ਹੈ। ਅਦਾਕਾਰਾ ਨਰਗਿਸ ਪਿੰਕ ਬਲੱਸ਼ ਗਾਊਨ 'ਚ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਲੱਗ ਰਹੀ ਸੀ। ਜੋ ਕਿ ਹਰ ਕਿਸੇ ਆਪਣੇ ਵੱਲ ਆਕਰਸ਼ਿਤ ਕਰਦੀ ਹੋਈ ਨਜ਼ਰ ਆਈ।

ਬਾਲੀਵੁੱਡ ਅਦਾਕਾਰਾ Nargis Fakhri ਦੀ ਕਾਨਸ ਲੁੱਕ ਨੇ ਕਮਾਲ ਕਰ ਦਿੱਤਾ। ਖੁਦ ਨਾਰਗਿਸ ਫ਼ਾਖਰੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

Nargis image source Instagram

ਸਾਲ 2011 'ਚ ਫ਼ਿਲਮ 'ਰਾਕਸਟਾਰ' ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਵਾਲੀ ਨਰਗਿਸ ਫਾਖਰੀ ਅੱਜ ਕਿਸੇ ਪਹਿਚਾਣ ਦੀ ਮੁਹਤਾਜ ਨਹੀਂ ਹੈ। ਉਨ੍ਹਾਂ ਨੇ ਕਈ ਬਾਲੀਵੁੱਡ ਫ਼ਿਲਮਾਂ ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਮਨੋਰੰਜਨ ਜਗਤ ਦੇ ਨਾਲ ਵੀ ਜੁੜੀ ਹੋਈ ਹੈ। ਉਹ ਕਈ ਪੰਜਾਬੀ ਮਿਊਜ਼ਿਕ ਵੀਡੀਓਜ਼ ਚ ਨਜ਼ਰ ਆ ਚੁੱਕੀ ਹੈ। ਹਾਲ ਹੀ ਚ ਉਹ ਗਾਇਕ ਮਨਿੰਦਰ ਬੁੱਟਰ ਦੇ ਨਵੇਂ ਗੀਤ ‘ਮੇਰਾ ਰੰਗ’ ਚ ਨਜ਼ਰ ਆਈ ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।

ਹੋਰ ਪੜ੍ਹੋ : ਗਾਇਕਾ ਹਰਸ਼ਦੀਪ ਕੌਰ ਨੇ ਪੁੱਤਰ ਨੂੰ ਸਿਖਾਇਆ ‘ਅੱਕੜ ਬੱਕੜ’, ਹੁਨਰ ਦੇ ਕਿਊਟ ਅੰਦਾਜ਼ ਨੇ ਜਿੱਤਿਆ ਹਰ ਇੱਕ ਦਾ ਦਿਲ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network