ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਅੱਜ ਕੱਢਿਆ ਜਾਵੇਗਾ ਕੈਂਡਲ ਮਾਰਚ
ਸਿੱਧੂ ਮੂਸੇਵਾਲਾ (Sidhu Moose wala) ਦੇ ਹੱਕ ‘ਚ ਅੱਜ ਕੈਂਡਲ ਮਾਰਚ (Candle March) ਕੱਢਿਆ ਜਾ ਰਿਹਾ ਹੈ । ਇਸ ਕੈਂਡਲ ਮਾਰਚ ‘ਚ ਵੱਡੀ ਗਿਣਤੀ ‘ਚ ਲੋਕਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ । ਇਸ ਕੈਂਡਲ ਮਾਰਚ ਦੇ ਜ਼ਰੀਏ ਸਿੱਧੂ ਮੂਸੇਵਾਲਾ ਦੇ ਮਾਪੇ ਗਾਇਕ ਨੂੰ ਇਨਸਾਫ਼ ਦਿਵਾਉਣ ਦੇ ਲਈ ਅਤੇ ਉਸ ਦੇ ਕਤਲ ‘ਚ ਸ਼ਾਮਿਲ ਲੋਕਾਂ ਨੂੰ ਸਜ਼ਾ ਦਿਵਾਉਣ ਦੇ ਲਈ ਆਵਾਜ਼ ਬੁਲੰਦ ਕਰਨਗੇ ।
Image Source: Instagram
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਅਤੇ ਅਫਸਾਨਾ ਖ਼ਾਨ ਦਾ ਗੀਤ ‘ਜਾਂਦੀ ਵਾਰ’ ਜਲਦ ਹੋਣ ਜਾ ਰਿਹਾ ਰਿਲੀਜ਼, ਸਲੀਮ ਮਾਰਚੈਂਟ ਨੇ ਸਾਂਝੀ ਕੀਤੀ ਜਾਣਕਾਰੀ
ਸਿੱਧੂ ਮੂਸੇਵਾਲਾ ਦਾ ਕਤਲ ਬੀਤੀ 29 ਮਈ ਨੂੰ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਇਸ ਮਾਮਲੇ ‘ਚ ਮੁਲਜ਼ਮ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਕਲਾਕਾਰ ਭਾਈਚਾਰਾ ਵੀ ਇੱਕਜੁੱਟ ਹੋ ਗਿਆ ਹੈ ਅਤੇ ਸਿੱਧੂ ਨੂੰ ਇਨਸਾਫ ਦੇਣ ਦੀ ਮੰਗ ਕਰ ਰਿਹਾ ਹੈ ।
Image Source: Instagram
ਹੋਰ ਪੜ੍ਹੋ : ਬਲਵਿੰਦਰ ਸਫ਼ਰੀ ਦੇ ਦਿਹਾਂਤ ਤੋਂ ਕਈ ਦਿਨ ਬਾਅਦ ਕੀਤਾ ਗਿਆ ਅੰਤਿਮ ਸਸਕਾਰ, ਲੋਕਾਂ ਨੇ ਨਮ ਅੱਖਾਂ ਦੇ ਨਾਲ ਦਿੱਤੀ ਅੰਤਿਮ ਸ਼ਰਧਾਂਜਲੀ
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ, ਜਿਸ ਨੇ ਬਹੁਤ ਹੀ ਛੋਟੀ ਜਿਹੀ ਉਮਰ ‘ਚ ਪੰਜਾਬੀ ਇੰਡਸਟਰੀ ‘ਚ ਆਪਣੀ ਖ਼ਾਸ ਜਗ੍ਹਾ ਬਣਾ ਲਈ ਸੀ । ਉਹ ਆਪਣੇ ਲਿਖੇ ਗੀਤ ਹੀ ਗਾਉਂਦਾ ਸੀ । ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇਣ ਵਾਲਾ ਇਹ ਗਾਇਕ ਆਪਣੇ ਗੀਤਾਂ ਦੇ ਰਾਹੀਂ ਵਿਰੋਧੀਆਂ ਨੂੰ ਜਵਾਬ ਦਿੰਦਾ ਸੀ ।
image From instagram
ਕੁਝ ਹੀ ਸਾਲਾਂ ‘ਚ ਉਹ ਕਾਮਯਾਬੀ ਦੇ ਸਿਖਰ ‘ਤੇ ਪਹੁੰਚ ਗਿਆ ਸੀ । ਪਰ ਉਸ ਦੀ ਕਾਮਯਾਬੀ ਕੁਝ ਲੋਕਾਂ ਦੀਆਂ ਅੱਖਾਂ ‘ਚ ਰੜਕਦੀ ਸੀ । ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸਿੱਧੂ ਮੂਸੇਵਾਲਾ ਦਾ ਜੂਨ ਮਹੀਨੇ ‘ਚ ਵਿਆਹ ਹੋਣਾ ਸੀ, ਪਰ ਉਸ ਤੋਂ ਪਹਿਲਾਂ ਹੀ ਬਦਮਾਸ਼ਾਂ ਨੇ ਉਸ ਦਾ ਕਤਲ ਕਰ ਦਿੱਤਾ ।
View this post on Instagram