ਤਸਵੀਰ ਵਿੱਚ ਦਿਖਾਈ ਦੇਣ ਵਾਲਾ ਇਹ ਬੱਚਾ ਹੈ ਅੱਜ ਦਾ ਸੁਪਰ ਸਟਾਰ, ਦੱਸੋ ਭਲਾ ਕੌਣ ?

Reported by: PTC Punjabi Desk | Edited by: Rupinder Kaler  |  October 21st 2020 06:56 PM |  Updated: October 22nd 2020 12:02 PM

ਤਸਵੀਰ ਵਿੱਚ ਦਿਖਾਈ ਦੇਣ ਵਾਲਾ ਇਹ ਬੱਚਾ ਹੈ ਅੱਜ ਦਾ ਸੁਪਰ ਸਟਾਰ, ਦੱਸੋ ਭਲਾ ਕੌਣ ?

ਗਾਇਕ ਮਨਕਿਰਤ ਔਲਖ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਆਪਣੇ ਪ੍ਰਸ਼ੰਸਕਾਂ ਨਾਲ ਹਰ ਛੋਟੀ ਵੱਡੀ ਖੁਸ਼ੀ ਸ਼ੇਅਰ ਕਰਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਆਪਣੇ ਬਚਪਨ ਦੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਪੁੱਛਿਆ ਹੈ ‘ਦੱਸੋ ਭਲਾ ਕੌਣ’ ।

mankirt aulakh

ਹੋਰ ਪੜ੍ਹੋ :

ਨਵੰਬਰ ’ਚ ਹੋ ਸਕਦਾ ਹੈ ਅਦਾਕਾਰਾ ਗੌਹਰ ਖ਼ਾਨ ਤੇ ਜੈਦ ਦਰਬਾਰ ਦਾ ਵਿਆਹ !

ਸੰਜੇ ਦੱਤ ਨੇ ਕੈਂਸਰ ਦੀ ਬਿਮਾਰੀ ‘ਤੇ ਪਾਈ ਜਿੱਤ, ਭਾਵੁਕ ਪੋਸਟ ਪਾਕੇ ਦੱਸਿਆ ਦਿਲ ਦਾ ਹਾਲ

ਅੱਜ ਹੈ ਅਦਾਕਾਰ ਕਮਲ ਸਦਾਨਾ ਦਾ ਜਨਮ ਦਿਨ, ਇਸ ਵਜ੍ਹਾ ਕਰਕੇ ਆਪਣੇ ਜਨਮ ਦਿਨ ਨੂੰ ਸਭ ਤੋਂ ਮਨਹੂਸ ਮੰਨਦੇ ਹਨ ਕਮਲ

ਉਹਨਾਂ ਦੀ ਇਸ ਤਸਵੀਰ ਤੇ ਲਗਾਤਾਰ ਕਮੈਂਟ ਆ ਰਹੇ ਹਨ । ਪ੍ਰਸ਼ੰਸਕਾ ਨੂੰ ਉਹਨਾਂ ਦੀ ਇਹ ਤਸਵੀਰ ਕਾਫੀ ਪਸੰਦ ਆ ਰਹੀ ਹੈ । ਤੁਹਾਨੂੂੰ ਦੱਸ ਦਿੰਦੇ ਹਾਂ ਕਿ ਬਚਪਨ ਵਿੱਚ ਮਨਕਿਰਤ ਨੂੰ ਕਬੱਡੀ ਖੇਡਣਾ ਬਹੁਤ ਪਸੰਦ ਸੀ । ਉਹ ਅਕਸਰ ਕਬੱਡੀ ਦੇ ਟੂਰਨਾਮੈਂਟਾਂ ਵਿੱਚ ਹਿੱਸਾ ਲੈਂਦੇ ਸਨ ।

mankirt aulakh

 

ਗਾਇਕੀ ਦੇ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਮਨਕਿਰਤ ਆਪਣੇ ਦਾਦਾ ਜੀ ਨੂੂੰ ਕਵੀਸ਼ਰੀ ਸੁਣਾਉਂਦੇ ਹੁੰਦੇ ਸਨ । ਇਹੀ ਸ਼ੌਂਕ ਉਹਨਾਂ ਨੂੰ ਇਸ ਖੇਤਰ ਵਿੱਚ ਲੈ ਆਇਆ । ਜੇਕਰ ਉਹਨਾਂ ਦੇ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਹਾਲ ਹੀ ਵਿੱਚ ਭਾਬੀ ਗੀਤ ਆਇਆ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

 

View this post on Instagram

 

Guess Who ?

A post shared by Mankirt Aulakh (ਔਲਖ) (@mankirtaulakh) on


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network