ਕੀ ਜਲਦ ਹੀ ਕਰਨ ਕੁੰਦਰਾ ਤੇ ਤੇਜਸਵੀ ਪ੍ਰਕਾਸ਼ ਕਰ ਸਕਦੇ ਨੇ ਵਿਆਹ, ਜਾਣੋ ਕਰਨ ਦੇ ਪਿਤਾ ਨੇ ਕੀ ਕਿਹਾ

Reported by: PTC Punjabi Desk | Edited by: Pushp Raj  |  February 01st 2022 01:15 PM |  Updated: February 01st 2022 01:15 PM

ਕੀ ਜਲਦ ਹੀ ਕਰਨ ਕੁੰਦਰਾ ਤੇ ਤੇਜਸਵੀ ਪ੍ਰਕਾਸ਼ ਕਰ ਸਕਦੇ ਨੇ ਵਿਆਹ, ਜਾਣੋ ਕਰਨ ਦੇ ਪਿਤਾ ਨੇ ਕੀ ਕਿਹਾ

ਟੀਵੀ ਦਾ ਮਸ਼ਹੂਰ ਰਿਐਲਟੀ ਸ਼ੋਅ ਬਿੱਗ ਬੌਸ 15 ਵਿੱਚ ਹਰ ਵਾਰ ਵਾਂਗ ਇੱਕ ਹੋਰ ਨਵੀਂ ਲਵ ਸਟੋਰੀ ਵੇਖਣ ਨੂੰ ਮਿਲੀ ਹੈ। ਇਹ ਲਵ ਸਟੋਰੀ ਕਰਨ ਕੁੰਦਰਾ ਤੇ ਤੇਜਸਵੀ ਪ੍ਰਕਾਸ਼ ਦੀ ਹੈ। ਦਰਸ਼ਕਾਂ ਨੇ ਇਸ ਜੋੜੀ ਨੂੰ ਬਹੁਤ ਪਸੰਦ ਕੀਤਾ ਹੈ। ਜਿਥੇ ਇੱਕ ਪਾਸੇ ਤੇਜਸਵੀ ਨੇ ਬਿੱਗ ਬੌਸ 15 ਜਿੱਤ ਲਿਆ ਹੈ, ਉਥੇ ਹੀ ਕਰਨ ਕੁੰਦਰਾ ਸ਼ੋਅ ਤਾਂ ਨਹੀਂ ਜਿੱਤ ਸਕੇ ਪਰ, ਉਨ੍ਹਾਂ ਨੇ ਤੇਜਸਵੀ ਦਾ ਦਿਲ ਜ਼ਰੂਰ ਜਿੱਤ ਲਿਆ ਹੈ। ਹੁਣ ਇਹ ਖ਼ਬਰਾਂ ਆ ਰਹੀਆਂ ਹਨ ਕਿ ਜਲਦ ਹੀ ਇਹ ਜੋੜੀ ਵੀ ਵਿਆਹ ਕਰਵਾ ਸਕਦੀ ਹੈ।

ਬਿੱਗ ਬੌਸ ਦੇ ਕਈ ਐਪੀਸੋਡਸ ਦੇ ਵਿੱਚ ਤੁਸੀਂ ਕਰਨ ਕੁੰਦਰਾ ਦੇ ਰੋਮੈਂਟਿਕ ਅੰਦਾਜ਼ ਨੂੰ ਵੇਖਿਆ ਹੋਵੇਗਾ। ਦੋਹਾਂ ਦੇ ਵਿਚਾਲੇ ਨਜ਼ਦੀਕੀਆਂ ਵੱਧ ਗਈਆਂ ਤੇ ਦੋਹਾਂ ਨੇ ਜਨਤਕ ਤੌਰ 'ਤੇ ਵੀ ਆਪਣੇ ਰਿਲੇਸ਼ਨਸ਼ਿਪ ਦਾ ਐਲਾਨ ਕੀਤਾ ਹੈ।ਇਨ੍ਹਾਂ ਦੋਹਾਂ ਦੇ ਰਿਸ਼ਤੇ ਦੀ ਖ਼ਾਸ ਗੱਲ ਇਹ ਹੈ ਕਿ ਤੇਜਸਵੀ ਅਤੇ ਕਰਨ ਦੇ ਰਿਸ਼ਤੇ ਨੂੰ ਦੋਹਾਂ ਦੇ ਪਰਿਵਾਰ ਵਾਲਿਆਂ ਨੇ ਮਨਜ਼ੂਰੀ ਦਿੱਤੀ ਹੈ। ਕਰਨ ਦੇ ਪਿਤਾ ਤੇਜਸਵੀ ਨੂੰ ਪਰਿਵਾਰ ਦਾ ਦਿਲ ਕਹਿੰਦੇ ਹਨ।

ਇਸ ਦੇ ਨਾਲ ਹੀ ਹੁਣ ਦੋਵੇਂ ਸ਼ੋਅ ਤੋਂ ਬਾਹਰ ਆ ਕੇ ਜਲਦੀ ਹੀ ਵਿਆਹ ਕਰ ਸਕਦੇ ਹਨ। ਇਹ ਗੱਲ ਖ਼ੁਦ ਕਰਨ ਕੁੰਦਰਾ ਦੇ ਪਿਤਾ ਨੇ ਕਹੀ ਹੈ।ਕਰਨ ਕੁੰਦਰਾ ਦੇ ਪਿਤਾ ਦਾ ਇੱਕ ਬਿਆਨ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਕਰਨ ਦੇ ਪਿਤਾ ਦਾਅਵਾ ਕਰਦੇ ਨਜ਼ਰ ਆ ਰਹੇ ਹਨ ਕਿ ਕਰਨ ਅਤੇ ਤੇਜਸਵੀ ਜਲਦ ਹੀ ਵਿਆਹ ਕਰ ਸਕਦੇ ਹਨ।

ਪਾਪਰਾਜ਼ੀ ਨੇ ਕਰਨ ਦੇ ਪਿਤਾ ਨੂੰ ਪੁੱਛਿਆ ਹਨ, 'ਤੇਜਸਵੀ ਅਤੇ ਕਰਨ ਦੇ ਰਿਸ਼ਤੇ ਨੂੰ ਮਨਜ਼ੂਰੀ ਮਿਲ ਗਈ ਹੈ ਪਰ ਹੁਣ ਤੁਸੀਂ ਲੋਕ ਵਿਆਹ ਬਾਰੇ ਕੀ ਸੋਚਦੇ ਹੋ? ਇਸ 'ਤੇ ਅਭਿਨੇਤਾ ਦੇ ਪਿਤਾ ਦਾ ਕਹਿਣਾ ਹੈ, 'ਜੇ ਸਭ ਠੀਕ ਰਿਹਾ ਤਾਂ ਜਲਦੀ ਹੀ ਦੋਹਾਂ ਦਾ ਵਿਆਹ ਕਰ ਦਵਾਂਗੇ।'

 

ਹੋਰ ਪੜ੍ਹੋ : BIGG Boss 15 ਜਿੱਤਣ ਤੋਂ ਬਾਅਦ ਤੇਜਸਵੀ ਪ੍ਰਕਾਸ਼ ਨੇ ਦਿੱਤਾ ਬਿਆਨ, ਆਖੀ ਇਹ ਗੱਲ...

ਜਦੋਂ ਬਿੱਗ ਬੌਸ 15 ਦੇ ਘਰ ਵਿੱਚ ਜਦੋਂ ਫੈਮਿਲੀ ਵੀਕੈਂਡ ਦੇ ਦੌਰਾਨ ਕਰਨ ਤੇ ਤੇਜਸਵੀ ਦੋਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀਡੀਓ ਕਾਲ ਰਾਹੀਂ ਗੱਲ ਕੀਤੀ। ਇਸ ਦੌਰਾਨ ਕਰਨ ਕੁੰਦਰਾ ਨੇ ਤੇਜਸਵੀ ਪ੍ਰਕਾਸ਼ ਨੂੰ ਉਸ ਦੇ ਮਾਤਾ-ਪਿਤਾ ਨਾਲ ਮਿਲਾਇਆ। ਇਸ ਮੌਕੇ 'ਤੇ ਜਦੋਂ ਕਰਨ ਨੇ ਆਪਣੇ ਮਾਤਾ-ਪਿਤਾ ਤੋਂ ਤੇਜਸਵੀ ਬਾਰੇ ਪੁੱਛਿਆ ਤਾਂ ਅਭਿਨੇਤਾ ਦੇ ਪਿਤਾ ਨੇ ਕਿਹਾ ਕਿ ਉਹ ਹੁਣ ਪਰਿਵਾਰ ਦੇ ਦਿਲ 'ਚ ਹਨ। ਇਸ ਨਾਲ ਹਰ ਕੋਈ ਖੁਸ਼ ਹੋ ਗਿਆ।

ਕਰਨ ਤੇ ਤੇਜਸਵੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਫੈਨਜ਼ ਵੀ ਇਸ ਜੋੜੀ ਦੇ ਵਿਆਹ ਲਈ ਬਹੁਤ ਉਤਸ਼ਾਹਿਤ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network