ਕੌਰ ਬੀ ਦਾ ਨਵਾਂ ਗੀਤ 'ਕਾਲ' ਹੋਇਆ ਰਿਲੀਜ਼,ਸਰੋਤਿਆਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ
ਕੌਰ ਬੀ ਦਾ ਨਵਾਂ ਗੀਤ 'ਕਾਲ' ਰਿਲੀਜ਼ ਹੋ ਚੁੱਕਿਆ ਹੈ । ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕੌਰ ਬੀ ਨੇ ਅੱਜ ਕੱਲ੍ਹ ਦੇ ਨੌਜਵਾਨਾਂ 'ਚ ਮੋਬਾਈਲ ਫੋਨ ਦੇ ਰੁਝਾਨ ਨੂੰ ਵੇਖਦਿਆਂ ਹੋਇਆਂ,ਉਨ੍ਹਾਂ ਦੀ ਪਸੰਦ ਦਾ ਗੀਤ ਤਿਆਰ ਕੀਤਾ ਹੈ । ਇਸ ਗੀਤ ਦਾ ਵੀਡੀਓ ਬਹੁਤ ਹੀ ਖੁਬਸੂਰਤ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਗੀਤ ਦੇ ਬੋਲ ਨਿੰਦੀ ਕੌਰ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਮੰਜ ਮੁਸੀਕ ਨੇ ।
ਹੋਰ ਵੇਖੋ :ਕੌਰ ਬੀ ਨੇ ਜਦੋਂ ਪਾਈ ਬੋਲੀ ‘ਤੇ ਬੋਲੀ ਤਾਂ ਗੰਗਾਨਗਰ ਦੇ ਲੋਕ ਵੀ ਥਿਰਕਣੋਂ ਨਹੀਂ ਰੁਕੇ,ਵੇਖੋ ਵੀਡੀਓ
https://www.instagram.com/p/Bvl8XTanDBT/
ਇਸ ਗੀਤ ਦਾ ਵੀਡੀਓ ਦੀ ਡਾਇਰੈਕਸ਼ਨ ਰੂਪਨ ਬੱਲ ਵੱਲੋਂ ਕੀਤੀ ਗਈ ਹੈ ।ਕੌਰ ਬੀ ਨੇ ਇਸ ਤੋਂ ਪਹਿਲਾਂ ਵੀ ਕਈ ਪੰਜਾਬੀ ਹਿੱਟ ਗੀਤ ਗਾਏ ਨੇ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਹੁਣ ਮੁੜ ਤੋਂ ਆਪਣੇ ਇਸ ਨਵੇਂ ਗੀਤ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਏ ਨੇ । ਉਨ੍ਹਾਂ ਦੇ ਇਸ ਗੀਤ ਨੂੰ ਸਰੋਤਿਆਂ ਦਾ ਕਿੰਨਾ ਕੁ ਹੁੰਗਾਰਾ ਮਿਲਦਾ ਹੈ। ਇਹ ਵੇਖਣਾ ਹੋਵੇਗਾ ।
Kaur B latest song call