ਯੂ.ਕੇ. ਦੇ ਵੱਡੇ ਕਾਰੋਬਾਰੀ ਪੀਟਰ ਵਿਰਦੀ ਨੇ ਕਿਸਾਨਾਂ ਦੇ ਅੰਦੋਲਨ ਦਾ ਕੀਤਾ ਸਮਰਥਨ, ਲੋਕਾਂ ਦੇ ਪ੍ਰਦਰਸ਼ਨ ’ਚ ਸ਼ਾਮਿਲ ਹੋ ਕੇ ਜਤਾਇਆ ਰੋਸ
ਖੇਤੀ ਬਿੱਲਾਂ ਦਾ ਵਿਰੋਧ ਦੇਸ਼ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਹੋ ਰਿਹਾ ਹੈ । ਲੰਡਨ ‘ਚ ਵੀ ਇਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਹੋ ਰਿਹਾ ਹੈ, ਇੱਥੇ ਹਜ਼ਾਰਾਂ ਲੋਕਾਂ ਨੇ ਲੰਡਨ ‘ਚ ਕਿਸਾਨਾਂ ਪ੍ਰਤੀ ਆਪਣਾ ਸਮਰਥਨ ਜ਼ਾਹਰ ਕੀਤਾ। ਪ੍ਰਦਰਸ਼ਨਕਾਰੀਆਂ ਦੀ ਭੀੜ ਲੰਡਨ ਵਿੱਚ ਭਾਰਤੀ ਦੂਤਾਵਾਸ ਦੇ ਬਾਹਰ ਇਕੱਠੀ ਹੋਈ ਅਤੇ ਉੱਥੇ ਨਾਅਰੇਬਾਜ਼ੀ ਕੀਤੀ।
ਹੋਰ ਪੜ੍ਹੋ :
ਇਸ ਪ੍ਰਦਰਸ਼ਨ ਵਿੱਚ ਲੰਡਨ ਦੇ ਵੱਡੇ ਕਾਰੋਬਾਰੀ ਪੀਟਰ ਵਿਰਦੀ ਵੀ ਸ਼ਾਮਿਲ ਹੋਏ । ਇਸ ਪ੍ਰਦਰਸ਼ਨ ਤੋਂ ਪਹਿਲਾਂ ਵੀ ਪੀਟਰ ਵਿਰਦੀ ਭਾਰਤ ਵਿੱਚ ਕਿਸਾਨਾਂ ਦੇ ਹਲਾਤਾਂ ’ਤੇ ਆਪਣੀ ਚਿੰਤਾ ਜਤਾ ਚੁੱਕੇ ਹਨ । ਉਹਨਾਂ ਨੇ ਕਿਹਾ ਕਿ ਜਿਹੜਾ ਕਾਨੂੰਨ ਕਿਸਾਨਾਂ ਦੇ ਵਿਰੋਧ ‘ਚ ਹੈ, ਉਸ ਨੂੰ ਵਾਪਿਸ ਲੈ ਲੈਣਾ ਚਾਹੀਦਾ ਹੈ ।
ਦੱਸ ਦਈਏ ਕਿ ਬ੍ਰਿਟੇਨ ਵਿਚ ਪੰਜਾਬ ਦੇ ਵੱਡੀ ਗਿਣਤੀ ਲੋਕ ਰਹਿੰਦੇ ਹਨ। ਇਸੇ ਕਰਕੇ ਯੂ ਕੇ ਦੀਆਂ ਸੜਕਾਂ ਤੇ ਹਜ਼ਾਰਾਂ ਲੋਕਾਂ ਨੇ ਸੜਕਾਂ ਤੇ ਉਤਰ ਕੇ ਆਪਣਾ ਰੋਸ ਜਤਾਇਆ । ਸਕਾਟਲੈਂਡ ਪੁਲਿਸ ਨੇ ਕਿਸਾਨਾਂ ਦੇ ਸਮਰਥਨ ਵਿੱਚ ਪ੍ਰਦਰਸ਼ਨਾਂ ਕਰ ਰਹੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
View this post on Instagram
View this post on Instagram