ਲਾਈਵ ਕੰਸਰਟ ‘ਚ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰੋ ਪਿਆ Burna Boy, ਸਿੱਧੂ ਦੇ ਅੰਦਾਜ ‘ਚ ਪੱਟ ‘ਤੇ ਥਾਪੀ ਮਾਰ ਕੇ ਕੀਤਾ ਯਾਦ
ਸਿੱਧੂ ਮੂਸੇਵਾਲਾ (Sidhu Moose wala ) ਦੀ ਬੇਵਕਤੀ ਹੋਈ ਮੌਤ (Death) ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ। ਦੇਸ਼ ਦੁਨੀਆਂ ‘ਚ ਬੈਠੇ ਉਸ ਦੇ ਪ੍ਰਸ਼ੰਸਕਾਂ ਦੀਆਂ ਅੱਖਾਂ ਚੋਂ ਅੱਥਰੂ ਲਗਾਤਾਰ ਵਹਿ ਰਹੇ ਹਨ । ਉਸ ਦੇ ਦੁਨੀਆ ਭਰ ‘ਚ ਫੈਨਸ ਹੀ ਨਹੀਂ ਕਈ ਵੱਡੇ ਕਲਾਕਾਰ ਵੀ ਉਸ ਨੂੰ ਪਸੰਦ ਕਰਦੇ ਸਨ । ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਨਾਈਜੀਰੀਅਨ ਗਾਇਕ ਬਰੂਨਾ ਬੁਆਏ (Bruna Boy) ਸਿੱਧੂ ਮੂਸੇਵਾਲਾ ਦੀ ਮੌਤ ਕਾਰਨ ਚੱਲਦੇ ਸ਼ੋਅ ‘ਚ ਭਾਵੁਕ ਹੋ ਗਏ ।
Image Source: Twitter
ਹੋਰ ਪੜ੍ਹੋ : ਕੌਰ ਬੀ ਨੇ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਸਿੱਧੂ ਮੂਸੇਵਾਲਾ ਦੇ ਲਈ ਇਨਸਾਫ਼ ਦੀ ਕੀਤੀ ਮੰਗ
ਗਾਇਕ ਦੀਆਂ ਅੱਖਾਂ ਚੋਂ ਹੰਝੂ ਆ ਗਏ । ਜਿਸ ਤੋਂ ਬਾਅਦ ਉਸ ਨੇ ਸਿੱਧੂ ਮੂਸੇਵਾਲਾ ਦੇ ਨਾਂਅ ਦਾ ਨਾਅਰਾ ਲਗਾਉਂਦੇ ਹੋਏ ਪੱਟ ‘ਤੇ ਥਾਪੀ ਮਾਰਦੇ ਹੋਏ ਉਸ ਨੂੰ ਯਾਦ ਕੀਤਾ । ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਅੱਜ ਪੰਜਾਬ ਦਾ ਬੱਚਾ ਬੱਚਾ ਰੋ ਰਿਹਾ ਹੈ । ਪਰ ਮਾਪਿਆਂ ਦਾ ਇਕਲੌਤਾ ਪੁੱਤਰ ਕਿਸੇ ਦੂਸਰੀ ਦੁਨੀਆ ‘ਚ ਚਲਾ ਗਿਆ ਹੈ ।
ਆਪਣੀ ਕਮਾਈ ਸ਼ੌਹਰਤ ਅੱਜ ਉਹ ਨਹੀਂ ਵੇਖ ਪਾ ਰਿਹਾ । ਮਾਪਿਆਂ ਨੂੰ ਰੋਂਦਾ ਕੁਰਲਾਉਂਦਾ ਛੱਡ ਅੱਜ ਸ਼ੁਭਦੀਪ ਇਸ ਦੁਨੀਆ ਤੋਂ ਰੁਖਸਤ ਹੋ ਚੁੱਕਿਆ ਹੈ । ਪਿੱਛੇ ਰਹਿ ਗਈਆਂ ਨੇ ਉਸ ਦੀਆਂ ਯਾਦਾਂ ਅਤੇ ਮਾਪਿਆਂ ਲਈ ਕਦੇ ਨਾ ਮੁੱਕਣ ਵਾਲਾ ਦੁੱਖ ।
ਜਿਸ ਬੱਚੇ ਨੂੰ ਉਨ੍ਹਾਂ ਨੇ ਹੱਥੀਂ ਪਾਲਿਆ ਪੋਸਿਆ ਅਤੇ ਜਿੰਦਗੀ ਦੇ 28 ਸਾਲ ਉਸ ਦੀ ਦੇਖਭਾਲ ਕੀਤੀ, ਪਰ ਅੱਜ ਜਦੋਂ ਮਾਪਿਆਂ ਦੇ ਨਾਲ ਸੁੱਖ ਦੇ ਪਲ ਮਾਨਣ ਦਾ ਵੇਲਾ ਆਇਆ ਤਾਂ ਆਪ ਤੁਰ ਗਿਆ । ਸਿੱਧੂ ਮੂਸੇਵਾਲਾ ਦਾ ਇਸੇ ਮਹੀਨੇ ਵਿਆਹ ਹੋਣਾ ਸੀ । ਦੱਸਿਆ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਇਲੈਕਸ਼ਨ ਕਾਰਨ ਉਸ ਨੇ ਆਪਣੇ ਵਿਆਹ ਦੀ ਤਰੀਕ ਅੱਗੇ ਪਾ ਦਿੱਤੀ ਸੀ ।