ਬੰਟੀ ਬੈਂਸ ਨੇ ਪਤਨੀ ਨਾਲ ਪਹਿਲੀ ਵਾਰ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ ਅਤੇ ਵੀਡੀਓਜ਼

Reported by: PTC Punjabi Desk | Edited by: Shaminder  |  November 08th 2021 11:40 AM |  Updated: November 08th 2021 11:55 AM

ਬੰਟੀ ਬੈਂਸ ਨੇ ਪਤਨੀ ਨਾਲ ਪਹਿਲੀ ਵਾਰ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ ਅਤੇ ਵੀਡੀਓਜ਼

ਬੰਟੀ ਬੈਂਸ  (Bunty Bains ) ਨੇ ਆਪਣੀ ਪਤਨੀ (Wife ) ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਦੋਵਾਂ ਦਾ ਰੋਮਾਂਟਿਕ ਅੰਦਾਜ਼ ਨਜ਼ਰ ਆ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਬੈਕਗਰਾਊਂਡ ‘ਚ ਗੁਰਦਾਸ ਮਾਨ ਦਾ ਗੀਤ ‘ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ’ ਚੱਲ ਰਿਹਾ ਹੈ । ਬੰਟੀ ਬੈਂਸ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ।ਇਸ ਤੋਂ ਇਲਾਵਾ ਕਈ ਪੰਜਾਬੀ ਸੈਲੀਬ੍ਰੇਟੀਜ਼ ਨੇ ਵੀ ਇਸ ਤਸਵੀਰ ‘ਤੇ ਆਪੋ ਆਪਣੇ ਕਮੈਂਟਸ ਦਿੱਤੇ ਹਨ ।ਬੰਟੀ ਬੈਂਸ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਅਮਨਪ੍ਰੀਤ ਕੌਰ ਬੈਂਸ ਨੇ ਵੀ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕੀਤੇ ਹਨ ।

 

Bunty Bains,, image From instagram

ਹੋਰ ਪੜ੍ਹੋ : ਕਿਸਾਨ ਯੂਨੀਅਨਾਂ ਦੀ ਹੋਈ ਵੱਡੀ ਜਿੱਤ, ਕਈ ਸਿਨੇਮਾ ਘਰਾਂ ਦੇ ਮਾਲਕਾਂ ਨੇ ਅਕਸ਼ੇ ਦੀ ਫ਼ਿਲਮ ‘ਸੂਰਿਆਵੰਸ਼ੀ’ ਚਲਾਉਣ ਤੋਂ ਕੀਤੀ ਨਾਂਹ

ਜਿਸ ‘ਤੇ ਜੌਰਡਨ ਸੰਧੂ ਨੇ ਵੀ ਕਮੈਂਟ ਕੀਤਾ ਹੈ ।ਅਮਨਪ੍ਰੀਤ ਕੌਰ ਬੈਂਸ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ‘ਵੇ ਮੇਰੇ ਬਿਨਾਂ ਤੇਰੇ ਕੋਈ ਮਗਰ ਲੱਗੇ ਨਾ, ਤੇਰੀ ਮੇਰੀ ਜੋੜੀ ਨੂੰ ਨਜ਼ਰ ਲੱਗੇ ਨਾ’।

Bunty Bains, -min image From instagram

ਬੰਟੀ ਬੈਂਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।ਉਹ ਆਪਣੀ ਬਿਹਤਰੀਨ ਗਾਇਕੀ ਦੇ ਲਈ ਜਾਣੇ ਜਾਂਦੇ ਹਨ ।ਬੰਟੀ ਬੈਂਸ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਸ਼ੁਰੂਆਤੀ ਦੌਰ 'ਚ ਉਹ ਜਲੰਧਰ ਦੀ ਇਕ ਮਿਊਜ਼ਿਕ ਕੰਪਨੀ 'ਚ ਮੈਨੇਜਰ ਦੀ ਨੌਕਰੀ ਕਰਦਾ ਸੀ। ਪਰ ਬੰਟੀ ਬੈਂਸ ਆਪਣੀ ਮਿਹਨਤ ਨਾਲ 'ਬੰਟੀ ਬੈਂਸ ਪ੍ਰੋਡਕਸ਼ਨ' ਨਾਂ ਦੀ ਕੰਪਨੀ ਖੜੀ ਕਰ ਲਈ ।

 

View this post on Instagram

 

A post shared by Bunty Bains (@buntybains)

ਬੰਟੀ ਬੈਂਸ ਨੇ ਜਿੱਥੇ ਕਈ ਵੱਡੇ ਗਾਇਕਾਂ ਨਾਲ ਕੰਮ ਕੀਤਾ ਹੈ ਉੱਥੇ ਉਹਨਾਂ ਕਈ ਗਾਇਕਾਂ ਨੂੰ ਸਫਲਤਾ ਦਾ ਰਾਹ ਦਿਖਾਇਆ। ਜਿੰਨ੍ਹਾਂ ਦੇ ਵਿੱਚ ਕੌਰ ਬੀ , ਜੈਨੀ ਜੌਹਲ , ਗਿਤਾਜ਼ ਬਿੰਦਰੱਖੀਆ , ਜੌਰਡਨ ਸੰਧੂ ਅਤੇ ਕਈ ਹੋਰ ਗਾਇਕ ਹਨ। ਇਸ ਤੋਂ ਪਹਿਲਾਂ ਜੋਰਡਨ ਸੰਧੂ ਨੇ ਮੁੱਛ ਫੁੱਟ ਗੱਭਰੂ , ਸਰਦਾਰ ਬੰਦੇ , ਅੰਬਰਸਰ ਵਾਲਾ ਵਰਗੇ ਹਿੱਟ ਗੀਤਾਂ ਨਾਲ ਪੰਜਾਬੀ ਇੰਡਸਟਰੀ 'ਚ ਆਪਣੀ ਪਹਿਚਾਣ ਬਣਾਈ ਹੋਈ ਹੈ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network