ਬੰਟੀ ਬੈਂਸ ਨੂੰ ਆਈ ਕਿਸ ਦੀ ਏਨੀ ਯਾਦ ਕਿ 'ਕੁੜੀਆਂ ਵਾਂਗ ਰੋਏ' ਬੰਟੀ ਬੈਂਸ, ਵੇਖੋ ਵੀਡਿਓ
ਗੀਤਕਾਰ ਬੰਟੀ ਬੈਂਸ ਨੂੰ ਪਤਾ ਨਹੀਂ ਏਨੀਂ ਦਿਨੀਂ ਕਿਸ ਦੀ ਯਾਦ ਆ ਰਹੀ ਹੈ । ਜਦੋਂ ਕਿਸੇ ਦੀ ਯਾਦ ਆਉਂਦੀ ਹੈ ਤਾਂ ਉਹ ਤਾਂ ਕੁੜੀਆਂ ਵਾਂਗ ਫੁੱਟ-ਫੁੱਟ ਕੇ ਰੋਣ ਲੱਗ ਪੈਂਦੇ ਹਨ । ਜੀ ਹਾਂ ਇਹ ਅਸੀਂ ਨਹੀਂ ਬਲਕਿ ਉਹ ਖੁਦ ਕਹਿ ਰਹੇ ਨੇ ।ਪਰ ਉਨ੍ਹਾਂ ਨੂੰ ਯਾਦ ਕਿਸ ਦੀ ਆਉਂਦੀ ਹੈ ਇਸ ਦੇ ਨਾਂਅ ਦਾ ਖੁਲਾਸਾ ਉਹ ਨਹੀਂ ਕਰ ਰਹੇ । ਦਰਅਸਲ ਬੰਟੀ ਬੈਂਸ ਨੇ ਇੱਕ ਨਵਾਂ ਗੀਤ ਲਿਖਿਆ ਹੈ ਅਤੇ ਇਸ ਵੀਡਿਓ ਨੂੰ ਉੁਹ ਗਾ ਕੇ ਸੁਣਾ ਰਹੇ ਨੇ ਅਤੇ ਆਪਣੇ ਫੈਨਸ ਨਾਲ ਉਨ੍ਹਾਂ ਨੇ ਇਸ ਵੀਡਿਓ ਨੂੰ ਸਾਂਝਾ ਵੀ ਕੀਤਾ ਹੈ ।
ਹੋਰ ਵੇਖੋ : ਬੰਟੀ ਬੈਂਸ ਨੇ ਗੀਤਕਾਰੀ ਨੂੰ ਛੱਡ ਸ਼ੁਰੂ ਕੀਤਾ ਨਵਾਂ ਕੰਮ, ਵੀਡੀਓ ਵੇਖ ਰਹਿ ਜਾਓਗੇ ਦੰਗ
https://www.instagram.com/p/Bpp2CCDh9R5/
ਇਸ ਵੀਡਿਓ ਨੂੰ ਸਾਂਝਾ ਕਰਨ ਤੋਂ ਬਾਅਦ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਸੁਣ ਕੇ ਦੱਸਿਓ ਕਿ ਇਹ ਗੀਤ ਕਿਸ ਤਰ੍ਹਾਂ ਦਾ ਲੱਗਿਆ ।ਇਹ ਇੱਕ ਸੈਡ ਸੌਂਗ ਹੈ ਬੰਟੀ ਬੈਂਸ ਦੇ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਲੋਕਾਂ ਨੇ ਉਨ੍ਹਾਂ ਦੇ ਇਸ ਗੀਤ 'ਤੇ ਕਮੈਂਟ ਵੀ ਕੀਤੇ ਨੇ ਅਤੇ ਲੋਕਾਂ ਵੱਲੋਂ ਇਸ ਗੀਤ ਨੂੰ ਪਸੰਦ ਕੀਤਾ ਜਾ ਰਿਹਾ ਹੈ । ਬੰਟੀ ਬੈਂਸ ਵਲੋਂ ਲਿਖੇ ਗੀਤਾਂ ਦਾ ਹਰ ਕੋਈ ਦੀਵਾਨਾ ਹੈ। ਆਪਣੀ ਦਮਦਾਰ ਲੇਖਣੀ ਕਾਰਨ ਬੰਟੀ ਬੈਂਸ ਹਰ ਵਰਗ ਦੇ ਸ਼ਖਸ ਨੂੰ ਆਪਣਾ ਦੀਵਾਨਾ ਬਣਾ ਦਿੰਦੇ ਹਨ।