ਬੰਟੀ ਬੈਂਸ ਨੇ ਛੋਟੀ ਬੇਟੀ ਜਸਨੇਹ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਸ਼ੇਅਰ ਕੀਤਾ ਪਿਆਰਾ ਜਿਹਾ ਵੀਡੀਓ

Reported by: PTC Punjabi Desk | Edited by: Lajwinder kaur  |  March 13th 2022 10:19 AM |  Updated: March 13th 2022 10:19 AM

ਬੰਟੀ ਬੈਂਸ ਨੇ ਛੋਟੀ ਬੇਟੀ ਜਸਨੇਹ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਸ਼ੇਅਰ ਕੀਤਾ ਪਿਆਰਾ ਜਿਹਾ ਵੀਡੀਓ

ਮਿਊਜ਼ਿਕ ਪ੍ਰੋਡਿਊਸਰ ਤੇ ਗੀਤਕਾਰ ਬੰਟੀ ਬੈਂਸ Bunty Bains ਜੋ ਕਿ ਅੱਜ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ ਹਨ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਬੰਟੀ ਬੈਂਸ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਆਪਣੀ ਛੋਟੀ ਬੇਟੀ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਇੱਕ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਨੀਰੂ ਬਾਜਵਾ ਨੇ ਸਾਊਥ ਇੰਡੀਅਨ ਗੀਤ ‘Naakka Mukka’ ‘ਤੇ ਬਣਾਇਆ ਦਿਲਚਸਪ ਡਾਂਸ ਵੀਡੀਓ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

bunty bains image From instagram

ਬੰਟੀ ਬੈਂਸ ਨੇ ਆਪਣੀ ਧੀ ਜਸਨੇਹ ਦੇ ਬਰਥਡੇਅ ਸੈਲੀਬ੍ਰੇਸ਼ਨ ਦਾ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ। ਵੀਡੀਓ ‘ਚ ਜਸਨੇਹ ਬਰਥਡੇਅ ਕੇਕ ਕੱਟਦੀ ਹੋਏ ਨਜ਼ਰ ਆ ਰਹੀ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਅਤੇ ਕਲਾਕਾਰ ਕਮੈਂਟ ਕਰਕੇ ਲਾਡੋ ਰਾਣੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ।

ਹੋਰ ਪੜ੍ਹੋ : ਜਾਣੋ ਕੁਲਦੀਪ ਸਿੰਘ ਤੋਂ ਕਿਵੇਂ ਬਣਿਆ ਪਟਿਆਲਾ ਦਾ ਗੱਭਰੂ ਨਾਮੀ ਮਿਊਜ਼ਿਕ ਡਾਇਰੈਕਟਰ ‘ਕਿੱਲ ਬੰਦਾ’, ਸਿੰਗਾ ਤੋਂ ਲੈ ਕੇ ਨਿਰਵੈਰ ਪੰਨੂ ਗਾਇਕਾਂ ਦੇ ਗੀਤਾਂ ‘ਚ ਲਾ ਚੁੱਕੇ ਨੇ ਚਾਰ ਚੰਨ

Bunty Bains With Wife pp-min image From instagram

ਪਟਿਆਲਾ ਦੇ ਪਿੰਡ ਧਨੇਠੇ ਦੇ ਰਹਿਣ ਵਾਲੇ ਬੰਟੀ ਬੈਂਸ  ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ। ਉਨ੍ਹਾਂ ਦੇ ਲਿਖੇ ਹੋਏ ਗੀਤ ਨੂੰ ਗਾ ਕੇ ਕਈ ਗੀਤਕਾਰ ਸੁਪਰ ਸਟਾਰ ਬਣ ਚੁੱਕੇ ਨੇ। ਬੰਟੀ ਬੈਂਸ ਨੇ ਇੰਮਪ੍ਰੈੱਸ, ਮਿਸ ਯੂ, ਫਿਲਿੰਗ, ਮਸ਼ਹੂਰ ਹੋ ਗਿਆ, ਮਿਸਟਰ ਪੈਂਡੂ, ਲਾਈਕ ਕਰਾਂ, ਬਲੈਕ ਵਰਗੇ ਕਈ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਚੁੱਕੇ ਹਨ। ਬੰਟੀ ਬੈਂਸ ਨੇ ਆਪਣੀ ਮਿਹਨਤ ਤੇ ਲਗਨ ਸਦਕਾ ‘ਬੰਟੀ ਬੈਂਸ ਪ੍ਰੋਡਕਸ਼ਨ’ ਨਾਂਅ ਦੀ ਕੰਪਨੀ ਖੜੀ ਕੀਤੀ ਹੈ । ਬੰਟੀ ਬੈਂਸ ਨੇ ਜਿੱਥੇ ਕਈ ਵੱਡੇ ਗਾਇਕਾਂ ਨਾਲ ਕੰਮ ਕੀਤਾ ਹੈ ਜਿੰਨ੍ਹਾਂ ਦੇ ਵਿੱਚ ਰਣਜੀਤ ਬਾਵਾ, ਗੁਰੂ ਰੰਧਾਵਾ, ਕੌਰ ਬੀ, ਜੈਨੀ ਜੌਹਲ, ਗੀਤਾਜ਼ ਬਿੰਦਰਖੀਆ, ਜੌਰਡਨ ਸੰਧੂ ਅਤੇ ਕਈ ਹੋਰ ਗਾਇਕਾਂ ਦੇ ਨਾਂਅ ਸ਼ਾਮਿਲ ਨੇ ।

 

 

View this post on Instagram

 

A post shared by Bunty Bains (@buntybains)

 

View this post on Instagram

 

A post shared by Bunty Bains (@buntybains)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network