ਬਜਟ 'ਚ ਕ੍ਰਿਪਟੋ ਕਰੰਸੀ 'ਤੇ 30 ਫੀਸਦੀ ਟੈਕਸ ਦਾ ਐਲਾਨ, ਸੋਸ਼ਲ ਮੀਡੀਆ ‘ਤੇ ਜੰਮ ਕੇ ਵਾਇਰਲ ਹੋ ਰਹੇ ਨੇ ਮੀਮਜ਼

Reported by: PTC Punjabi Desk | Edited by: Lajwinder kaur  |  February 02nd 2022 06:09 PM |  Updated: February 02nd 2022 06:16 PM

ਬਜਟ 'ਚ ਕ੍ਰਿਪਟੋ ਕਰੰਸੀ 'ਤੇ 30 ਫੀਸਦੀ ਟੈਕਸ ਦਾ ਐਲਾਨ, ਸੋਸ਼ਲ ਮੀਡੀਆ ‘ਤੇ ਜੰਮ ਕੇ ਵਾਇਰਲ ਹੋ ਰਹੇ ਨੇ ਮੀਮਜ਼

ਕੇਂਦਰ ਸਰਕਾਰ ਨੇ ਕ੍ਰਿਪਟੋ ਕਰੰਸੀ ਨੂੰ ਟੈਕਸ ਦੇ ਦਾਇਰੇ 'ਚ ਲਿਆਉਣ ਦਾ ਐਲਾਨ ਕੀਤਾ ਹੈ। ਬੀਤੇ ਦਿਨੀਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ 'ਚ ਕੇਂਦਰੀ ਬਜਟ ਪੇਸ਼ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਨੇ ਕਈ ਐਲਾਨ ਕੀਤੇ ਜਿਸ ਚ ਇੱਕ ਕ੍ਰਿਪਟੋ ਕਰੰਸੀ ਉੱਤੇ ਵੀ ਸੀ। ਬਜਟ 'ਚ ਦੱਸਿਆ ਗਿਆ ਕਿ ਸਰਕਾਰ ਕ੍ਰਿਪਟੋਕਰੰਸੀ ਨੂੰ ਟੈਕਸ ਦੇ ਦਾਇਰੇ 'ਚ ਲਿਆ ਰਹੀ ਹੈ। ਹੁਣ ਕ੍ਰਿਪਟੋ ਨਿਵੇਸ਼ਕਾਂ ਨੂੰ ਕ੍ਰਿਪਟੋ ਤੋਂ ਹੋਣ ਵਾਲੀ ਕਮਾਈ 'ਤੇ ਟੈਕਸ ਦੇਣਾ ਹੋਵੇਗਾ। ਇਹ ਪ੍ਰਸਤਾਵਿਤ ਹੈ ਕਿ ਕ੍ਰਿਪਟੋਕਰੰਸੀ ਤੋਂ ਹੋਣ ਵਾਲੀ ਆਮਦਨ 'ਤੇ ਹੁਣ 30 ਪ੍ਰਤੀਸ਼ਤ ਟੈਕਸ ਲੱਗੇਗਾ (cryptocurrency budget 2022)।

Nirmala Sitharaman image source instagram

ਹੋਰ ਪੜ੍ਹੋ : ਗਾਇਕ ਪ੍ਰੇਮ ਢਿੱਲੋਂ ਦੇ ਭਰਾ ਪਰਮ ਨੇ ਆਪਣੀ ਮੰਗੇਤਰ ਦੇ ਨਾਲ ਗੁਰੂ ਘਰ ‘ਚ ਲਈਆਂ ਲਾਵਾਂ, ਸਤਿੰਦਰ ਸਰਤਾਜ ਤੋਂ ਲੈ ਕੇ ਕਈ ਨਾਮੀ ਗਾਇਕ ਪਹੁੰਚੇ ਵਿਆਹ ‘ਚ

ਇਸ ਤਰ੍ਹਾਂ, ਇਸ ਘੋਸ਼ਣਾ ਦੇ ਬਾਅਦ ਤੋਂ, 30% ਟੈਕਸ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ ਅਤੇ ਲੋਕ ਮਜ਼ਾਕੀਆ ਮੀਮਜ਼ ਸ਼ੇਅਰ ਕਰ ਰਹੇ ਹਨ। ਇਸ ਦੇ ਨਾਲ ਹੀ ਤੋਹਫ਼ੇ ਵਜੋਂ ਪ੍ਰਾਪਤ ਹੋਣ ਵਾਲੀ ਡਿਜੀਟਲ ਜਾਇਦਾਦ 'ਤੇ ਵੀ ਟੈਕਸ ਲੱਗੇਗਾ। ਆਓ ਕ੍ਰਿਪਟੋਕਰੰਸੀ ਬਾਰੇ ਬਣਾਏ ਜਾ ਰਹੇ ਫਨੀ ਮੀਮਜ਼ 'ਤੇ ਇੱਕ ਨਜ਼ਰ ਮਾਰੀਏ। ਟਵਿੱਟਰ ਉੱਤੇ ਵੱਡੀ ਗਿਣਤੀ ‘ਚ ਇਹ ਮੀਮਜ਼ ਟਰੈਂਡ ਕਰ ਰਹੇ ਹਨ।

cryptocurrency image source instagram

ਹੋਰ ਪੜ੍ਹੋ : ਲਓ ਜੀ ਹੋ ਜਾਓ ਤਿਆਰ ਆ ਰਹੀ ਹੈ ਰਾਜਨੀਤੀ ਦੇ ਦਾਅ-ਪੇਚ ਨੂੰ ਬਿਆਨ ਕਰਦੀ ਨਵੀਂ ਵੈੱਬ ਸੀਰੀਜ਼ “ਚੌਸਰ” ਸਿਰਫ਼ ਪੀਟੀਸੀ ਪਲੇਅ ਐਪ ‘ਤੇ

ਇਸ ਮੀਮ ਅਨੁਸ਼ਕਾ ਸ਼ਰਮਾ ਦੀ ਤਸਵੀਰ ਉੱਤੇ ਬਣਿਆ ਹੈ। ਇਹ ਤਸਵੀਰ ਉਨ੍ਹਾਂ ਦੀ ਸੂਈ ਧਾਗਾ ਫ਼ਿਲਮ ਚੋਂ ਹੈ। ਜਿਸ ਚ ਅਨੁਸ਼ਕਾ ਬੈਠੀ ਹੋਈ ਕੁਝ ਸੋਚ ਰਹੀ ਹੈ। ਇਕ ਹੋਰ ਮੀਮ ਚ ਅੱਲੂ ਅਰਜੁਨ ਦੀ ਤਸਵੀਰ ਨਜ਼ਰ ਆ ਰਹੀ ਹੈ। ਇਹ ਤਸਵੀਰ ਉਨ੍ਹਾਂ ਦੀ ਹਾਲ ਹੀ ‘ਚ ਪੁਸ਼ਪਾ ਫ਼ਿਲਮ ਦੇ ਕਿਰਦਾਰ ਵਾਲੀ ਹੈ। ਇੱਕ ਹੋਰ ਤਸਵੀਰ ਜਿਸ ਐਕਟਰ ਰਾਜਪਾਲ ਯਾਦਵ ਨਜ਼ਰ ਆ ਰਹੇ ਨੇ। ਅਜਿਹੇ ਬਹੁਤ ਸਾਰੇ ਮਜ਼ਾਕੀਆ ਮੀਮਜ਼ ਜੰਮ ਕੇ ਵਾਇਰਲ ਹੋ ਰਹੇ ਹਨ।

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network