ਵੇਖੋ ਲਾੜੀ ਦਾ ਜਲਵਾ! ਲਹਿੰਗਾ ਪਾ ਪੁਸ਼ਅੱਪਸ ਕਰਦੀ ਨਜ਼ਰ ਆਈ ਇਹ ਲਾੜੀ
ਕੁੜੀਆਂ ਅਤੇ ਉਨ੍ਹਾਂ ਦੇ ਵਿਆਹਾਂ 'ਚ ਲਹਿੰਗੇ ਪ੍ਰਤੀ ਉਨ੍ਹਾਂ ਦਾ ਜਨੂੰਨ ਇੱਕ ਬਹੁਤ ਪੁਰਾਣੀ ਕਹਾਣੀ ਹੈ ਅਤੇ ਅਜੇ ਵੀ ਜਾਰੀ ਹੈ। ਜਦੋਂ ਕਿ ਕੁਝ ਕੁੜੀਆਂ ਆਪਣੇ ਵਿਆਹਾਂ ਵਿੱਚ ਭਾਰੀ ਲਹਿੰਗਾ ਪਹਿਨ ਕੇ ਡਾਂਸ ਕਰਦੀਆਂ ਹਨ, ਕੁਝ ਸਿਰਫ ਇਸ ਵਿੱਚ ਪੋਜ਼ ਦੇਣਾ ਪਸੰਦ ਕਰਦੀਆਂ ਹਨ, ਪਰ ਕੀ ਤੁਸੀਂ ਭਾਰੀ ਲਹਿੰਗਾ ਪਾ ਕੇ ਪੁਸ਼ਅੱਪਸ ਕਰ ਸਕਦੇ ਹੋ?
Image Source: Twitterਜੀ ਹਾਂ, ਤੁਸੀਂ ਸਹੀ ਪੜ੍ਹਿਆ. ਕੀ ਤੁਸੀਂ ਅਹਿਜਾ ਕਰ ਸਕਦੇ ਹੋ? ਖੈਰ, ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਲਾੜੀ ਭਾਰੀ ਭਰਕਮ ਲਹਿੰਗਾ ਪਹਿਨ ਕੇ ਪੁਸ਼ਅੱਪਸ ਕਰਦੀ ਦਿਖਾਈ ਦੇ ਰਹੀ ਹੈ। ਜੋ ਅਸੰਭਵ ਲੱਗਦਾ ਹੈ? ਪਰ ਇਹ ਸੰਭਵ ਹੈ।
ਲਾੜੀ ਦੀ ਪੁਸ਼-ਅੱਪਸ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜੋ ਕਿ ਤੰਦਰੁਸਤੀ ਦਾ ਵੱਡਾ ਟੀਚਾ ਹੈ। ਇੱਕ ਲਾਲ ਲਹਿੰਗਾ, ਭਾਰੀ ਗਹਿਣੇ, ਅਤੇ ਚੂੜਾ ਆਦਿ ਪਹਿਨ ਕੇ, ਉਸ ਨੂੰ ਉਸ ਨੂੰ ਲਾੜੀ ਦੇ ਪਹਿਰਾਵੇ ਵਿੱਚ ਕਸਰਤ ਕਰਦੇ ਦੇਖਿਆ ਜਾ ਸਕਦਾ ਹੈ।
Image Source: Twitter
ਇਹ ਵੀਡੀਓ ਇੱਕ ਸੈਲੂਨ ਵਿੱਚ ਵਿਆਹ ਤੋਂ ਠੀਕ ਪਹਿਲਾਂ ਸ਼ੂਟ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਦਿਨੇਸ਼ ਅਕੁਲਾ ਨਾਂਅ ਦੇ ਸੋਸ਼ਲ ਮੀਡੀਆ ਯੂਜ਼ਰ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ਦਿੱਤਾ, ''ਫਿਟਨੈਸ ਵਿਦ ਏ ਡਿਫਰੈਂਸ। ਇੱਕ ਲਾੜੀ (sic) ਲਹਿੰਗੇ ਅਤੇ ਗਹਿਣਿਆਂ ਨਾਲ ਪੁਸ਼-ਅੱਪਸ ਕਰ ਰਹੀ ਹੈ।"
ਹੋਰ ਪੜ੍ਹੋ : ਰਣਬੀਰ ਤੇ ਆਲਿਆ ਦੇ ਵਿਆਹ ਦੀਆਂ ਤਸਵੀਰਾਂ ਵੇਖ ਫੈਨਜ਼ ਨੇ ਰਿਸ਼ੀ ਕਪੂਰ ਨੂੰ ਕੀਤਾ ਯਾਦ, ਜਾਣੋ ਵਜ੍ਹਾ
ਇਹ ਵੀਡੀਓ ਕੁਝ ਹੀ ਸਮੇਂ 'ਚ ਵਾਇਰਲ ਹੋ ਗਈ। ਫਿਟਨੈਸ ਪ੍ਰਤੀ ਸੁਚੇਤ ਲਾੜੀ ਜੋ ਆਪਣੇ ਵਿਆਹ ਵਾਲੇ ਦਿਨ ਵੀ ਪੁਸ਼ਅੱਪਸ ਕਰ ਰਹੀ ਹੈ,ਉਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਜ਼ਿਆਦਾਤਰ ਲੋਕ ਇਸ ਗੱਲ 'ਤੇ ਸਹਿਮਤ ਸਨ ਕਿ ਭਾਰੀ ਲਹਿੰਗਾ 'ਚ ਕਸਰਤ ਕਰਨਾ ਮੁਸ਼ਕਲ ਹੋਵੇਗਾ।
Image Source: Twitter
ਕੁਝ ਦਿਨ ਪਹਿਲਾਂ, ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ ਜਿਸ ਵਿੱਚ ਇੱਕ ਹੋਰ ਲਾੜੀ ਇੱਕ ਭਾਰੀ ਲਹਿੰਗਾ ਪਹਿਨ ਕੇ ਪੁਸ਼-ਅੱਪ ਕਰ ਰਹੀ ਸੀ।
Fitness with a difference. A bride doing pushups with lehenga and jewellery,,, pic.twitter.com/WQYYiubnVN
— dinesh akula (@dineshakula) April 14, 2022