ਲਾੜਾ-ਲਾੜੀ ਦਾ ਇੱਕ-ਦੂਜੇ ਨੂੰ ਥੱਪੜ ਮਾਰਨ ਦਾ ਵੀਡੀਓ ਵਾਇਰਲ, ਸੁਨੀਲ ਗਰੋਵਰ ਨੇ ਕਿਹਾ ‘36 ਕੇ 36’ ਗੁਣ ਮਿਲਤੇ ਹੈ

Reported by: PTC Punjabi Desk | Edited by: Lajwinder kaur  |  April 27th 2022 04:33 PM |  Updated: April 29th 2022 04:35 PM

ਲਾੜਾ-ਲਾੜੀ ਦਾ ਇੱਕ-ਦੂਜੇ ਨੂੰ ਥੱਪੜ ਮਾਰਨ ਦਾ ਵੀਡੀਓ ਵਾਇਰਲ, ਸੁਨੀਲ ਗਰੋਵਰ ਨੇ ਕਿਹਾ ‘36 ਕੇ 36’ ਗੁਣ ਮਿਲਤੇ ਹੈ

ਦੇਸ਼ 'ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਸੋਸ਼ਲ ਮੀਡੀਆ ਵੀ ਇੱਕ-ਇੱਕ ਕਰਕੇ ਮਜ਼ਾਕੀਆ ਵੀਡੀਓਜ਼ ਨਾਲ ਧੂਮ ਮਚਾ ਰਿਹਾ ਹੈ। ਇਨ੍ਹਾਂ 'ਚੋਂ ਕੁਝ ਵੀਡੀਓਜ਼ ਹੱਸਣ ਵਾਲੀਆਂ ਹਨ ਤਾਂ ਕੁਝ ਵੀਡੀਓ ਦੇਖ ਕੇ ਹੈਰਾਨ ਰਹਿ ਜਾਂਦੇ ਹਨ। ਅਜਿਹੇ ‘ਚ ਇੱਕ ਵਿਆਹ ਦਾ ਨਵਾਂ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਲਾੜੀ-ਲਾੜਾ ਦਾ ਇਹ ਵੀਡੀਓ ਦੇਖ ਕੇ ਐਕਟਰ ਸੁਨੀਲ ਗਰੋਵਰ ਵੀ ਆਪਣੇ ਆਪ ਨੂੰ ਰੋਕ ਨਹੀਂ ਪਾਏ। ਜਿਸ ਕਰਕੇ ਉਨ੍ਹਾਂ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ।

viral wedding pic image source Instagram

ਹੋਰ ਪੜ੍ਹੋ : ਪਿਆਰ ਦੇ ਖਾਤਿਰ ਮੌਤ ਦੇ ਨਾਲ ਖੇਡਦੇ ਨਜ਼ਰ ਆਏ ਕਰਨ ਕੁੰਦਰਾ, ‘Bechari’ ਗੀਤ ‘ਚ ਅਫਸਾਨਾ ਖ਼ਾਨੇ ਨੇ ਬਿਖੇਰਿਆ ਆਪਣੀ ਆਵਾਜ਼ ਦਾ ਜਾਦੂ

ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਅਤੇ ਹੱਸ-ਹੱਸ ਕੇ ਦੂਹਰੇ ਹੋ ਜਾਵੋਗੇ। ਇਸ ਵੀਡੀਓ ਚ ਤੁਸੀਂ ਦੇਖੋਗੇ ਕਿ ਲਾੜਾ-ਲਾੜੀ ਨੇ ਇੱਕ-ਦੂਜੇ ਨੂੰ ਥੱਪੜ ਮਾਰਿਆ ਹੈ ਇੱਕ ਨਹੀਂ ਬੈਕ ਟੂ ਬੈਕ ਕਈ ਥੱਪੜ।  ਉਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।

inside image of bride and groom fight wedding image source Instagram

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੁਨੀਲ ਗਰੋਵਰ ਨੇ ਲਿਖਿਆ ਹੈ-‘ਗੁੱਸਾ ਨਾ ਕਿਯਾ ਕਰੋ! ਅਭੀ ਤੋਂ ਲਾਈਫ ਸੁਰੂ ਹੋਈ ਹੈ...ਵੈਸੇ 36 ਕੇ 36 ਗੁਣ ਮਿਲਤੇ ਹੈ ਇੰਨ ਕੇ’। ਇਸ ਵਾਇਰਲ ਵੀਡੀਓ 'ਚ ਦੇਖੋ ਕਿਵੇਂ ਲਾੜੀ ਲਾੜੇ ਨੂੰ ਮਿਠਾਈ ਖਿਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ, ਲਾੜਾ ਮਿਠਾਈ ਖਾਣ ਲਈ ਤਿਆਰ ਨਹੀਂ ਹੈ। ਜਿਸ ਕਾਰਨ ਲਾੜੀ ਗੁੱਸੇ 'ਚ ਆ ਜਾਂਦੀ ਹੈ ਅਤੇ ਲਾੜੇ ਦੇ ਮੂੰਹ 'ਤੇ ਥੱਪੜ ਮਾਰ ਦਿੰਦੀ ਹੈ।

sunile grover shared funny video image source Instagram

ਲਾੜੀ ਦੀ ਇਸ ਹਰਕਤ ਤੋਂ ਲਾੜਾ ਵੀ ਗੁੱਸੇ 'ਚ ਆ ਗਿਆ ਅਤੇ ਉਸ ਨੇ ਲਾੜੀ ਨੂੰ ਥੱਪੜ ਮਾਰ ਦਿੱਤਾ। ਫਿਰ ਮੌਕੇ ’ਤੇ ਥੱਪੜਾਂ ਦੀ ਵਰਖਾ ਹੋ ਜਾਂਦੀ ਹੈ। ਵੀਡੀਓ ਦੇਖ ਕੇ ਤੁਸੀਂ ਜ਼ਰੂਰ ਹੈਰਾਨ ਹੋ ਗਏ ਹੋਵੋਗੇ। ਕਿਉਂਕਿ, ਅਜਿਹਾ ਨਜ਼ਾਰਾ ਵਿਆਹ ਸ਼ਾਦੀਆਂ ਵਿੱਚ ਘੱਟ ਹੀ ਦੇਖਣ ਨੂੰ ਮਿਲਦਾ ਹੈ। ਹੁਣ ਇਹ ਮਜ਼ਾਕੀਆ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।

ਤੁਹਾਨੂੰ ਦੱਸ ਦਈਏ ਇਹ ਵੀਡੀਓ ਮੈਥਿਲੀ ਕਾਮੇਡੀ ਫ਼ਿਲਮ ਦਾ ਹੈ। ਵਾਇਰਲ ਵੀਡੀਓ ਕਿਸੇ ਦੀ ਅਸਲ ਜ਼ਿੰਦਗੀ ਦਾ ਨਹੀਂ ਹੈ ਬਲਕਿ ਇੱਕ ਕਾਮੇਡੀ ਸੀਨ ਦਾ ਹਿੱਸਾ ਹੈ।

ਹੋਰ ਪੜ੍ਹੋ : ਤੇਜਸਵੀ ਪ੍ਰਕਾਸ਼ ਦਾ ਆਡੀਸ਼ਨ ਵੀਡੀਓ ਹੋਇਆ ਵਾਇਰਲ, ਪੰਜਾਬੀ ਲੁੱਕ ‘ਚ ਨਜ਼ਰ ਆਈ ਅਦਾਕਾਰਾ


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network