ਕੁੜੀਆਂ ਤੋਂ ਪਰੇਸ਼ਾਨ ਮੁੰਡਿਆਂ ਨੇ ਪ੍ਰਿੰਸੀਪਲ ਨੂੰ ਲਿਖਿਆ ਲੈਟਰ, ਕਿਹਾ ਅਜੀਬ ਨਾਂਅ ਲੈ ਕੇ ਛੇੜਦੀਆਂ ਨੇ ਕੁੜੀਆਂ, ਪੜ੍ਹੋ ਪੂਰੀ ਖ਼ਬਰ
ਤੁਸੀਂ ਅਕਸਰ ਹੀ ਕਲਾਸ 'ਚ ਕੁੜੀਆਂ ਤੇ ਮੁੰਡਿਆਂ ਵਿਚਾਲੇ ਬਹਿਸ ਜਾਂ ਲੜਾਈ ਦੀਆਂ ਬਹੁਤ ਸ਼ਿਕਾਇਤਾਂ ਸੁਣੀਆਂ ਹੋਣਗੀ। ਇਹ ਲੜਾਈਆਂ ਅਕਸਰ ਟੀਚਰ ਜਾਂ ਸਕੂਲ ਦੇ ਪ੍ਰਿੰਸੀਪਲ ਤੱਕ ਪਹੁੰਚ ਜਾਣਾ ਬਹੁਤ ਹੀ ਆਮ ਗੱਲ ਹੈ, ਪਰ ਹੁਣ ਸੋਸ਼ਲ ਮੀਡੀਆ 'ਤੇ ਇੱਕ ਅਜਿਹਾ ਲੈਟਰ ਵਾਇਰਲ ਹੈ ਜੋ ਕਿ ਕੁੜੀਆਂ ਤੋ ਪਰੇਸ਼ਾਨ ਕੁਝ ਮੁੰਡਿਆਂ ਨੇ ਆਪਣੇ ਸਕੂਲ ਦੇ ਪ੍ਰਿੰਸੀਪਲ ਨੂੰ ਲਿਖਿਆ ਹੈ। ਇਨ੍ਹਾਂ ਮੁੰਡਿਆਂ ਨੇ ਇਹ ਮੰਗ ਕੀਤੀ ਹੈ ਕਿ ਕੁੜੀਆਂ ਉਨ੍ਹਾਂ ਕੋਲੋਂ ਮੁਆਫੀ ਮੰਗਣ। ਆਓ ਜਾਣਦੇ ਹਾਂ ਕਿ ਆਖਿਰ ਕੀ ਹੈ ਇਹ ਪੂਰਾ ਮਾਮਲਾ।
image From google
ਮੁੰਡਿਆਂ ਵੱਲੋਂ ਪ੍ਰਿੰਸੀਪਲ ਨੂੰ ਲਿਖਿਆ ਗਿਆ ਇਹ ਲੈਟਰ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਰਅਸਲ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਔਰੈਯਾ ਜ਼ਿਲ੍ਹੇ ਦਾ ਹੈ। ਇਹ ਲੈਟਰ ਜਵਾਹਰ ਨਵੋਦਿਆ ਵਿਦਿਆਲਿਆ ਤਾਈਆਪੁਰ ਵਿਖੇ ਪੜ੍ਹਨ ਵਾਲੇ ਕੁਝ ਮੁੰਡਿਆਂ ਨੇ ਆਪਣੇ ਪ੍ਰਿੰਸੀਪਲ ਨੂੰ ਲਿਖਿਆ ਹੈ। ਮੁੰਡਿਆਂ ਨੇ ਇਸ ਲੈਟਰ ਵਿੱਚ ਉਨ੍ਹਾਂ ਨੂੰ ਕੁੜੀਆਂ ਵੱਲੋਂ ਛੇੜੇ ਜਾਣ ਦੀ ਗੱਲ ਲਿਖੀ ਹੈ।
image From google
ਵਾਇਰਲ ਹੋ ਰਹੇ ਇਸ ਲੈਟਰ ਵਿੱਚ ਮੁੰਡਿਆਂ ਨੇ ਕੁੜੀਆਂ ਦੀ ਸ਼ਿਕਾਇਤ ਕਰਦੇ ਹੋਏ ਲਿਖਿਆ ਹੈ, "'ਸਰ, ਨਿਮਰਤਾ ਸਹਿਤ ਬੇਨਤੀ ਹੈ ਕਿ ਅਸੀਂ ਸੱਤਵੀਂ (ਏ) ਜਮਾਤ ਦੇ ਵਿਦਿਆਰਥੀ ਹਾਂ। ਕੁੜੀਆਂ ਸਾਨੂੰ ਗਲਤ ਸ਼ਬਦ ਬੋਲਦੀਆਂ ਹਨ ਜਿਵੇਂ-ਲੱਲਾ, ਪਾਗਲ, ਆਪਣੀ ਔਕਾਦ ਵਿੱਚ ਰਹੋ ਅਤੇ ਮੁੰਡਿਆਂ ਦੇ ਨਾਮ ਵਿਗਾੜਦਿਆਂ ਹਨ। ਰਮੇਸ਼ (ਬਦਲਿਆ ਹੋਇਆ ਨਾਮ) ਨੂੰ ਦਾਮਰ ਅਤੇ ਦਿਨੇਸ਼ (ਬਦਲਿਆ ਹੋਇਆ ਨਾਮ) ਨੂੰ ਰਸਗੁੱਲਾ, ਲੱਲਾ ਵਰਗੇ ਬਣੋ ਅਜਿਹਾ ਕਹਿੰਦੀਆਂ ਹਨ। ਕੁੜੀਆਂ ਕਲਾਸ ਵਿੱਚ ਰੌਲਾ ਪਾਉਂਦੀਆਂ ਹਨ ਅਤੇ ਗੀਤ ਗਾਉਂਦੀਆਂ ਹਨ ਅਤੇ ਡਾਇਲਾਗਬਾਜੀ ਕਰਦਿਆਂ ਹਨ। ਓਮ ਫੋਮ ਧਰਾਟੇ ਕੱਟ ਰਹੀਆਂ ਹਨ।
ਆਪਣੇ ਇਸ ਲੈਟਰ ਵਿੱਚ ਮੁੰਡਿਆਂ ਨੇ ਜਮਾਤ ਦੀਆਂ ਕੁੜੀਆਂ ਦੇ ਨਾਂਅ ਵੀ ਲਿਖੇ ਹਨ। ਅੰਤ 'ਚ ਵਿਦਿਆਰਥੀਆਂ ਨੇ ਲਿਖਿਆ, '7ਵੀਂ ਜਮਾਤ (ਏ) 'ਚ ਰੌਲਾ ਪਾਉਣ ਵਾਲੀਆਂ ਵਿਦਿਆਰਥਣਾਂ ਦੇ ਨਾਂ- ਇਸ ਤੋਂ ਬਾਅਦ ਕੁੜੀਆਂ ਦੇ ਨਾਂਅ ਲਿਖੇ ਗਏ ਹਨ। ਇਸ ਤੋਂ ਇਲਾਵਾ ਮੁੰਡਿਆਂ ਨੇ ਇਹ ਮੰਗ ਕੀਤੀ ਹੈ ਕਿ ਅਜਿਹਾ ਕਰਨ ਵਾਲਿਆਂ ਇਹ ਕੁੜੀਆਂ ਉਨ੍ਹਾਂ ਕੋਲੋਂ ਮੁਆਫੀ ਮੰਗਣ, ਕਿਉਂਕਿ ਉਹ ਉਨ੍ਹਾਂ ਨਾਲ ਗਲਤ ਵਿਵਹਾਰ ਕਰਦਿਆਂ ਹਨ।
image From google
ਹੋਰ ਪੜ੍ਹੋ : ਬਾਲੀਵੁੱਡ 'ਚ ਅਰਜੁਨ ਕਪੂਰ ਦੇ 10 ਸਾਲ ਹੋਏ ਪੂਰੇ, ਮਲਾਇਕਾ ਅਰੋੜਾ ਵੀਡੀਓ ਸ਼ੇਅਰ ਕਰ ਦਿੱਤੀ ਵਧਾਈ
ਇਹ ਚਿੱਠੀ ਹੁਣ ਇੰਟਰਨੈਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਚਿੱਠੀ ਦੀ ਤਸਵੀਰ ਨੂੰ ਪੜ੍ਹ ਕੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਲੇ ਭਈਆ ਓਮਪੋਹ।' ਕੁਝ ਲੋਕ ਇਸ ਚਿੱਠੀ 'ਤੇ ਵਿਸ਼ਵਾਸ ਨਹੀਂ ਕਰ ਰਹੇ ਹਨ। ਇੱਕ ਹੋਰ ਯੂਜ਼ਰ ਨੇ ਲਿਖਿਆ, 'ਸੱਤਵੇਂ ਲੜਕੇ ਦੀ ਹੈਂਡਰਾਈਟਿੰਗ ਨਜ਼ਰ ਨਹੀਂ ਆ ਰਹੀ ਹੈ।'