ਉੱਬਲਦੇ ਪਾਣੀ ਦੀ ਕੜਾਹੀ ਵਿੱਚ ਬੈਠਕੇ ਭਗਤੀ ਕਰਦਾ ਹੈ ਇਹ ਬੱਚਾ, ਵੀਡੀਓ ਦੇਖ ਕੇ ਲੋਕ ਹੋ ਰਹੇ ਹਨ ਹੈਰਾਨ

Reported by: PTC Punjabi Desk | Edited by: Rupinder Kaler  |  September 08th 2021 12:52 PM |  Updated: September 08th 2021 12:52 PM

ਉੱਬਲਦੇ ਪਾਣੀ ਦੀ ਕੜਾਹੀ ਵਿੱਚ ਬੈਠਕੇ ਭਗਤੀ ਕਰਦਾ ਹੈ ਇਹ ਬੱਚਾ, ਵੀਡੀਓ ਦੇਖ ਕੇ ਲੋਕ ਹੋ ਰਹੇ ਹਨ ਹੈਰਾਨ

ਜੇਕਰ ਸਾਡੇ ਸਰੀਰ ਤੇ ਕੋਈ ਗਰਮ ਚੀਜ਼ ਪੈ ਜਾਵੇ ਤਾਂ ਸਾਡੀ ਚੀਕ ਨਿਕਲ ਜਾਂਦੀ ਹੈ । ਪਰ ਸੋਸ਼ਲ ਮੀਡੀਆ ਤੇ ਏਨੀਂ ਦਿਨੀਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ । ਜਿਸ ਨੂੰ ਦੇਖ ਕੇ ਕਿਸੇ ਦੇ ਵੀ ਰੌਗਟੇ ਖੜੇ ਹੋ ਜਾਣਗੇ । ਵੀਡੀਓ (shocking video) ਨੂੰ ਦੇਖ ਕੇ ਤੁਹਾਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੋਵੇਗਾ । ਇਹ ਵੀਡੀਓ (shocking video)  ਬਹੁਤ ਵਾਇਰਲ ਹੋ ਰਹੀ ਹੈ ।

Pic Courtesy: twitter

ਹੋਰ ਪੜ੍ਹੋ :

ਕ੍ਰਿਕੇਟਰ ਸ਼ਿਖਰ ਧਵਨ ਦਾ ਪਤਨੀ ਆਇਸ਼ਾ ਮੁਖਰਜੀ ਨਾਲੋਂ ਹੋਇਆ ਤਲਾਕ, ਪਤਨੀ ਨੇ ਪੋਸਟ ਸਾਂਝੀ ਕਰਕੇ ਕੀਤੇ ਕਈ ਖੁਲਾਸੇ

Pic Courtesy: twitter

ਇਸ ਵੀਡੀਓ ਨੂੰ ਟਵਿੱਟਰ ਤੇ ਸ਼ੇਅਰ ਕੀਤਾ ਗਿਆ ਹੈ ਤੇ ਕੈਪਸ਼ਨ ਵਿੱਚ ਲਿਖਿਆ ਗਿਆ ਹੈ ‘ਇਹ ਹੈ 2021 ਦਾ ਭਾਰਤ’ । ਇਹ ਵੀਡੀਓ ਕਿੱਥੋਂ ਦਾ ਹੈ ਤੇ ਕਿਸ ਨੇ ਕਿਸ ਨੇ ਫਿਲਮਾਇਆ ਹੈ ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ । ਇਸ ਵੀਡੀਓ (Boy in boiling water) ਨੂੰ ਇੱਕ ਲੱਖ ਤੋਂ ਵੱਧ ਲੋਕਾਂ ਨੇ ਦੇਖ ਲਿਆ ਹੈ । ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਬੱਚਾ ਉੱਬਲਦੇ ਪਾਣੀ ਵਿੱਚ ਬੈਠਾ ਹੈ ।

ਪਾਣੀ ਵਾਲੀ ਕੜਾਹੀ ਨੂੰ ਚੁੱਲ੍ਹੇ ਤੇ ਰੱਖਿਆ ਗਿਆ ਹੈ ਤੇ ਕੜਾਹੀ ਦੇ ਥੱਲੇ ਅੱਗ ਬਲ ਰਹੀ ਹੈ ਤੇ ਬੱਚਾ (Boy in boiling water) ਪਾਣੀ ਵਾਲੀ ਕੜਾਹੀ ਵਿੱਚ ਧਿਆਨ ਲਗਾ ਕੇ ਬੈਠਾ ਹੈ । ਲੋਕਾਂ ਦੀ ਭੀੜ ਇਸ ਬੱਚੇ ਨੂੰ ਦੇਖ ਰਹੀ ਹੈ । ਬੱਚੇ ਦੇ ਪਿੱਛੇ ਇੱਕ ਪੋਸਟਰ ਵੀ ਲੱਗਾ ਹੈ, ਜਿਸ ਤੇ ਲਿਖਿਆ ਹੈ ਭਗਤ ਪ੍ਰਹਲਾਦ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network