ਭੂਤਰੇ ਸਾਣ੍ਹ ਤੋਂ ਆਪਣੀ ਦਾਦੀ ਨੂੰ ਬਚਾਉਣ ਲਈ ਜਾਨ ਦੀ ਪਰਵਾਹ ਕੀਤੇ ਬਗੈਰ ਸਾਣ੍ਹ ਨਾਲ ਭਿੜ ਗਿਆ ਇਹ ਬੱਚਾ, ਵੀਡੀਓ ਨੂੰ ਲੋਕ ਕਰ ਰਹੇ ਹਨ ਖੂਬ ਪਸੰਦ

Reported by: PTC Punjabi Desk | Edited by: Rupinder Kaler  |  September 30th 2020 12:56 PM |  Updated: September 30th 2020 12:56 PM

ਭੂਤਰੇ ਸਾਣ੍ਹ ਤੋਂ ਆਪਣੀ ਦਾਦੀ ਨੂੰ ਬਚਾਉਣ ਲਈ ਜਾਨ ਦੀ ਪਰਵਾਹ ਕੀਤੇ ਬਗੈਰ ਸਾਣ੍ਹ ਨਾਲ ਭਿੜ ਗਿਆ ਇਹ ਬੱਚਾ, ਵੀਡੀਓ ਨੂੰ ਲੋਕ ਕਰ ਰਹੇ ਹਨ ਖੂਬ ਪਸੰਦ

ਹਰਿਆਣਾ ਦੀ ਸ਼ੂਟਰ ਦਾਦੀ ਦੇ  ਨਾਂਅ ਨਾਲ ਮਸ਼ਹੂਰ ਚੰਦਰੋ ਤੋਮਰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਕਾਫੀ ਸਮਾਜਿਕ ਮੁੱਦਿਆਂ ਤੇ ਆਪਣੀ ਰਾਇ  ਰੱਖਦੀ ਹੈ । ਹਾਲ ਹੀ ਵਿੱਚ ਉਸ ਨੇ ਇੱਕ   ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਇੱਕ ਬੱਚਾ ਆਪਣੀ ਦਾਦੀ ਨੂੰ ਭੂਤਰੇ ਸਾਣ੍ਹ ਤੋਂ ਬਚਾਉਣ ਲਈ ਉਸ ਨਾਲ ਭਿੜ ਜਾਂਦਾ ਹੈ ।

ਹੋਰ ਪੜ੍ਹੋ :

ਇੰਟਰਨੈੱਟ ਤੇ ਬੱਚੇ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਔਰਤ ਗਲੀ ਵਿੱਚੋਂ ਨਿਕਲ ਰਹੀ ਹੁੰਦੀ ਹੈ, ਇਸੇ ਦੌਰਾਨ ਭੂਤਰਿਆ ਸਾਣ੍ਹ ਉਸ ਤੇ ਹਮਲਾ ਕਰ ਦਿੰਦਾ ਹੈ । ਸਾਣ੍ਹ ਔਰਤ ਨੂੰ ਟੱਕਰ ਮਾਰਦਾ ਹੈ ਤੇ ਉਹ ਡਿੱਗ ਜਾਂਦੀ ਹੈ ।ਦਾਦੀ ਨੂੰ ਜ਼ਮੀਨ ਤੇ ਡਿੱਗਿਆ ਦੇਖ ਬੱਚਾ ਉਸ ਨਾਲ ਭਿੜ ਜਾਂਦਾ ਹੈ ਤੇ ਆਪਣੀ ਦਾਦੀ ਨੂੰ ਉਠਾਉਂਦਾ ਹੈ ।

ਇਸ ਵੀਡੀਓ ਨੂੰ ਸ਼ੇਅਰ ਕਰਕੇ ਚੰਦਰੋ ਤੋਮਰ ਨੇ ਲਿਖਿਆ ਹੈ ‘ਆਪਣੀ ਦਾਦੀ ਨੂੰ ਭੂਤਰੇ ਸਾਣ੍ਹ ਤੋਂ ਬਚਾਉਣ ਲਈ ਇਸ ਬੱਚੇ ਨੂੰ ਸਨਮਾਨ ਮਿਲਣਾ ਚਾਹੀਦਾ ਹੈ’ ।ਚੰਦਰੋ ਨੇ ਲਿਖਿਆ ਹੈ ਕਿ ਇਹ ਵੀਡੀਓ ਹਰਿਆਣਾ ਦੇ ਮਹੇਂਦਰਗੜ੍ਹ ਦਾ ਹੈ । ਦਾਦੀ ਦਾ ਇਹ ਵੀਡੀਓ ਲੋਕਾਂ ਵੱਲੋਂ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ ।

https://twitter.com/realshooterdadi/status/1310813732692353024


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network