ਮਲਾਇਕਾ ਅਰੋੜਾ ਨੂੰ ਲੈ ਕੇ ਅਰਜੁਨ ਕਪੂਰ ਨੇ ਫੋਟੋਗ੍ਰਾਫਰਾਂ ਨੂੰ ਦਿੱਤੇ ਖਾਸ ਨਿਰਦੇਸ਼ 

Reported by: PTC Punjabi Desk | Edited by: Shaminder  |  January 11th 2019 10:55 AM |  Updated: January 11th 2019 10:55 AM

ਮਲਾਇਕਾ ਅਰੋੜਾ ਨੂੰ ਲੈ ਕੇ ਅਰਜੁਨ ਕਪੂਰ ਨੇ ਫੋਟੋਗ੍ਰਾਫਰਾਂ ਨੂੰ ਦਿੱਤੇ ਖਾਸ ਨਿਰਦੇਸ਼ 

ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦੇ ਰਿਸ਼ਤੇ ਨੂੰ ਲੈ ਕੇ ਚਰਚਾ ਦਾ ਬਜ਼ਾਰ ਗਰਮ ਹੈ । ਹਰ ਕੋਈ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਹੈ ਅਤੇ ਇਹ ਕਪਲ ਹਮੇਸ਼ਾ ਸੁਰਖੀਆਂ 'ਚ ਰਹਿੰਦਾ ਹੈ । ਪਰ ਹੁਣ ਇਸ ਜੋੜੇ ਨੂੰ ਲੈ ਕੇ ਨਵੀਂ ਖਬਰ ਸਾਹਮਣੇ ਆਈ ਹੈ । ਉਹ ਇਹ ਕਿ ਅਰਜੁਨ ਕਪੂਰ ਨੇ ਫੋਟੋਗ੍ਰਾਫਰਾਂ ਨੂੰ ਮਲਾਇਕਾ ਦੀ ਤਸਵੀਰ ਲੈਣ ਤੋਂ ਮਨਾ ਕੀਤਾ ਹੈ ।

ਹੋਰ ਵੇਖੋ   : ਪਾਵ ਧਾਰੀਆ ਨੂੰ ਲੱਗਿਆ ਵੱਟਣਾ , ਚਾਚੀਆਂ ਤਾਈਆਂ ਨੇ ਕੀਤਾ ਮਜ਼ਾਕ ‘ਤੇ ਮਸਤੀ ,ਵੇਖੋ ਤਸਵੀਰਾਂ

arjun kapoor and malaika arjun kapoor and malaika

ਇਸ ਦੇ ਨਾਲ ਹੀ ਉਨ੍ਹਾਂ ਨੇ ਫੋਟੋਗ੍ਰਾਫਰਾਂ ਨੂੰ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਉਹ ਮਲਾਇਕਾ ਦੇ ਘਰ ਦੇ ਬਾਹਰ ਖੜੇ ਹੋਣਾ ਛੱਡ ਦੇਣ । ਇਸ ਗੱਲ ਦੀ ਪੁਸ਼ਟੀ ਅਰਜੁਨ ਕਪੂਰ ਦੇ ਪੀਆਰ ਨੇ ਕੀਤੀ ਹੈ ।ਦੱਸਿਆ ਜਾ ਰਿਹਾ ਹੈ ਕਿ ਅਰਜੁਨ ਕਪੂਰ ਨੇ ਇਹ ਕਦਮ ਬਿਲਡਿੰਗ ਦੇ ਹੋਰਨਾਂ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਦੇ ਚੱਲਦਿਆਂ ਚੁੱਕਿਆ ਹੈ ਅਤੇ ਫੋਟੋਗ੍ਰਾਫਰਾਂ ਨੇ ਵੀ ਖੁਸ਼ੀ ਖੁਸ਼ੀ ਉਨ੍ਹਾਂ ਦੀ ਗੱਲ ਮੰਨ ਲਈ ਹੈ ।

ਹੋਰ ਵੇਖੋ   : ਬੁਆਫੇ ਫ੍ਰੈਂਡ ਨੇ ਸੁਸ਼ਮਿਤਾ ਸੇਨ ਦੀ ਬਦਲੀ ਜ਼ਿੰਦਗੀ ,ਨਵੇਂ ਰੰਗ ‘ਚ ਰੰਗੀ ਗਈ ਹੈ ਸੁਸ਼ਮਿਤਾ ,ਵੇਖੋ ਵੀਡਿਓ

Christmas Party: Arjun-Malaika and Ex Husband Arbaaz together spotted ਕ੍ਰਿਸਮਸ ਪਾਰਟੀ ‘ਚ ਮਸਤੀ ਕਰਦੇ ਨਜ਼ਰ ਆਏ ਅਰਜੁਨ-ਮਲਾਇਕਾ ਤੇ ਅਰਬਾਜ, ਦੇਖੋ ਤਸਵੀਰਾਂ

ਦੱਸਿਆ ਜਾ ਰਿਹਾ ਹੈ ਕਿ ਦੋਨਾਂ ਦੇ ਰਿਸ਼ਤੇ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਨੇ ।ਪਹਿਲਾਂ ਤਾਂ ਦੋਨਾਂ ਦੇ ਜਲਦ ਵਿਆਹ ਰਚਾਉਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸਨ ਅਤੇ ਦੋਨ੍ਹਾਂ ਨੂੰ ਕਈ ਵਾਰ ਇੱਕਠਿਆਂ ਸਪਾਟ ਕੀਤਾ ਗਿਆ ਸੀ ।

ਹੋਰ ਵੇਖੋ   :ਪ੍ਰਧਾਨ ਮੰਤਰੀ ਮੋਦੀ ਨਾਲ ਫਿਲਮੀ ਸਿਤਾਰਿਆਂ ਦੀ ਮੁਲਾਕਾਤ, ਮੁਲਾਕਾਤ ਦੀ ਹੈ ਇਹ ਵੱਡੀ ਵਜ੍ਹਾ, ਦੇਖੋ ਵੀਡਿਓ

ਕਈ ਵਾਰ ਅਰਜੁਨ ਕਪੂਰ ਮਲਾਇਕਾ ਦੇ ਘਰ 'ਚ ਪਾਰਟੀ ਕਰਦੇ ਨਜ਼ਰ ਆਏ ਅਤੇ ਕਈ ਮਲਾਇਕਾ ਅਰਜੁਨ ਕਪੂਰ ਦੇ ਪਰਿਵਾਰ ਨਾਲ ਨਜ਼ਰ ਆਈ ਸੀ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network