Birthday Special : ਬਾਲੀਵੁੱਡ ਦੇ ਪਰਫੈਕਸ਼ਨਿਟ ਆਮਿਰ ਖ਼ਾਨ ਅੱਜ ਮਨਾ ਰਹੇ ਨੇ ਆਪਣਾ 57ਵਾਂ ਜਨਮਦਿਨ
ਬਾਲੀਵੁੱਡ 'ਚ ਮਿਸਟਰ ਪਰਫੈਕਸ਼ਨਿਸਟ ਵਜੋਂ ਜਾਣੇ ਜਾਂਦੇ ਅਦਾਕਾਰ ਆਮਿਰ ਖ਼ਾਨ (Aamir Khan) ਬਾਲੀਵੁੱਡ ਦੇ ਸਭ ਤੋਂ ਪਿਆਰੇ ਖਾਨਾਂ ਵਿੱਚੋਂ ਇੱਕ ਹਨ। ਆਮਿਰ ਖ਼ਾਨ ਅੱਜ ਆਪਣਾ 57ਵਾਂ ਜਨਮਦਿਨ ਮਨਾ ਰਹੇ ਹਨ। ਆਮਿਰ ਖ਼ਾਨ ਦੇ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਦੇ ਸਹਿ ਕਲਾਕਾਰ ਤੇ ਫੈਨਜ਼ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਵਧਾਈਆਂ ਦੇ ਰਹੇ ਹਨ।
ਦੱਸਣਯੋਗ ਹੈ ਕਿ ਆਮਿਰ ਖ਼ਾਨ ਦਾ ਜਨਮ 14 ਮਾਰਚ 1965 ਨੂੰ ਮੁੰਬਈ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂਅ ਤਾਹਿਰ ਹੁਸੈਨ ਅਤੇ ਮਾਤਾ ਦਾ ਨਾਂਅ ਜ਼ੀਨਤ ਹੁਸੈਨ ਹੈ। ਆਮਿਰ ਖ਼ਾਨ ਦਾ ਇੱਕ ਭਰਾ ਵੀ ਹੈ ਜਿਸ ਦਾ ਨਾਂਅ ਫੈਜ਼ਲ ਖ਼ਾਨ ਹੈ। ਆਮਿਰ ਖ਼ਾਨ ਦੀਆਂ ਭੈਣਾਂ ਦਾ ਨਾਂ ਫਰਹਤ ਖ਼ਾਨ ਅਤੇ ਨਿਖਤ ਖ਼ਾਨ ਹੈ। ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਹਨ। ਉਨ੍ਹਾਂ ਦੇ ਪਿਤਾ ਤਾਹਿਰ ਹੁਸੈਨ ਇੱਕ ਫਿਲਮ ਨਿਰਮਾਤਾ ਸਨ। ਉਨ੍ਹਾਂ ਦੇ ਚਾਚਾ ਨਾਸਿਰ ਹੁਸੈਨ ਨਿਰਮਾਤਾ-ਨਿਰਦੇਸ਼ਕ ਸਨ। ਉਨ੍ਹਾਂ ਦਾ ਭਤੀਜਾ ਇਮਰਾਨ ਖ਼ਾਨ ਵੀ ਇਸ ਸਮੇਂ ਹਿੰਦੀ ਫਿਲਮ ਇੰਡਸਟਰੀ ਵਿੱਚ ਇੱਕ ਅਭਿਨੇਤਾ ਹੈ।
ਆਮਿਰ ਖ਼ਾਨ ਨੇ ਆਪਣੀ ਸ਼ੁਰੂਆਤੀ ਸਿੱਖਿਆ ਜੇ.ਬੀ.ਪੀਟਿਟ ਸਕੂਲ ਤੋਂ ਕੀਤੀ। ਇਸ ਤੋਂ ਬਾਅਦ ਉਸਨੇ ਅੱਠਵੀਂ ਜਮਾਤ ਤੱਕ ਸੇਂਟ ਐਨੀਜ਼ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਬਾਂਬੇ ਸਕਾਟਿਸ਼ ਸਕੂਲ, ਮਹਿਮ ਤੋਂ ਨੌਵੀਂ ਅਤੇ ਦਸਵੀਂ ਜਮਾਤ ਵਿੱਚ ਪੜ੍ਹਾਈ ਕੀਤੀ। ਉਨ੍ਹਾਂ ਨੇ ਨਰਸੀ ਮੂਨਜੀ ਕਾਲਜ ਤੋਂ ਆਪਣੀ 12ਵੀਂ ਜਮਾਤ ਪੂਰੀ ਕੀਤੀ।
ਆਮਿਰ ਖ਼ਾਨ ਦੀਆਂ ਹਿੱਟ ਫਿਲਮਾਂ ਦੀ ਸੂਚੀ ਲੰਬੀ ਹੈ। ਆਮਿਰ ਖ਼ਾਨ ਨੇ ਪਤਨੀ ਕਿਰਨ ਰਾਓ ਤੋਂ ਤਲਾਕ ਲੈਣ ਤੋਂ ਬਾਅਦ ਪਿਛਲੇ ਸਾਲ ਸੋਸ਼ਲ ਮੀਡੀਆ 'ਤੇ ਇਸ ਦਾ ਐਲਾਨ ਕੀਤਾ ਸੀ। ਹੁਣ ਆਮਿਰ ਖ਼ਾਨ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਸਾਬਕਾ ਪਤਨੀ ਕਿਰਨ ਰਾਓ ਨੇ ਉਨ੍ਹਾਂ ਨੂੰ ਜਨਮਦਿਨ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਤੋਹਫਾ ਦਿੱਤਾ ਹੈ।
ਆਮਿਰ ਖ਼ਾਨ ਦਾ ਪਹਿਲਾ ਵਿਆਹ ਰੀਨਾ ਦੱਤਾ ਨਾਲ ਹੋਇਆ ਸੀ, ਜਿਸ ਤੋਂ ਉਨ੍ਹਾਂ ਦੇ ਦੋ ਬੱਚੇ ਹਨ ਜੁਨੈਦ ਅਤੇ ਈਰਾ। ਰੀਨਾ ਦੱਤਾ ਤੋਂ ਤਲਾਕ ਤੋਂ ਬਾਅਦ, ਉਨ੍ਹਾਂ ਨੇ ਕਿਰਨ ਰਾਓ ਨਾਲ ਵਿਆਹ ਕਰਵਾ ਲਿਆ। 5 ਦਸੰਬਰ 2011 ਨੂੰ, ਜੋੜੇ ਨੇ ਐਲਾਨ ਕੀਤਾ ਕਿ ਉਨ੍ਹਾਂ ਦੇ ਘਰ ਆਜ਼ਾਦ ਰਾਓ ਖ਼ਾਨ ਦਾ ਜਨਮ ਹੋਇਆ ਹੈ। 3 ਜੁਲਾਈ 2021 ਨੂੰ, ਆਮਿਰ ਨੇ ਸੋਸ਼ਲ ਮੀਡੀਆ ਰਾਹੀਂ ਐਲਾਨ ਕੀਤਾ ਕਿ ਹੁਣ ਦੋਹਾਂ ਦਾ ਤਲਾਕ ਹੋ ਰਿਹਾ ਹੈ।
ਆਮਿਰ ਖ਼ਾਨ ਨੇ ਆਪਣੇ ਖ਼ਾਸ ਦੋਸਤਾਂ ਨਾਲ ਜਨਮਦਿਨ ਮਨਾਇਆ। ਆਮਿਰ ਖ਼ਾਨ ਨੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਬਾਲੀਵੁੱਡ 'ਤੇ ਦਬਦਬਾ ਬਣਾਇਆ ਹੈ। ਉਨ੍ਹਾਂ ਨੇ ਰੋਮਾਂਸ, ਡਰਾਮਾ, ਐਕਸ਼ਨ ਅਤੇ ਕਾਮੇਡੀ ਤੋਂ, ਅਦਾਕਾਰ ਨੇ ਸਾਰੀਆਂ ਸ਼ੈਲੀਆ ਨੂੰ ਆਸਾਨੀ ਨਾਲ ਆਪਣੀ ਫ਼ਿਲਮਾਂ ਵਿੱਚ ਪੇਸ਼ ਕੀਤਾ ਹੈ।
ਹੋਰ ਪੜ੍ਹੋ : ਆਮਿਰ ਖ਼ਾਨ ਨੇ ਅਮਿਤਾਭ ਬੱਚਨ ਨੂੰ ਫ਼ਿਲਮ ਝੁੰਡ ਕਰਨ ਲਈ ਕਿੰਝ ਮਨਾਇਆ, ਜਾਣੋ ਪੂਰੀ ਕਹਾਣੀ
ਆਮਿਰ ਖ਼ਾਨ ਨੇ ਬਾਲੀਵੁੱਡ ਵਿੱਚ ਕਈ ਬਾਲੀਵੁੱਡ ਫ਼ਿਲਮਾਂ ਦਿੱਤੀਆਂ ਹਨ। ਇਨ੍ਹਾਂ 'ਚ ਕਯਾਮਤ ਸੇ ਕਯਾਮਤ ਤਕ, ਦਿਲ, ਦਿਲ ਹੈ ਕੇ ਮੰਨਾ ਨਹੀਂ, ਜੋ ਜੀਤਾ ਵਹੀ ਸਿਕੰਦਰ, ਅੰਦਾਜ਼ ਅਪਨਾ ਅਪਨਾ, ਰੰਗੀਲਾ, ਰਾਜਾ ਹਿੰਦੁਸਤਾਨੀ, ਗੁਲਾਮ, ਸਰਫਰੋਸ਼, ਲਗਾਨ, ਦਿਲ ਚਾਹਤਾ ਹੈ, ਰੰਗ ਦੇ ਬਸੰਤੀ, ਫਨਾ, ਤਾਰੇ ਜ਼ਮੀਨ ਪਰ, ਗਜਨੀ, 3 ਇਡੀਅਟਸ, ਧੂਮ 3, ਪੀਕੇ, ਦੰਗਲ, ਸੀਕ੍ਰੇਟ ਸੁਪਰਸਟਾਰ ਆਦਿ ਹਨ। ਆਮਿਰ ਖ਼ਾਨ ਜਲਦ ਹੀ ਆਪਣੀ ਅਗਲੀ ਫ਼ਿਲਮ ਲਾਲਾ ਸਿੰਘ ਚੱਢਾ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ।
ਇਸ ਵਿੱਚ ਉਨ੍ਹਾਂ ਦੇ ਨਾਲ ਕਰੀਨਾ ਕਪੂਰ ਖ਼ਾਨ ਵੀ ਵਿਖਾਈ ਦਵੇਗੀ। ਇਸ ਤੋਂ ਇਲਾਵਾ ਆਮਿਰ ਖ਼ਾਨ ਨੇ ਦੇਰ ਰਾਤ ਪਾਪਾਰਾਜ਼ੀ ਨਾਲ ਕੇਕ ਕੱਟ ਕੇ ਜਨਮਦਿਨ ਮਨਾਇਆ। ਜਿਸ ਦੀਆਂ ਤਸਵੀਰਾਂ ਤੇ ਵੀਜੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ।
View this post on Instagram