ਬਾਲੀਵੁੱਡ ਅਦਾਕਾਰ ਸੁਸ਼ਮੀਤਾ ਸੇਨ ਮਨ੍ਹਾ ਰਹੀ ਹੈ ਆਪਣਾ ਜਨਮ ਦਿਨ

Reported by: PTC Punjabi Desk | Edited by: Lajwinder kaur  |  November 19th 2018 12:08 PM |  Updated: November 22nd 2018 02:30 PM

ਬਾਲੀਵੁੱਡ ਅਦਾਕਾਰ ਸੁਸ਼ਮੀਤਾ ਸੇਨ ਮਨ੍ਹਾ ਰਹੀ ਹੈ ਆਪਣਾ ਜਨਮ ਦਿਨ

 

ਬਾਲੀਵੁੱਡ ਅਦਾਕਾਰ ਸੁਸ਼ਮੀਤਾ ਸੇਨ ਮਨ੍ਹਾ ਰਹੀ ਹੈ ਆਪਣਾ ਜਨਮ ਦਿਨ:ਸਾਬਕਾ ਮਿਸ ਯੂਨੀਵਰਸ ਤੇ ਬਾਲੀਵੁੱਡ ਅਦਾਕਾਰ ਸੁਸ਼ਮੀਤਾ ਸੇਨ 19 ਨਵੰਬਰ ਯਾਨੀਕਿ ਅੱਜ ਆਪਣਾ 43ਵਾਂ ਜਨਮ ਦਿਨ ਮਨ੍ਹਾ ਰਹੀ ਹੈ। ਦੱਸ ਦੇਈਏ ਕਿ ਸੁਸ਼ਮੀਤਾ ਸੇਨ ਭਾਰਤ ਦੀ ਪਹਿਲੀ ਮਿਸ ਯੂਨੀਵਰਸ ਨੇ ਜਿਹਨਾਂ ਨੇ ‘ਮਿਸ ਯੂਨੀਵਰਸ 1994’ ਜਿੱਤ ਕੇ ਭਾਰਤ ਨੂੰ ਇਹ ਮਾਣ ਹਾਸਿਲ ਕਰਵਾਇਆ।

happy birthday sushmita sen ਬਾਲੀਵੁੱਡ ਅਦਾਕਾਰ ਸੁਸ਼ਮੀਤਾ ਸੇਨ ਮਨ੍ਹਾ ਰਹੀ ਹੈ ਆਪਣਾ ਜਨਮ ਦਿਨ

ਸੁਸ਼ਮਿਤਾ ਸੇਨ ਦਾ ਜਨਮ 19 ਨਵੰਬਰ 1975 ਨੂੰ ਇੱਕ ਬੰਗਾਲੀ ਪਰਿਵਾਰ ਵਿੱਚ ਹੈਦਰਾਬਾਦ ਵਿੱਚ ਹੋਇਆ ਸੀ।ਸੁਸ਼ਮਿਤਾ ਸੇਨ ਆਪਣੇ ਬਿੰਦਾਸ ਅੰਦਾਜ਼ ਅਤੇ ਆਜ਼ਾਦ ਵਿਚਾਰਾਂ ਦੇ ਲਈ ਜਾਣੀ ਜਾਂਦੀ ਹੈ। ਸੁਸ਼ਮਿਤਾ ਸੇਨ ਨੇ ਦੁਨੀਆ ਦੀ ਪ੍ਰਵਾਹ ਕੀਤੇ ਬਿਨਾਂ ਕੁਆਰੀ ਹੁੰਦੇ ਹੋਏ ਵੀ ਦੋ ਕੁੜੀਆਂ ਨੂੰ ਗੋਦ ਲੈ ਕੇ ਆਪਣੀ ਮਾਂ ਬਣ ਦੀ ਇੱਛਾ ਨੂੰ ਪੂਰਾ ਕੀਤਾ ਹੈ। ਬਾਲੀਵੁੱਡ 'ਚ ਵੀ ਸੁਸ਼ਮਿਤਾ ਸੇਨ ਨੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਓਧਰ ਆਪਣੀ ‘ਲਵ ਲਾਈਫ’ ਨੂੰ ਲੈਕੇ ਵੀ ਸੁਸ਼ਮਿਤਾ ਸੇਨ ਹਮੇਸ਼ਾ ਚਰਚਾ ‘ਚ ਰਹਿੰਦੀ ਹੈ। ਇਸ ਵਾਰ ਉਹ ਉਹ ਇਸ ਲਈ ਚਰਚਾ ‘ਚ ਨੇ ਕੇ ਉਹਨਾਂ ਨੇ ਆਪਣੀ ਉਮਰ ਤੋਂ 15 ਸਾਲ ਛੋਟੇ ਮਾਡਲ ਰੋਮਨ ਸ਼ਾਲ ਨੂੰ ਡੇਟ ਕਰ ਰਹੀ ਹੈ।

happy birthday sushmita sen ਬਾਲੀਵੁੱਡ ਅਦਾਕਾਰ ਸੁਸ਼ਮੀਤਾ ਸੇਨ ਮਨ੍ਹਾ ਰਹੀ ਹੈ ਆਪਣਾ ਜਨਮ ਦਿਨ

ਦੱਸ ਦੇਈਏ ਕਿ ਸ਼ੁਸਮਿਤਾ ਸੇਨ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਐਕਸਰਸਾਈਜ਼ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਕੇ ਲੋਕਾਂ ਨੂੰ ਆਪਣੀ ਫਿਟਨੈੱਸ ਦਾ ਰਾਜ ਦੱਸਦੀ ਰਹਿੰਦੀ ਹੈ। ਸਾਬਕਾ ਮਿਸ ਯੂਨੀਵਰਸ ਅਜਿਹੀ ਬਾਲੀਵੁੱਡ ਅਭਿਨੇਤਰੀ ਹੈ ਜੋ ਉਮਰ ਵਧਣ ਨਾਲ ਹੋਰ ਖ਼ੂਬਸੂਰਤ ਹੁੰਦੀ ਜਾ ਰਹੀ ਹੈ। ਇਸ ਵਾਰ ਉਹ ਆਪਣਾ ਜਨਮ ਦਿਨ ਆਪਣੀ ਮਾਂ ਕੋਲ ਦੁਬਈ 'ਚ ਮਨ੍ਹਾ ਰਹੀ ਹੈ। ਸੋਸ਼ਲ ਮੀਡੀਆ 'ਤੇ ਬਾਲੀਵੁੱਡ ਕਲਾਕਾਰਾਂ ਤੇ ਫੈਨਜ਼ ਨੇ ਜਨਮ ਦਿਨ ਤੇ ਸੁਸ਼ਮਿਤਾ ਸੇਨ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ।

- PTC Punjabi

 

View this post on Instagram

 

Time to fly!!!??✈️❤️ Heading to celebrate birthday with my Maa in Dubai!!!?? Dugga Dugga!!! I love you guys!!!!?????

A post shared by Sushmita Sen (@sushmitasen47) on Nov 15, 2018 at 2:48pm PST


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network