Kedarnath Helicopter Crash: ਬਾਲੀਵੁੱਡ ਸਿਤਾਰਿਆਂ ਨੇ ਕੇਦਾਰਨਾਥ ਹੈਲੀਕਾਪਟਰ ਦੁਰਘਟਨਾ 'ਤੇ ਪ੍ਰਗਟਾਇਆ ਦੁੱਖ

Reported by: PTC Punjabi Desk | Edited by: Lajwinder kaur  |  October 18th 2022 09:14 PM |  Updated: October 18th 2022 09:20 PM

Kedarnath Helicopter Crash: ਬਾਲੀਵੁੱਡ ਸਿਤਾਰਿਆਂ ਨੇ ਕੇਦਾਰਨਾਥ ਹੈਲੀਕਾਪਟਰ ਦੁਰਘਟਨਾ 'ਤੇ ਪ੍ਰਗਟਾਇਆ ਦੁੱਖ

Kedarnath Helicopter Crash: ਕੇਦਾਰਨਾਥ 'ਚ ਮੰਗਲਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਕੇਦਾਰਨਾਥ ਮੰਦਰ ਲਈ ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਨਿੱਜੀ ਹੈਲੀਕਾਪਟਰ ਖਰਾਬ ਮੌਸਮ ਕਾਰਨ ਕਰੈਸ਼ ਹੋ ਗਿਆ। ਜਿਸ ਵਿੱਚ ਇੱਕ ਪਾਇਲਟ ਅਤੇ ਛੇ ਯਾਤਰੀਆਂ ਦੀ ਮੌਤ ਹੋ ਗਈ ਹੈ। ਹੈਲੀਕਾਪਟਰ ਆਰੀਅਨ ਕੰਪਨੀ ਦਾ ਸੀ। ਇਸ ਵਿੱਚ ਸੱਤ ਲੋਕ ਸਨ।

kedarnath helicopter image

ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਸੀ। ਜਿਸ ਕਾਰਨ ਹੈਲੀਕਾਪਟਰ ਪਹਾੜੀ ਨਾਲ ਟਕਰਾਉਣ ਤੋਂ ਬਾਅਦ ਕਰੈਸ਼ ਹੋ ਗਿਆ। ਸੱਤ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕੇਦਾਰਨਾਥ 'ਚ ਹੋਏ ਇਸ ਹਾਦਸੇ 'ਤੇ ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਨੇ ਦੁੱਖ ਪ੍ਰਗਟ ਕੀਤਾ ਹੈ। ਇਸ 'ਚ ਬਾਲੀਵੁੱਡ ਸਿਤਾਰਿਆਂ ਦੇ ਨਾਂ ਵੀ ਸ਼ਾਮਲ ਹਨ।

ਹੋਰ ਪੜ੍ਹੋ : ਖਤਰਨਾਕ ਹਾਦਸੇ ਤੋਂ ਵਾਲ-ਵਾਲ ਬਚੇ ਗਾਇਕ ਅਲਫਾਜ਼ ਨੇ ਪਹਿਲੀ ਵਾਰ ਹਮਲੇ ਨੂੰ ਲੈ ਕੇ ਤੋੜੀ ਚੁੱਪੀ

sanjay dutt and manoj bajayee

ਕਈ ਬਾਲੀਵੁੱਡ ਸਿਤਾਰਿਆਂ ਨੇ ਸੋਸ਼ਲ ਮੀਡੀਆ ਰਾਹੀਂ ਕੇਦਾਰਨਾਥ ਹੈਲੀਕਾਪਟਰ ਹਾਦਸੇ 'ਚ ਮਾਰੇ ਗਏ ਲੋਕਾਂ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਅਭਿਨੇਤਾ ਮਨੋਜ ਵਾਜਪਾਈ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਲਿਖਿਆ, 'ਅੱਜ ਕੇਦਾਰਨਾਥ 'ਚ ਮੰਦਭਾਗੇ ਹੈਲੀਕਾਪਟਰ ਹਾਦਸੇ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਮੈਂ ਪੀੜਤ ਪਰਿਵਾਰਾਂ ਦੇ ਪ੍ਰਤੀ ਦਿਲੋਂ ਹਮਦਰਦੀ ਪ੍ਰਗਟ ਕਰਦਾ ਹਾਂ। ਐਕਟਰ ਰਣਦੀਪ ਹੁੱਡਾ ਨੇ ਲਿਖਿਆ, ''ਕੇਦਾਰਨਾਥ 'ਚ ਹੈਲੀਕਾਪਟਰ ਹਾਦਸੇ ਬਾਰੇ ਸੁਣ ਕੇ ਦੁੱਖ ਹੋਇਆ, ਜੋ ਸ਼ਰਧਾਲੂਆਂ ਨੂੰ ਮੰਦਰ ਲੈ ਕੇ ਜਾ ਰਿਹਾ ਸੀ। ਪੀੜਤ ਪਰਿਵਾਰਾਂ ਨਾਲ ਹਮਦਰਦੀ’।

inside image of manoj bajpayee and randeep hood tweet

ਅਭਿਨੇਤਾ ਵਿਵੇਕ ਓਬਰਾਏ ਨੇ ਆਪਣੇ ਟਵੀਟ 'ਚ ਲਿਖਿਆ, 'ਕੇਦਾਰਨਾਥ 'ਚ ਅੱਜ ਹੈਲੀਕਾਪਟਰ ਹਾਦਸੇ 'ਚ ਜਾਨ ਗਵਾਉਣ ਵਾਲੀਆਂ ਵਿਛੜੀਆਂ ਰੂਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਅਰਦਾਸ... ਬੇਹੱਦ ਮੰਦਭਾਗਾ।' ਸੰਜੇ ਦੱਤ ਨੇ ਟਵਿੱਟਰ 'ਤੇ ਲਿਖਿਆ, 'ਅੱਜ ਹੈਲੀਕਾਪਟਰ ਹਾਦਸੇ 'ਚ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ।' ਇਸ  ਇਲਾਵਾ ਕਈ ਹੋਰ ਕਲਾਕਾਰਾਂ ਨੇ ਵੀ ਦੁੱਖ ਜਤਾਇਆ ਹੈ।

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network