ਸਟੇਜ 'ਤੇ ਪਰਫਾਰਮ ਕਰ ਰਹੇ ਬਾਲੀਵੁੱਡ ਗਾਇਕ ਸ਼ਾਨ 'ਤੇ ਪੱਥਰਬਾਜ਼ੀ,ਵੀਡਿਓ ਵਾਇਰਲ

Reported by: PTC Punjabi Desk | Edited by: Shaminder  |  October 31st 2018 05:52 AM |  Updated: October 31st 2018 05:52 AM

ਸਟੇਜ 'ਤੇ ਪਰਫਾਰਮ ਕਰ ਰਹੇ ਬਾਲੀਵੁੱਡ ਗਾਇਕ ਸ਼ਾਨ 'ਤੇ ਪੱਥਰਬਾਜ਼ੀ,ਵੀਡਿਓ ਵਾਇਰਲ

ਆਪਣੀ ਮਿੱਠੀ ਅਵਾਜ਼ ਅਤੇ ਆਪਣੀ ਸਮਾਈਲ ਲਈ ਮਸ਼ਹੂਰ ਬਾਲੀਵੁੱਡ ਅਦਾਕਾਰ ਸ਼ਾਨ ਨੂੰ ਉਸ ਸਮੇਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਗੁਵਹਾਟੀ 'ਚ ਆਪਣੇ ਇੱਕ ਪ੍ਰੋਗਰਾਮ 'ਚ ਪਰਫਾਰਮ ਕਰਨ ਲਈ ਪਹੁੰਚੇ ਹੋਏ ਸਨ । ਇਸ ਸ਼ੋਅ ਦੌਰਾਨ ਉਨ੍ਹਾਂ ਨੂੰ ਬੰਗਾਲੀ ਗੀਤ ਗਾਉਣਾ ਮਹਿੰਗਾ ਪੈ ਗਿਆ । ਜਿਉਂ ਹੀ ਸ਼ਾਨ ਨੇ ਗੀਤ ਗਾਉਣਾ ਸ਼ੁਰੂ ਕੀਤਾ ਅਤੇ ਸਰੋਤਿਆਂ ਨੇ ਪੱਥਰਬਾਜ਼ੀ ਅਤੇ ਤੋੜ ਭੰਨ ਸ਼ੁਰੂ ਕਰ ਦਿੱਤੀ ।

ਹੋਰ ਵੇਖੋ : ਜਦੋਂ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਰੇਖਾ ਨੂੰ ਮਾਰਨ ਲਈ ਇਸ ਅਦਾਕਾਰ ਦੀ ਮਾਂ ਨੇ ਲਾਹ ਲਈ ਸੀ ਆਪਣੀ ਜੁੱਤੀ

https://twitter.com/TheQuint/status/1057174931497148416

ਲੋਕਾਂ ਦੇ ਗੁੱਸੇ ਦਾ ਕਾਰਨ ਸੀ ਸ਼ਾਨ ਦਾ ਬੰਗਾਲੀ ਗਾਣਾ । ਜਿਸ ਨੂੰ ਲੈ ਕੇ ਲੋਕ ਤੈਸ਼ 'ਚ ਆ ਗਏ ਅਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ । ਇਸ ਦੀ ਇੱਕ ਵੀਡਿਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ । ਜਿਸ 'ਚ ਸਾਨ ਲੋਕਾਂ ਨੂੰ ਅਪੀਲ ਕਰਦੇ ਵਿਖਾਈ ਦੇ ਰਹੇ ਨੇ ਕਿ ਇਸ ਨੂੰ ਰਾਜਨੀਤੀ ਨਾਲ ਨਾ ਜੋੜਿਆ ਜਾਵੇ । ਕਦੇ ਵੀ ਕਿਸੇ ਕਲਾਕਾਰ ਨਾਲ ਅਜਿਹਾ ਵਰਤਾਉ ਨਾ ਕਰੋ ।

https://twitter.com/singer_shaan/status/1056992475305463809

ਨਾਗਾਲੈਂਡ ਦੀ ਇੱਕ ਅਖਬਾਰ 'ਚ ਛਪੀ ਖਬਰ ਮੁਤਾਬਕ ਹੰਗਾਮਾ ਵੱਧਦੇ ਵੇਖ ਕੇ ਸ਼ਾਨ ਸਟੇਜ ਦੇ ਪਿਛਲੇ ਪਾਸੇ ਚਲੇ ਗਏ ਅਤੇ ਉਨ੍ਹਾਂ ਸਰੋਤਿਆਂ ਨੂੰ ਦੱਸਿਆ ਕਿ ਉਹ ਬਿਮਾਰ ਹੋਣ ਦੇ ਬਾਵਜੂਦ ਪਰਫਾਰਮ ਕਰਨ ਲਈ ਆਏ ਪਰ ਕਿਸੇ ਤੇ ਕੋਈ ਅਸਰ ਨਹੀਂ ਸੀ । ਸ਼ਾਨ ਨੇ ਸਟੇਜ ਛੱਡਿਆ ਤਾਂ ਪ੍ਰਬੰਧਕ ਉਨ੍ਹਾਂ ਨੂੰ ਸਮਝਾਉਣ ਲੱਗੇ ਅਤੇ ਇਸ ਤੋਂ ਬਾਅਦ ਸ਼ਾਨ ਮੁੜ ਤੋਂ ਸਟੇਜ 'ਤੇ ਵਾਪਸ ਆਏ ।

shaan shaan

ਪਰ ਸ਼ਾਨ ਦੀ ਇਸ ਗੱਲੋਂ ਤਾਰੀਫ ਕਰਨੀ ਬਣਦੀ ਹੈ ਕਿ ਇਸ ਬੁਰੇ ਤਜ਼ਰਬੇ ਤੋਂ ਬਾਅਦ ਵੀ ਸ਼ਾਨ ਕੂਲ ਹਨ ਅਤੇ ਅਸਮ ਦੀ ਤਾਰੀਫ ਕਰ ਰਹੇ ਨੇ । ਉਨ੍ਹਾਂ ਦੇ ਮੁਤਾਬਕ ਕਿਸੇ ਵੀ ਘਟਨਾ ਕਾਰਨ ਇਸ ਖੂਬਸੂਰਤ ਸਟੇਟ ਬਾਰੇ ਕੁਝ ਵੀ ਗਲਤ ਕਹਿਣਾ ਠੀਕ ਨਹੀਂ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network