ਬਾਦਸ਼ਾਹ ਦੇ ਇੱਕ ਗੀਤ ਦੀ ਫੀਸ ਸੁਣਕੇ ਪੈਰਾਂ ਹੇਠੋਂ ਖਿਸਕ ਜਾਵੇਗੀ ਜ਼ਮੀਨ

Reported by: PTC Punjabi Desk | Edited by: Rupinder Kaler  |  November 19th 2018 10:06 AM |  Updated: November 19th 2018 10:06 AM

ਬਾਦਸ਼ਾਹ ਦੇ ਇੱਕ ਗੀਤ ਦੀ ਫੀਸ ਸੁਣਕੇ ਪੈਰਾਂ ਹੇਠੋਂ ਖਿਸਕ ਜਾਵੇਗੀ ਜ਼ਮੀਨ

ਮਸ਼ਹੂਰ ਰੈਪਰ ਬਾਦਸ਼ਾਹ 33 ਸਾਲਾਂ ਦੇ ਹੋ ਗਏ ਹਨ ਉੇਹਨਾਂ ਦਾ ਜਨਮ ਨਵੀਂ ਦਿੱਲੀ 'ਚ 19 ਨਵੰਬਰ, 1985  ਨੂੰ ਇਕ ਪੰਜਾਬੀ ਪਰਿਵਾਰ 'ਚ ਹੋਇਆ ਸੀ। ਬਾਦਸ਼ਾਹ ਦਾ ਅਸਲੀ ਨਾਂ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਹੈ। ਬਾਦਸ਼ਾਹ ਦੀ ਪੜਾਈ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਚੰਡੀਗੜ੍ਹ ਦੇ ਪੰਜਾਬ ਇੰਜੀਨੀਅਰਿੰਗ ਕਾਲਜ 'ਚ ਦਾਖਲਾ ਲਿਆ ਸੀ ਕਿਉਂਕਿ ਉਹ ਸਿਵਲ ਇੰਜੀਨੀਅਰਿੰਗ 'ਚ ਡਿਗਰੀ ਲੈਣਾ ਚਾਹੁੰਦਾ ਸੀ ।

ਹੋਰ ਵੇਖੋ : ਨਰਗਿਸ ਫਾਖਰੀ ਨੇ ਕਰਵਾਇਆ ਫੋਟੋਸ਼ੂਟ, ਦੇਖੋ ਤਸਵੀਰਾਂ

badhshah badhshah

ਬਾਦਸ਼ਾਹ ਦੀ ਮੰਨੀਏ ਤਾਂ ਜੇਕਰ ਉਹ ਰੈਪਰ ਨਾਂ ਹੁੰਦਾ ਤਾਂ ਇਕ ਆਈ. ਏ. ਐੱਸ. ਅਫਸਰ ਹੁੰਦਾ। ਬਾਦਸ਼ਾਹ ਦਾ ਵਿਆਹ ਯੂ. ਕੇ. ਦੀ ਲੜਕੀ ਜੈਸਮੀਨ ਨਾਲ ਹੋਇਆ ਹੈ।ਬਾਦਸ਼ਾਹ ਇਕ ਪਿਆਰੀ ਜਿਹੀ ਬੱਚੀ ਦਾ ਪਿਤਾ ਹੈ। ਬਾਦਸ਼ਾਹ ਦੀ ਮੰਨੀਏ ਤਾਂ ਉਸ ਨੂੰ ਬੱਚੇ ਪਸੰਦ ਨਹੀਂ ਸਨ ਪਰ ਜਦੋਂ ਤੋਂ ਉਹਨਾਂ ਦੇ ਘਰ ਧੀ ਨੇ ਜਨਮ ਲਿਆ ਹੈ ਉਦੋਂ ਤੋਂ ਉਹ ਬੱਚਿਆਂ ਨੂੰ ਬੇਹੱਦ ਪਿਆਰ ਕਰਦਾ ਹੈ ।

ਹੋਰ ਵੇਖੋ : ਮੀਡੀਆ ਨੂੰ ਦੇਖ ਕੇ ਭੜਕਿਆ ਸ਼ਾਹਰੁਖ ਖਾਨ ਦਾ ਲਾਡਲਾ ਅਬਰਾਹਮ , ਦੇਖੋ ਵੀਡਿਓ

badhshah badhshah

ਰੈਪਰ ਬਣਨ ਤੋਂ ਪਹਿਲਾਂ ਬਾਦਸ਼ਾਹ ਦੀ ਯੋ ਯੋ ਹਨੀ ਸਿੰਘ ਨਾਲ ਵਧੀਆ ਯਾਰੀ ਸੀ ਤੇ ਉਹ ਹਨੀ ਸਿੰਘ ਦੇ ਗਰੁੱਪ ਮਾਫੀਆ ਮੰਡੀਰ 'ਚ ਗਾਉਂਦਾ ਹੁੰਦਾ ਸੀ । ਬਾਦਸ਼ਾਹ ਟੀਵੀ ਸਕਰੀਨ ਜਾਂ ਫਿਰ ਵੱਡੇ ਪਰਦੇ 'ਤੇ ਜਿਸ ਤਰ੍ਹਾਂ ਦਿਖਾਈ ਦਿੰਦਾ ਹੈ ਉਸ ਤਰ੍ਹਾਂ ਦਾ ਉਹ ਬਿਲਕੁੱਲ ਨਹੀਂ ਹੈ ਉਹ ਬੇਹੱਦ ਸ਼ਾਂਤ ਰਹਿੰਦਾ ਹੈ ।

ਹੋਰ ਵੇਖੋ : ਐਸ਼ਵਰਿਆ ਰਾਏ ਬੱਚਨ ਨੇ ਕਿਉਂ ਕੀਤਾ ਮੀਡੀਆ ਦਾ ਸ਼ੁਕਰੀਆ ਅਦਾ ,ਵੇਖੋ ਵੀਡਿਓ

badhshah badhshah

ਬਾਦਸ਼ਾਹ ਇੱਕ ਗੀਤ ਨੂੰ ਤਿਆਰ ਕਰਨ ਲਈ ਕਰੀਬ 1 ਕਰੋੜ ਰੁਪਏ ਦੀ ਫੀਸ ਲੈਂਦਾ ਹੈ । ਬਾਦਸ਼ਾਹ ਦੀ ਕੁੱਲ ਜਾਇਦਾਦ ਤਕਰੀਬਨ 10 ਮਿਲੀਅਨ ਡਾਲਰ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network