Zeenat Aman: ਇਜ਼ਰਾਈਲ-ਫਲਸਤੀਨ ਵਿਚਾਲੇ ਜੰਗ ਦੀਆਂ ਦਰਦਨਾਕ ਤਸਵੀਰਾਂ ਦੇਖ ਕੇ ਭਾਵੁਕ ਹੋਈ ਜ਼ੀਨਤ ਅਮਾਨ, ਇੰਝ ਦਿੱਤੀ ਪ੍ਰਤੀਕਿਰਿਆ
Zeenat Aman on Israel and Palestinian war: ਬਾਲੀਵੁੱਡ ਅਦਾਕਾਰਾ ਜ਼ੀਨਤ ਅਮਾਨ ਨੇ ਹਾਲ ਹੀ 'ਚ ਹਮਾਸ ਦੇ ਹਮਲਿਆਂ ਦਰਮਿਆਨ ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਚੱਲ ਰਹੀ ਜੰਗ 'ਤੇ ਪ੍ਰਤੀਕਿਰਿਆ ਦਿੱਤੀ ਹੈ। ਅਦਾਕਾਰਾ ਨੇ ਆਮ ਜਨਤਾ 'ਤੇ ਹਮਲਾ ਕੀਤੇ ਜਾਣ ਦੀ ਨਿੰਦਿਆ ਕੀਤੀ ਹੈ।
ਦੱਸ ਦਈਏ ਕਿ ਜ਼ੀਨਤ ਅਮਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਅਕਸਰ ਹੀ ਆਪਣੇ ਇੰਸਟਾਗ੍ਰਾਮ 'ਤੇ 70 ਦੇ ਦਹਾਕੇ ਦੇ ਫਿਲਮ ਸੈੱਟਾਂ ਅਤੇ ਹਿੰਦੀ ਸਿਨੇਮਾ ਨਾਲ ਜੁੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਬਾਰੇ ਪੋਸਟ ਕਰਦੀ ਹੈ।
ਜ਼ੀਨਤ ਅਮਾਨ ਦੀ ਗਿਣਤੀ ਉਨ੍ਹਾਂ ਅਭਿਨੇਤਰਿਆਂ ਚੋਂ ਇੱਕ ਮੰਨੀ ਜਾਂਦੀ ਹੈ ਜੋ ਕਿ ਕਿਸੇ ਵੀ ਵਿਸ਼ੇ ਬਾਰੇ ਖੁੱਲ੍ਹ ਕੇ ਗੱਲ ਕਰਦੀਆਂ ਹਨ। ਜ਼ੀਨਤ ਸੋਸ਼ਲ ਮੀਡੀਆ 'ਤੇ ਇਮਾਨਦਾਰ ਬਿਆਨ ਦੇਣ ਤੋਂ ਕਦੇ ਵੀ ਪਿੱਛੇ ਨਹੀਂ ਹਟਦੀ। ਉਨ੍ਹਾਂ ਨੇ ਹਾਲ ਹੀ 'ਚ ਇੱਕ ਪੋਸਟ ਸ਼ੇਅਰ ਕੀਤੀ ਸੀ ਜਿੱਥੇ ਉਸ ਨੇ ਇਜ਼ਰਾਈਲ ਤੇ ਫਿਲਸਤੀਨ ਦੇ ਵਿਚਕਾਰ ਜਾਰੀ ਜੰਗ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਜ਼ੀਨਤ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, 'ਇੱਕ ਜਨਤਕ ਵਿਅਕਤੀ ਹੋਣ ਦੇ ਨਾਤੇ, ਮੈਂ ਹਮੇਸ਼ਾ ਰਾਜਨੀਤੀ ਤੇ ਧਰਮ ਬਾਰੇ ਗੱਲ ਕਰਨ ਤੋਂ ਪਰਹੇਜ਼ ਕੀਤਾ ਹੈ। ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਅਜਿਹੀਆਂ ਗੱਲਾਂ 'ਤੇ ਰਾਏ ਦੇਣ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ। ਇਸ ਦੇ ਨਾਲ ਹੀ ਮੈਂ ਇਨ੍ਹਾਂ ਮਾਮਲਿਆਂ 'ਤੇ ਰਾਏ ਦੇਣ ਤੋਂ ਵੀ ਡਰਦੀ ਹਾਂ ਕਿਉਂਕਿ ਮੇਰੀ ਇਸ 'ਤੇ ਜ਼ਿਆਦਾ ਕਮਾਂਡ ਨਹੀਂ ਹੈ।
ਹੋਰ ਪੜ੍ਹੋ: ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀ ਪੋਸਟ ਦਾ ਸੱਚ ਆਇਆ ਸਾਹਮਣੇ , ਜਾਣੋ ਕਿਸ ਦੇ ਵੱਖ ਹੋਣ ਬਾਰੇ ਆਖੀ ਸੀ ਗੱਲ
ਅਦਾਕਾਰਾ ਨੇ ਅੱਗੇ ਕਿਹਾ, ਪਿਛਲੇ ਕੁਝ ਦਿਨਾਂ ਵਿੱਚ ਫਲਸਤੀਨ ਅਤੇ ਇਜ਼ਰਾਈਲ ਤੋਂ ਸਾਹਮਣੇ ਆਈਆਂ ਦਰਦਨਾਕ ਤਸਵੀਰਾਂ ਨੇ ਮੈਨੂੰ ਇਹ ਨੋਟ ਲਿਖਣ ਲਈ ਮਜ਼ਬੂਰ ਕਰ ਦਿੱਤਾ ਹੈ। ਅਜਿਹੇ ਸਮੇਂ ਵਿੱਚ ਮੈਂ ਚੁੱਪ ਨਹੀਂ ਰਹਿ ਸਕਦੀ। ਮੈਂ ਅੰਤਰਰਾਸ਼ਟਰੀ ਭਾਈਚਾਰੇ ਦੇ ਸਮਰਥਨ ਵਿੱਚ ਹਾਂ ਜੋ ਇਸ ਮੌਕੇ 'ਤੇ ਜੰਗ ਨੂੰ ਰੋਕਣ ਦੇ ਹੱਕ ਵਿੱਚ ਹੈ ਤੇ ਪੀੜਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਦਾ ਇਰਾਦਾ ਰੱਖਦਾ ਹੈ। ਇਸ ਜੰਗ ਵਿੱਚ ਜਿਸ ਤਰ੍ਹਾਂ ਮਾਸੂਮ ਬੱਚੇ ਮਾਰੇ ਜਾ ਰਹੇ ਹਨ, ਉਹ ਅਤਿ ਨਿੰਦਣਯੋਗ ਹੈ।
- PTC PUNJABI