ਸੋਨਾਕਸ਼ੀ ਸਿਨਹਾ ਤੇ ਜ਼ਾਹੀਰ ਇਕਬਾਲ ਦੀ ਵੈਡਿੰਗ ਰਿਸੈਪਸ਼ਨ 'ਚ ਸ਼ਿਰਕਤ ਕਰਨ ਪਹੁੰਚੇ ਯੋ ਯੋ ਹੰਨੀ ਸਿੰਘ , ਆਪਣੇ ਗੀਤਾਂ ਨਾਲ ਪਾਈਆਂ ਧਮਾਲਾਂ

ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਆਪਣੇ ਲਾਂਗ ਟਾਈਮ ਬੁਆਏਫ੍ਰੈਂਡ ਜ਼ਾਹੀਰ ਇਕਬਾਲ ਨਾਲ ਵਿਆਹ ਦੇ ਬੰਧਨ 'ਚ ਬੱਝ ਚੁੱਕੀ ਹੈ। ਆਪਣੇ ਮੈਰਿਜ਼ ਰਜਿਸਟਰ ਕਰਵਾਉਣ ਮਗਰੋਂ ਇਸ ਜੋੜੀ ਨੇ ਮੁੰਬਈ 'ਚ ਇੱਕ ਗ੍ਰੈਂਡ ਰਿਸੈਪਸ਼ਨ ਦਾ ਆਯੋਜਨ ਕੀਤਾ, ਜਿਸ 'ਚ ਕਈ ਬਾਲੀਵੁੱਡ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਪਾਰਟੀ ਵਿੱਚ ਹਨੀ ਸਿੰਘ ਆਪਣੇ ਗੀਤਾਂ ਨਾਲ ਸਭ ਦਾ ਦਿਲ ਜਿੱਤਦੇ ਹੋਏ ਨਜ਼ਰ ਆ ਰਹੇ ਹਨ।

Reported by: PTC Punjabi Desk | Edited by: Pushp Raj  |  June 24th 2024 01:08 PM |  Updated: June 24th 2024 01:08 PM

ਸੋਨਾਕਸ਼ੀ ਸਿਨਹਾ ਤੇ ਜ਼ਾਹੀਰ ਇਕਬਾਲ ਦੀ ਵੈਡਿੰਗ ਰਿਸੈਪਸ਼ਨ 'ਚ ਸ਼ਿਰਕਤ ਕਰਨ ਪਹੁੰਚੇ ਯੋ ਯੋ ਹੰਨੀ ਸਿੰਘ , ਆਪਣੇ ਗੀਤਾਂ ਨਾਲ ਪਾਈਆਂ ਧਮਾਲਾਂ

Yo Yo Honey Singh at Sonakshi Sinha and zaheer Iqbal wedding reception :ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਆਪਣੇ ਲਾਂਗ ਟਾਈਮ ਬੁਆਏਫ੍ਰੈਂਡ ਜ਼ਾਹੀਰ ਇਕਬਾਲ ਨਾਲ ਵਿਆਹ ਦੇ ਬੰਧਨ 'ਚ ਬੱਝ ਚੁੱਕੀ ਹੈ। ਆਪਣੇ ਮੈਰਿਜ਼ ਰਜਿਸਟਰ ਕਰਵਾਉਣ ਮਗਰੋਂ ਇਸ ਜੋੜੀ ਨੇ ਮੁੰਬਈ 'ਚ ਇੱਕ ਗ੍ਰੈਂਡ ਰਿਸੈਪਸ਼ਨ ਦਾ ਆਯੋਜਨ ਕੀਤਾ, ਜਿਸ 'ਚ ਕਈ ਬਾਲੀਵੁੱਡ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਪਾਰਟੀ ਵਿੱਚ ਹਨੀ ਸਿੰਘ ਆਪਣੇ ਗੀਤਾਂ ਨਾਲ ਸਭ ਦਾ ਦਿਲ ਜਿੱਤਦੇ ਹੋਏ ਨਜ਼ਰ ਆ ਰਹੇ ਹਨ। 

ਸੋਨਾਕਸ਼ੀ ਤੇ ਜ਼ਾਹੀਰ ਇਕਬਾਲ ਦੀ ਵੈਡਿੰਗ ਰਿਸੈਪਸ਼ਨ ਵਿੱਚ ਦੋਹਾਂ ਦੇ ਪਰਿਵਾਰਕ ਮੈਂਬਰਾਂ ਸਣੇ ਕਈ ਹੋਰ ਬਾਲੀਵੁੱਡ ਸੈਲਬ੍ਰੀਟੀਜ਼ ਨੇ ਵੀ ਸ਼ਿਰਕਤ ਕੀਤੀ। ਸੋਨਾਕਸ਼ੀ ਸਿਨਹਾ ਦੀ ਰਿਸੈਪਸ਼ਨ ਪਾਰਟੀ ਦੇ ਵਿੱਚ ਸਲਮਾਨ ਖਾਨ, ਅਨਿਲ ਕਪੂਰ, ਰੇਖਾਂ ਅਤੇ ਯੋ ਯੋ ਹਨੀ ਸਿੰਘ ਸਣੇ ਕਈ ਸਟਾਰਸ ਸ਼ਾਮਲ ਹੋਏ। ਇਸ ਰਿਸੈਪਸ਼ਨ ਪਾਰਟੀ ਦੀਆਂ ਕਈ ਫੋਟੋਆਂ ਅਤੇ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ। 

ਇਸ ਪਾਰਟੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਵੀਡੀਓ ਸੋਨਾਕਸ਼ੀ ਸਿਨਹਾ ਤੇ ਜ਼ਾਹੀਰ ਇਕਬਾਲ ਦੇ ਖਾਸ  ਦੋਸਤ ਤੇ ਮਸ਼ਹੂਰ ਰੈਪਰ  ਯੋ ਯੋ ਹਾਨੀ ਸਿੰਘ  ਦਾ ਹੈ। ਹਨੀ ਸਿੰਘ ਨੇ ਇਸ ਜੋੜੇ ਦੀ ਇਸ ਸ਼ਾਨਦਾਰ ਪਾਰਟੀ ਵਿੱਚ ਆਪਣੀ ਪਰਫਾਮੈਂਸ ਨਾਲ ਚਾਰ ਚੰਨ ਲਾ ਦਿੱਤੇ ਤੇ ਆਪਣੇ ਗੀਤਾਂ ਨਾਲ ਸਭ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ ਤੇ ਇਹ ਨਵ ਵਿਆਹੀ ਜੋੜੀ ਵੀ ਹਨੀ ਸਿੰਘ ਦੇ ਗੀਤਾਂ ਉੱਤੇ ਨੱਚਦੀ ਤੇ ਝੂਮਦੀ ਹੋਈ ਨਜ਼ਰ ਆ ਰਹੀ ਹੈ। 

ਹੋਰ ਪੜ੍ਹੋ : ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਇਨਫਿਊਲੈਂਸਰ ਨੇ ਮੰਗੀ ਮੁਆਫੀ, ਵੇਖੋ ਵੀਡੀਓ

ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਇਸ ਜੋੜੇ ਦੇ ਆਪਸੀ ਪਿਆਰ ਨੂੰ ਵੇਖ ਕੇ ਖੁਸ਼ ਹਨ ਤੇ ਇਸ ਨਵ ਵਿਆਹੀ ਜੋੜੀ ਨੂੰ ਵਿਆਹ ਲਈ ਵਧਾਈਆਂ ਦੇ ਰਹੇ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network