‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਦੀ ਜਸਮੀਤ ਦੇ ਘਰ ਆਇਆ ਨਿੱਕਾ ਮਹਿਮਾਨ, ਅਦਾਕਾਰਾ ਨੇ ਸ਼ੇਅਰ ਕੀਤੀ ਬੇਟੇ ਦੀ ਤਸਵੀਰ

Reported by: PTC Punjabi Desk | Edited by: Pushp Raj  |  March 19th 2024 12:00 PM |  Updated: March 19th 2024 12:00 PM

‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਦੀ ਜਸਮੀਤ ਦੇ ਘਰ ਆਇਆ ਨਿੱਕਾ ਮਹਿਮਾਨ, ਅਦਾਕਾਰਾ ਨੇ ਸ਼ੇਅਰ ਕੀਤੀ ਬੇਟੇ ਦੀ ਤਸਵੀਰ

Actress Shireen Sewani blessed with Baby Boy : 'ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਦੀ ਜਸਮੀਤ, ਯਾਨੀ ਕਿ ਅਦਾਕਾਰਾ ਸ਼ੀਰੀਨ ਸੇਵਾਨੀ (Shireen Sewani) ਅਦਾਕਾਰਾ ਸ਼ਿਰੀਨ ਸੇਵਾਨੀ ਵਿਆਹ ਤੋਂ 4 ਸਾਲਾਂ ਬਾਅਦ ਮਾਂ ਬਣ ਗਈ ਹੈ। ਅਦਾਕਾਰਾ ਨੇ 11 ਮਾਰਚ ਨੂੰ ਬੇਟੇ ਨੂੰ ਜਨਮ ਦਿੱਤਾ ਹੈ। ਅਦਾਕਾਰਾ ਨੇ ਹੁਣ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਇਹ ਖੁਸ਼ਖਬਰੀ ਸ਼ੇਅਰ ਕੀਤੀ ਹੈ। 

ਸ਼ੀਰੀਨ ਸੇਵਾਨੀ ਦੇ ਘਰ ਆਇਆ ਨਿੱਕਾ ਮਹਿਮਾਨ 

ਦੱਸ ਦਈਏ ਬੀਤੇ ਲੰਮੇਂ ਤੋਂ ਸ਼ੀਰੀਨ ਸੇਵਾਨੀ ਟੀਵੀ ਸਕ੍ਰੀਨ ਤੋਂ ਦੂਰ ਹੈ ਪਰ ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ। 

ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਫੈਨਜ਼ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ। ਅਦਾਕਾਰਾ ਨੇ ਫੈਨਜ਼ ਨੂੰ ਗੁੱਡ ਨਿਊਜ਼ ਸੁਣਾਉਂਦੇ ਹੋਏ ਦੱਸਿਆ ਕਿ ਉਸ ਦੇ ਘਰ ਬੇਟੇ ਨੇ ਜਨਮ ਲਿਆ ਹੈ ਤੇ ਉਹ ਆਪਣੇ ਨਿੱਕੇ ਮਹਿਮਾਨ ਦੇ ਆਉਣ ਨਾਲ ਕਾਫੀ ਖੁਸ਼ ਹਨ। ਅਦਾਕਾਰਾ ਨੇ ਆਪਣੇ ਨਵ ਜਨਮੇ ਬੇਟੇ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। 

ਪਹਿਲੀ ਤਸਵੀਰ ਇੱਕ ਨਿਊਜ਼ ਪੋਰਟਲ ਦੀ ਕਟਿੰਗ ਦੀ ਹੈ ਜਿਸ ਵਿੱਚ ਸ਼ਿਰੀਨ ਆਪਣੇ ਪਤੀ ਅਤੇ ਨਵਜੰਮੇ ਬੱਚੇ ਨਾਲ ਨਜ਼ਰ ਆ ਰਹੀ ਹੈ। ਤਸਵੀਰ ‘ਚ ਦੋਵੇਂ ਆਪਣੇ ਪਿਆਰੇ ਨੂੰ ਬਾਹਾਂ ‘ਚ ਲੈ ਕੇ ਪਿਆਰ ਨਾਲ ਦੇਖ ਰਹੇ ਹਨ।

ਅਗਲੀ ਤਸਵੀਰ ਵਿੱਚ ਅਸੀਂ ਪਿਆਰੇ ਮਾਤਾ-ਪਿਤਾ ਨੂੰ ਗੁਬਾਰਿਆਂ ਨਾਲ ਪੋਜ਼ ਦਿੰਦੇ ਹੋਏ ਦੇਖ ਸਕਦੇ ਹਾਂ। ਇਸ ਦੇ ਨਾਲ ਹੀ ਸ਼ਿਰੀਨ ਨੇ ਲਿਖਿਆ- ‘ਚਿੰਕੀ ਦਾ ਭਰਾ ਹੋਇਆ ਹੈ।’ਫੈਨਜ਼ ਅਦਾਕਾਰਾ ਤੇ ਉਸ ਦੇ ਪਤੀ ਨੂੰ ਵਧਾਈਆਂ ਦੇ ਰਹੇ ਹਨ ਤੇ ਨਵ ਜਨਮੇ ਬੇਟੇ ਨੂੰ ਦੁਆਵਾਂ ਦੇ ਰਹੇ ਹਨ। 

 

ਹੋਰ ਪੜ੍ਹੋ : Death Anniversary: ਹਿੱਟ ਫ਼ਿਲਮਾਂ ਦੇਣ ਦੇ ਬਾਵਜੂਦ ਇਸ ਵਜ੍ਹਾ ਕਰਕੇ ਫਲਾਪ ਹੀਰੋ ਰਹੇ ਨਵੀਨ ਨਿਸ਼ਚਲ, ਜਾਣੋ ਕਿਉਂਤੁਹਾਨੂੰ ਦੱਸ ਦੇਈਏ ਕਿ ਸ਼ਿਰੀਨ ਸੇਵਾਨੀ ਨੇ ਸਾਲ 2020 ਵਿੱਚ ਪਾਇਲਟ ਉਦਯਨ ਸਚਾਨ ਨਾਲ ਵਿਆਹ ਕੀਤਾ ਸੀ। ਹੁਣ ਇਸ ਜੋੜੇ ਨੇ ਵਿਆਹ ਦੇ ਚਾਰ ਸਾਲਾਂ ਬਾਅਦ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ। 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network