ਮਰਹੂਮ ਸੁਹਾਨੀ ਭਟਨਾਗਰ ਦੇ ਘਰ ਪਹੁੰਚੀ ਪਹਿਲਵਾਨ ਬਬੀਤਾ ਫੋਗਾਟ, ਸੁਹਾਨੀ ਦੇ ਦਿਹਾਂਤ 'ਤੇ ਜਤਾਇਆ ਸੋਗ
ਬੀਤੇ ਦਿਨੀਂ ਅਦਾਕਾਰਾ ਸੁਹਾਨੀ ਭਟਨਾਗਰ (Suhani Bhatnagar) ਦਾ ਮਹਿਜ਼ 19 ਸਾਲਾਂ ਦੀ ਉਮਰ ‘ਚ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਬਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਉੱਥੇ ਹੀ ਕਈ ਹਸਤੀਆਂ ਸੁਹਾਨੀ ਦੇ ਘਰ ਉਸ ਦੇ ਦਿਹਾਂਤ ‘ਤੇ ਸੋਗ ਪ੍ਰਗਟਾਉਣ ਦੇ ਲਈ ਪਹੁੰਚ ਰਹੀਆਂ ਹਨ । ਅਦਾਕਾਰਾ ਦੇ ਘਰ ਸੋਗ ਸਭਾ ਰੱਖੀ ਗਈ । ਜਿਸ ‘ਚ ਬਾਲੀਵੁੱਡ ਦੀਆਂ ਹਸਤੀਆਂ ਤੋਂ ਇਲਾਵਾ ਪਹਿਲਵਾਨ ਬਬੀਤਾ ਫੋਗਾਟ (Babita Phogat) ਵੀ ਅਦਾਕਾਰਾ ਦੇ ਫਰੀਦਾਬਾਦ ਸਥਿਤ ਘਰ ਪਹੁੰਚੀ ਅਤੇ ਅਦਾਕਾਰਾ ਦੇ ਮਾਪਿਆਂ ਨੂੰ ਹੌਸਲਾ ਦਿੱਤਾ ।
ਹੋਰ ਪੜ੍ਹੋ : ਸੁਰਜੀਤ ਭੁੱਲਰ ਦਾ ਅੱਜ ਹੈ ਜਨਮ ਦਿਨ,ਜਾਣੋ ਕਿਸ ਗਾਇਕ ਦੀ ਹੱਲਾਸ਼ੇਰੀ ਦੇ ਨਾਲ ਬਣੇ ਗਾਇਕ
ਅਦਾਕਾਰ ਆਮਿਰ ਖ਼ਾਨ ਦੀ ਹਿੱਟ ਫ਼ਿਲਮ ‘ਦੰਗਲ’ ‘ਚ ਸੁਹਾਨੀ ਨੇ ਛੋਟੀ ਬਬੀਤਾ ਦਾ ਕਿਰਦਾਰ ਨਿਭਾਇਆ ਸੀ।ਬਬੀਤਾ ਫੋਗਾਟ ਨੇ ਸੁਹਾਨੀ ਭਟਨਾਗਰ ਦੀ ਸੋਗ ਸਭਾ ਦੀਆਂ ਦੋ ਤਸਵੀਰਾਂ ਆਪਣੇ ਇੰਸਟਾਗ੍ਰਾਮ ਆਕਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇੱਕ ਤਸਵੀਰ ‘ਚ ਉਹ ਆਪਣੀ ਹੱਥ ਜੋੜ ਕੇ ਸੁਹਾਨੀ ਦੀ ਆਤਮਿਕ ਸ਼ਾਂਤੀ ਦੇ ਲਈ ਪ੍ਰਾਰਥਨਾ ਕਰ ਰਹੀ ਹੈ, ਜਦੋਂਕਿ ਦੂਜੀ ਤਸਵੀਰ ‘ਚ ਉਹ ਉਸ ਦੇ ਮਾਪਿਆਂ ਦੇ ਨਾਲ ਖੜੀ ਹੋਈ ਨਜ਼ਰ ਆ ਰਹੀ ਹੈ। ਅਦਾਕਾਰਾ ਦੇ ਮਾਪੇ ਵੀ ਕਾਫੀ ਭਾਵੁਕ ਦਿਖਾਈ ਦੇ ਰਹੇ ਹਨ ।
ਧੀ ਨੂੰ ਗੁਆਉਣ ਦਾ ਗਮ ਉਨ੍ਹਾਂ ਦੇ ਚਿਹਰੇ ‘ਤੇ ਸਾਫ ਦਿਖਾਈ ਦੇ ਰਿਹਾ ਸੀ। ਬਬੀਤਾ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਸ ਨੇ ਲਿਖਿਆ ‘ਦੰਗਲ ਫ਼ਿਲਮ ‘ਚ ਮੇਰੇ ਬਚਪਨ ਦਾ ਕਿਰਦਾਰ ਨਿਭਾਉਣ ਵਾਲੀ ਸੁਹਾਨੀ ਭਟਨਾਗਰ ਦੇ ਦਿਹਾਂਤ ਤੋਂ ਬਾਅਦ ਉਸ ਦੇ ਫਰੀਦਾਬਾਦ ਸਥਿਤ ਘਰ ‘ਚ ਪਹੁੰਚ ਕੇ ਉਸ ਨੂੰ ਸ਼ਰਧਾਂਜਲੀ ਦਿੱਤੀ ਤੇ ਪਰਿਵਾਰ ਵਾਲਿਆਂ ਨਾਲ ਹਮਦਰਦੀ ਪ੍ਰਗਟ ਕੀਤੀ ਓਮ ਸ਼ਾਂਤੀ’।
ਦੱਸ ਦਈਏ ਕਿ ਅਦਾਕਾਰਾ ਸੁਹਾਨੀ ਕਿਸੇ ਗੰਭੀਰ ਬੀਮਾਰੀ ਦੇ ਨਾਲ ਜੂਝ ਰਹੀ ਸੀ ।ਜਿਸ ਕਾਰਨ ੧੬ ਫਰਵਰੀ ਨੂੰ ਉਸ ਦੀ ਮੌਤ ਹੋ ਗਈ ਸੀ।ਜਿਉਂ ਹੀ ਉਸ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਤਾਂ ਇੱਕ ਵਾਰ ਤਾਂ ਕਿਸੇ ਨੂੰ ਯਕੀਨ ਨਹੀਂ ਸੀ ਹੋਇਆ ਕਿ ਸੁਹਾਨੀ ਦਾ ਦਿਹਾਂਤ ਹੋ ਗਿਆ ਹੈ।ਆਮ ਲੋਕਾਂ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
-