World Mental Health Day 'ਤੇ ਆਮਿਰ ਖਾਨ ਨੇ ਕੀਤਾ ਵੱਡਾ ਖੁਲਾਸਾ, ਕਿਹਾ- ਮੈਂ ਅਤੇ ਮੇਰੀ ਬੇਟੀ ਪਿਛਲੇ ਕਈ ਸਾਲਾਂ ਤੋਂ...
World Mental Health Day 2023: ਅੱਜ ਵਿਸ਼ਵ ਭਰ 'ਚ ਵਰਲਡ ਮੈਂਡਲ ਹੈਲਥ ਡੇਅ (World Mental Health Day ) ਮਨਾਇਆ ਜਾ ਰਿਹਾ ਹੈ। ਇਸ ਖ਼ਾਸ ਦਿਨ 'ਤੇ ਬਾਲੀਵੁੱਡ ਅਦਾਕਾਰ ਆਮਿਰ ਖਾਨ ਤੇ ਉਨ੍ਹਾਂ ਦੀ ਧੀ ਇਰਾ ਖਾਨ ਨੇ ਡਿਪ੍ਰੈਸ਼ਨ ਬਾਰੇ ਗੱਲ ਕੀਤੀ ਤੇ ਕਈ ਵੱਡੇ ਖੁਲਾਸੇ ਕੀਤੇ।
ਆਮਿਰ ਖਾਨ ਨੇ ਕਿਹਾ ਕਿ ਕਿਸੇ ਵਿਅਕਤੀ ਦੇ ਜੀਵਨ ਵਿੱਚ ਕਈ ਅਜਿਹੇ ਮੌਕੇ ਆਉਂਦੇ ਹਨ ਜਦੋਂ ਉਹ ਕਿਸੇ ਨਾ ਕਿਸੇ ਕਾਰਨ ਮਾਨਸਿਕ ਤਣਾਅ ਵਿੱਚ ਚਲਾ ਜਾਂਦਾ ਹੈ। ਇਸ ਦੇ ਨਾਲ ਹੀ ਅਦਾਕਾਰ ਹੋਰ ਕਈ ਵੱਡੇ ਖੁਲਾਸੇ ਕੀਤੇ ਹਨ।
ਇਸ ਦੌਰਾਨ ਆਮਿਰ ਖਾਨ ਨੇ ਖੁਲਾਸਾ ਕੀਤਾ ਕਿ ਉਹ ਅਤੇ ਉਨ੍ਹਾਂ ਦੀ ਬੇਟੀ ਇਰਾ ਦੋਵੇਂ ਥੈਰੇਪੀ ਸੈਸ਼ਨਾਂ 'ਚ ਹਿੱਸਾ ਲੈ ਰਹੇ ਹਨ। ਆਮਿਰ ਖਾਨ ਦੀ ਬੇਟੀ ਇਰਾ ਖਾਨ ਨੇ ਇਸ ਵਿਸ਼ੇ 'ਤੇ ਜਾਗਰੂਕਤਾ ਫੈਲਾਉਣ ਤੇ ਮੈਂਟਲ ਹੈਲਥ ਨੂੰ ਤੋੜਨ ਲਈ ਇੱਕ ਵੀਡੀਓ ਸ਼ੇਅਰ ਕੀਤਾ ਹੈ।
ਇਰਾ ਦੀ ਇਸ ਵੀਡੀਓ 'ਚ ਸੁਪਰਸਟਾਰ ਪਿਤਾ ਆਮਿਰ ਖਾਨ ਨੇ ਵੀ ਹਿੱਸਾ ਲਿਆ ਅਤੇ ਜ਼ੋਰ ਦੇ ਕੇ ਕਿਹਾ ਕਿ ਜ਼ਿੰਦਗੀ ਵਿੱਚ ਬਹੁਤ ਸਾਰੇ ਕੰਮ ਹਨ ਜੋ ਅਸੀਂ ਆਪਣੇ ਆਪ ਨਹੀਂ ਕਰ ਸਕਦੇ, ਸਾਨੂੰ ਕਿਸੇ ਹੋਰ ਦੀ ਮਦਦ ਦੀ ਲੋੜ ਹੁੰਦੀ ਹੈ।
ਆਮਿਰ ਖਾਨ ਨੇ ਕੀਤਾ ਵੱਡਾ ਖੁਲਾਸਾ
ਆਪਣੇ ਪਿਤਾ ਨੂੰ ਰੋਕਦੇ ਹੋਏ, ਈਰਾ ਖਾਨ ਨੇ ਕਿਹਾ, ਜਦੋਂ ਸਾਨੂੰ ਮਾਨਸਿਕ ਜਾਂ ਸਰੀਰਕ ਮਦਦ ਦੀ ਲੋੜ ਹੁੰਦੀ ਹੈ, ਤਾਂ ਸਾਨੂੰ ਅਜਿਹੇ ਵਿਅਕਤੀ ਕੋਲ ਜਾਣਾ ਚਾਹੀਦਾ ਹੈ ਜੋ ਇਸ ਨੂੰ ਆਸਾਨ ਬਣਾਉਂਦਾ ਹੈ, ਜੋ ਸਾਡੀ ਮਦਦ ਕਰ ਸਕਦਾ ਹੈ। ਸਾਨੂੰ ਮਾਨਸਿਕ ਅਤੇ ਭਾਵਨਾਤਮਕ ਸਹਾਇਤਾ ਦੀ ਲੋੜ ਹੈ। ਇਸ ਸਮੇਂ ਦੌਰਾਨ ਸਾਨੂੰ ਅਜਿਹੇ ਲੋਕਾਂ ਦੀ ਮਦਦ ਲੈਣੀ ਚਾਹੀਦੀ ਹੈ ਜੋ ਬਿਨਾਂ ਕਿਸੇ ਝਿਜਕ ਦੇ ਸਾਡੀ ਮਦਦ ਕਰ ਸਕਦੇ ਹਨ। ਇੱਕ ਸੋਸ਼ਲ ਮੀਡੀਆ ਗੱਲਬਾਤ ਵਿੱਚ, ਆਮਿਰ ਖਾਨ ਅਤੇ ਉਨ੍ਹਾਂ ਦੀ ਧੀ ਇਰਾ ਦੋਵਾਂ ਨੇ ਥੈਰੇਪੀ ਸੈਸ਼ਨਾਂ ਵਿੱਚ ਸ਼ਾਮਲ ਹੋਣ ਬਾਰੇ ਵੀ ਗੱਲ ਕੀਤੀ। ਅਭਿਨੇਤਾ ਨੇ ਕਿਹਾ, ਦੋਸਤੋ, ਮੇਰੀ ਬੇਟੀ, ਇਰਾ, ਅਤੇ ਮੈਂ ਪਿਛਲੇ ਸਮੇਂ 'ਚ ਕਈ ਥੈਰੇਪੀ ਸੈਸ਼ਨਾਂ ਦਾ ਫਾਇਦਾ ਲੈ ਰਹੇ ਹਾਂ। ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਵੀ ਮਾਨਸਿਕ ਜਾਂ ਭਾਵਨਾਤਮਕ ਪ੍ਰੇਸ਼ਾਨੀ ਵਿੱਚੋਂ ਗੁਜ਼ਰ ਰਹੇ ਹੋ, ਤਾਂ ਤੁਸੀਂ ਕਿਸੇ ਪੇਸ਼ੇਵਰ ਨੂੰ ਵੀ ਲੱਭ ਸਕਦੇ ਹੋ ਜੋ ਤੁਹਾਡੀ ਮਦਦ ਕਰ ਸਕਦਾ ਹੈ। ਇਸ ਵਿੱਚ ਕੋਈ ਸ਼ਰਮ ਨਹੀਂ ਹੈ।
ਹੋਰ ਪੜ੍ਹੋ: World Mental Health Day2023: ਜਾਣੋ ਕਿਉਂ ਮਨਾਇਆ ਜਾਂਦਾ ਹੈ ਵਰਲਡ ਮੈਂਡਲ ਹੈਲਥ ਡੇਅ ਤੇ ਇਸ ਦਿਨ ਦੀ ਮਹੱਤਤਾ
ਵਰਲਡ ਮੈਂਡਲ ਹੈਲਥ ਡੇਅ
ਵਰਲਡ ਮੈਂਡਲ ਹੈਲਥ ਡੇਅ ਇੱਕ ਵਿਸ਼ਵਵਿਆਪੀ ਜਸ਼ਨ ਹੈ ਜੋ ਹਰ ਸਾਲ 10 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਮਾਨਸਿਕ ਸਿਹਤ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ, ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਅਤੇ ਮਾਨਸਿਕ ਸਿਹਤ ਸੇਵਾਵਾਂ ਅਤੇ ਸਹਾਇਤਾ ਵਿੱਚ ਬਿਹਤਰ ਪਹੁੰਚ ਅਤੇ ਬਰਾਬਰੀ ਦੀ ਵਕਾਲਤ ਕਰਨ ਲਈ ਸਮਰਪਿਤ ਹੈ।
- PTC PUNJABI