'Zwigato': ਕੀ ਕਪਿਲ ਸ਼ਰਮਾ ਦੀ ਫ਼ਿਲਮ 'ਜਵਿਗਾਟੋ' ਦਰਸ਼ਕਾਂ 'ਤੇ ਚਲਾ ਸਕੇਗੀ ਆਪਣਾ ਜਾਦੂ ? ਜਾਨਣ ਲਈ ਪੜ੍ਹੋ ਪੂਰੀ ਖ਼ਬਰ

ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੀ ਫ਼ਿਲਮ 'ਜਵਿਗਾਟੋ' ਅੱਜ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਕਪਿਲ ਸ਼ਰਮਾ ਦੀ ਇਸ ਫ਼ਿਲਮ ਨੂੰ ਵੇਖਣ ਲਈ ਦਰਸ਼ਕ ਬਹੁਤ ਉਤਸ਼ਾਹਿਤ ਹਨ, ਕਿਉਂਕਿ ਇਹ ਫ਼ਿਲਮ ਇੱਕ ਇੱਕ ਫੂਡ ਡਿਲਵਰੀ ਬੁਆਏ ਦੀ ਜ਼ਿੰਦਗੀ 'ਤੇ ਅਧਾਰਿਤ ਹੈ। ਜੋ ਕਿ ਆਪਣਾ ਘਰ ਚਲਾਉਣ ਲਈ ਹਰ ਹਾਲ ਵਿੱਚ ਆਪਣੇ ਫੂਡ ਡਿਲਵਰੀ ਦੇ ਆਰਡਰਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ।

Reported by: PTC Punjabi Desk | Edited by: Pushp Raj  |  March 17th 2023 02:23 PM |  Updated: March 17th 2023 02:54 PM

'Zwigato': ਕੀ ਕਪਿਲ ਸ਼ਰਮਾ ਦੀ ਫ਼ਿਲਮ 'ਜਵਿਗਾਟੋ' ਦਰਸ਼ਕਾਂ 'ਤੇ ਚਲਾ ਸਕੇਗੀ ਆਪਣਾ ਜਾਦੂ ? ਜਾਨਣ ਲਈ ਪੜ੍ਹੋ ਪੂਰੀ ਖ਼ਬਰ

Kapil Sharma's film 'Zwigato' Released:  ਮਸ਼ਹੂਰ ਬਾਲੀਵੁੱਡ ਕਾਮੇਡੀਅਨ ਕਪਿਲ ਸ਼ਰਮਾ ਕਾਮੇਡੀ ਤੇ ਗਾਇਕੀ ਤੋਂ ਬਾਅਦ ਮੁੜ ਇੱਕ ਵਾਰ ਫਿਰ ਤੋਂ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਅੱਜ ਕਪਿਲ ਸ਼ਰਮਾ ਦੀ ਫ਼ਿਲਮ 'ਜਵਿਗਾਟੋ' ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਕੀ ਕਪਿਲ ਸ਼ਰਮਾ ਦੀ ਇਹ ਫ਼ਿਲਮ ਦਰਸ਼ਕਾਂ ਉੱਤੇ ਆਪਣਾ ਜਾਦੂ ਚਲਾ ਸਕੇਗੀ, ਆਓ ਜਾਣਦੇ ਹਾਂ ਕਿ ਫ਼ਿਲਮ ਮਾਹਰ ਇਸ ਬਾਰੇ ਕੀ ਕਹਿੰਦੇ ਹਨ। 

ਫ਼ਿਲਮ ਦੀ ਕਹਾਣੀ 

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤੇ ਫ਼ਿਲਮ ਮੇਕਰ ਨੰਦਿਤਾ ਦਾਸ ਇਸ ਫ਼ਿਲਮ ਦੀ ਨਿਰਮਾਤਾ ਤੇ ਨਿਰਦੇਸ਼ਕ ਹਨ। ਅੱਜ ਰਿਲੀਜ਼ ਹੋਈ ਇਹ ਫ਼ਿਲਮ 'ਜ਼ਵੀਗਾਟੋ' ਬਾਰੇ ਗੱਲ ਕਰੀਏ ਤਾਂ ਕਪਿਲ ਸ਼ਰਮਾ ਇਸ ਫ਼ਿਲਮ 'ਚ ਇੱਕ ਫੂ਼ਡ ਡਿਲੀਵਰੀ ਬੁਆਏ ਦੀ ਭੂਮਿਕਾ ਨਿਭਾਅ ਰਹੇ ਹਨ। ਅਕਸਰ ਕਾਮੇਡੀ ਕਰਨ ਵਾਲੇ ਕਪਿਲ ਸ਼ਰਮਾ ਪਹਿਲੀ ਵਾਰ ਇੱਕ ਸੰਜ਼ੀਦਾ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ। ਇਹ ਫ਼ਿਲਮ ਇੱਕ ਫੂਡ ਡਿਲਵਰੀ ਬੁਆਏ ਦੀ ਜ਼ਿੰਦਗੀ 'ਤੇ ਅਧਾਰਿਤ ਹੈ। ਜੋ ਕਿ ਆਪਣਾ ਘਰ ਚਲਾਉਣ ਲਈ ਹਰ ਹਾਲ ਵਿੱਚ ਆਪਣੇ ਫੂਡ ਡਿਲਵਰੀ ਦੇ ਆਰਡਰਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ। 

ਕਿ ਕਹਿੰਦੇ ਨੇ ਫ਼ਿਲਮ ਮਾਹਰ 

ਮਸ਼ਹੂਰ ਫ਼ਿਲਮ ਕ੍ਰੀਟਿਕ ਤਰਨ ਆਦਰਸ਼ ਨੇ ਕਪਿਲ ਸ਼ਰਮਾ ਸਟਾਰਰ ਇਸ ਫ਼ਿਲਮ ਨੂੰ ਲੈ ਕੇ ਟਵੀਟ ਕੀਤਾ ਹੈ। ਤਰਨ ਆਦਰਸ਼ ਨੇ ਆਪਣੇ ਟਵੀਟ ਵਿੱਚ ਫ਼ਿਲਮ ਮੇਕਰਸ ਤੇ ਪੂਰੀ ਫ਼ਿਲਮ ਟੀਮ ਦੀ ਤਾਰੀਫ ਕੀਤੀ ਹੈ। 

ਤਰਨ ਆਦਰਸ਼ ਨੇ ਆਪਣੇ ਟਵੀਟ ਵਿੱਚ ਲਿਖਿਆ, " 'ZWIGATO' INDIA SCREEN COUNT… ਟੀਮ #Zwigato ਨੇ #ਭਾਰਤ ਭਰ ਵਿੱਚ 409 ਸਕ੍ਰੀਨਾਂ 'ਤੇ ਫੋਕਸਡ, ਟੀਚੇ ਨਾਲ ਰਿਲੀਜ਼ ਕਰਨ ਦੀ ਚੋਣ ਕੀਤੀ ਹੈ... ਆਲੋਚਨਾਤਮਕ ਤੌਰ 'ਤੇ ਪ੍ਰਸ਼ੰਸਾ ਪ੍ਰਾਪਤ ਇਸ ਫ਼ਿਲਮ ਲਈ ਇਹ ਨਿਰਮਾਤਾਵਾਂ ਅਤੇ ਡਿਸਟੀਬਿਊਟਰਸ ਵੱਲੋਂ ਚੁੱਕਿਆ ਗਿਆ ਸਮਾਰਟ ਕਦਮ ਹੈ।" 

ਦੱਸ ਦਈਏ ਕਿ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਇਸ ਫ਼ਿਲਮ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਤਰਨ ਆਦਰਸ਼ ਦੇ ਟਵੀਟ ਮੁਤਾਬਕ ਇਹ ਫ਼ਿਲਮ ਭਾਰਤ ਸਣੇ ਅਮਰੀਕਾ, ਕੈਨੇਡਾ, ਯੂਕੇ, ਯੂਏਈ, ਸਿੰਗਾਪੁਰ ਵਿੱਚ ਸਕ੍ਰੀਨ ਕੀਤੀ ਜਾਵੇਗੀ। ਵਿਦੇਸ਼ ਵਿੱਚ ਰਹਿਣ ਵਾਲੇ ਬਾਲੀਵੁੱਡ ਫ਼ਿਲਮਾਂ ਦੇ ਸ਼ੌਕੀਨ ਦਰਸ਼ਕ ਵੀ ਇਸ ਫ਼ਿਲਮ ਦਾ ਆਨੰਦ ਮਾਣ ਸਕਦੇ ਹਨ। 

ਬਾਕਸ ਆਫਿਸ 'ਤੇ ਕਿਵੇਂ ਰਹੇਗੀ ਕਪਿਲ ਸ਼ਰਮਾ ਦੀ 'ਜ਼ਵਿਗਾਟੋ'?

ਫ਼ਿਲਮ ਮਾਹਰਾਂ ਦੀ ਰਿਪੋਰਟ ਮੁਤਾਬਕ, ਫ਼ਿਲਮ ਨਿਰਮਾਤਾ ਅਤੇ ਫਿਲਮ ਕਾਰੋਬਾਰ ਮਾਹਰ ਗਿਰੀਸ਼ ਜੌਹਰ ਨੇ ਸਿਨੇਮਾਘਰਾਂ ਵਿੱਚ ਜ਼ਵਿਗਾਟੋ ਦੇ ਪਹਿਲੇ ਦਿਨ ਦੀ ਭਵਿੱਖਬਾਣੀ ਬਾਰੇ ਗੱਲ ਕੀਤੀ। ਫਿਲਮ ਨੂੰ "ਇੰਨੀ ਆਮ ਨਹੀਂ" ਕਹਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਜ਼ਵਿਗਾਟੋ ਇੱਕ ਸ਼ਹਿਰੀ ਫ਼ਿਲਮ ਹੈ ਜੋ ਮਹਾਨਗਰਾਂ ਤੋਂ ਫਿਲਮ ਵੇਖਣ ਵਾਲਿਆਂ ਨੂੰ ਨਿਸ਼ਾਨਾ ਬਣਾਉਂਦੀ ਹੈ ਅਤੇ ਇਸ ਦਾ ਬਾਕਸ ਆਫਿਸ ਕਾਰੋਬਾਰ ਬਹੁਤ ਜ਼ਿਆਦਾ ਮੂੰਹੋਂ ਬੋਲਣ 'ਤੇ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਫ਼ਿਲਮ ਦੇ ਪਹਿਲੇ ਦਿਨ ਘਰੇਲੂ ਬਾਕਸ ਆਫਿਸ 'ਤੇ ਇੱਕ ਕਰੋੜ ਤੋਂ ਘੱਟ ਦੀ ਕਮਾਈ ਕਰਨ ਦੀ ਉਮੀਦ ਹੈ। ਇਸ ਦੇ ਨਾਲ ਹੀ ਗਿਰੀਸ਼ ਨੇ ਇਹ ਵੀ ਕਿਹਾ ਕਿ ਜੇਕਰ ਮੂੰਹ ਦੀ ਗੱਲ ਚੰਗੀ ਹੋਵੇ ਤਾਂ ਨੰਬਰ ਵੀ ਚੰਗੇ ਆ ਸਕਦੇ ਹਨ।

ਹੋਰ ਪੜ੍ਹੋ: Shiv Thackeray: ਬਿੱਗ ਬੌਸ ਪ੍ਰਤਿਭਾਗੀ ਸ਼ਿਵ ਠਾਕਰੇ ਦਾ ਸੁਫਨਾ ਹੋਇਆ ਸੱਚ, ਅਦਾਕਾਰ ਨੇ ਖਰੀਦੀ ਆਪਣੀ ਪਹਿਲੀ ਲਗਜ਼ਰੀ ਕਾਰ, ਵੇਖੋ ਵੀਡੀਓ 

'ਜ਼ਵਿਗਾਟੋ ' ਭਾਵਨਾਤਮਕ ਫ਼ਿਲਮ

'ਜ਼ਵਿਗਾਟੋ' ਆਪਣੇ ਐਲਾਨ ਤੋਂ ਬਾਅਦ ਤੋਂ ਹੀ ਸੁਰਖੀਆਂ 'ਚ ਹੈ। ਫ਼ਿਲਮ ਦੇ ਟ੍ਰੇਲਰ ਨੂੰ ਵੀ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਹੈ। ਜਿਸ ਵਿੱਚ ਭਾਵੁਕ ਨਾਟਕ ਦੇ ਸਾਰੇ ਤੱਤ ਦੇਖਣ ਨੂੰ ਮਿਲੇ। 'ਜ਼ਵਿਗਾਟੋ' ਜ਼ਿੰਦਗੀ ਦਾ ਇੱਕ ਵੱਖਰਾ ਨਜ਼ਰੀਆ ਪੇਸ਼ ਕਰਦੀ ਹੈ ਅਤੇ ਕਪਿਲ ਸ਼ਰਮਾ ਦੀ ਪ੍ਰਸਿੱਧੀ ਨੂੰ ਦੇਖਦੇ ਹੋਏ, ਫ਼ਿਲਮ ਨੂੰ ਲੈ ਕੇ ਜੋ ਰੌਲਾ ਰੱਪਾ ਪਾਇਆ ਜਾ ਰਿਹਾ ਹੈ, ਉਹ ਉਮੀਦਾਂ ਨਾਲ ਭਰਪੂਰ ਜਾਪਦਾ ਹੈ। ਦੂਜੇ ਪਾਸੇ ਫ਼ਿਲਮ ਦੀ ਟੀਮ ਨੇ ਵੀ ਜ਼ਵਿਗਾਟੋ ਦਾ ਜ਼ੋਰਦਾਰ ਪ੍ਰਚਾਰ ਕੀਤਾ ਹੈ। ਇਸ ਤੋਂ ਬਾਅਦ ਇਹ ਕਿਹਾ ਜਾ ਸਕਦਾ ਹੈ ਕਿ ਇਸ ਫ਼ਿਲਮ ਦੇ ਬਾਕਸ ਆਫਿਸ ਉੱਤੇ ਚੰਗੀ ਕਮਾਈ ਕਰਨ ਦੇ ਵੱਡੇ ਆਸਾਰ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network