ਵਿੱਕੀ ਕੌਸ਼ਲ ਸਟਾਰਰ ਫਿਲਮ ‘Sam Bahadur’ ਦਾ ਟੀਜ਼ਰ ਹੋਇਆ ਰਿਲੀਜ਼, ਮੁੜ ਵਰਦੀ 'ਚ ਨਜ਼ਰ ਆਏ ਅਦਾਕਾਰ
Sam Bahadur Teaser out: ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ (Vicky Kaushal ) ਇਨ੍ਹੀਂ ਦਿਨੀਂ ਆਪਣੀ ਫਿਲਮ ‘ਸੈਮ ਬਹਾਦੁਰ’ ਨੂੰ ਲੈ ਕੇ ਚਰਚਾ ‘ਚ ਹਨ। ਪ੍ਰਸ਼ੰਸਕ ਫਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦਰਸ਼ਕਾਂ ਦੇ ਉਤਸ਼ਾਹ ਨੂੰ ਦੁੱਗਣਾ ਕਰਨ ਲਈ ਮੇਕਰਸ ਨੇ ਫਿਲਮ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ।
1.26 ਮਿੰਟ ਦਾ ਇਹ ਟੀਜ਼ਰ ਬਹੁਤ ਜ਼ਬਰਦਸਤ ਲੱਗ ਰਿਹਾ ਹੈ। ਇੱਕ ਸਿਪਾਹੀ ਲਈ ਉਸਦੀ ਇੱਜ਼ਤ ਉਸਦੀ ਜਾਨ ਤੋਂ ਵੱਧ ਕੀਮਤੀ ਹੁੰਦੀ ਹੈ… ਅਤੇ ਇੱਕ ਸਿਪਾਹੀ ਆਪਣੀ ਵਰਦੀ ਦੀ ਇੱਜ਼ਤ ਲਈ ਆਪਣੀ ਜਾਨ ਵੀ ਕੁਰਬਾਨ ਕਰ ਸਕਦਾ ਹੈ। ਸੈਮ ਬਹਾਦੁਰ ਦਾ ਦਮਦਾਰ ਟੀਜ਼ਰ ਇਸ ਡਾਇਲਾਗ ਨਾਲ ਸ਼ੁਰੂ ਹੁੰਦਾ ਹੈ। ਟੀਜ਼ਰ ‘ਚ ਫਿਲਮ ਦਾ ਹੀਰੋ ਵਿੱਕੀ ਕੌਸ਼ਲ ਜ਼ਬਰਦਸਤ ਪਰਫਾਰਮੈਂਸ ‘ਚ ਨਜ਼ਰ ਆ ਰਿਹਾ ਹੈ। ਵਿੱਕੀ ਕੌਸ਼ਲ ਭਾਰਤੀ ਫੌਜ ਦੇ ਫੀਲਡ ਮਾਰਸ਼ਲ ਦੀ ਭੂਮਿਕਾ ਵਿੱਚ ਬਹੁਤ ਵਧੀਆ ਨਜ਼ਰ ਆ ਰਹੇ ਹਨ।
ਸੈਮ ਬਹਾਦੁਰ ਦੀ ਜ਼ਬਰਦਸਤ ਡਾਇਲਾਗ ਡਿਲੀਵਰੀ ਤੋਂ ਲੈ ਕੇ ਉਸ ਦੀ ਸ਼ਾਨਦਾਰ ਅਦਾਕਾਰੀ ਤੱਕ, ਟੀਜ਼ਰ ਵਿੱਚ ਸਭ ਕੁਝ ਸ਼ਲਾਘਾਯੋਗ ਹੈ। ਟੀਜ਼ਰ ‘ਚ ਫਾਤਿਮਾ ਸਨਾ ਸ਼ੇਖ ਦੀ ਇੱਕ ਛੋਟੀ ਜਿਹੀ ਝਲਕ ਵੀ ਦੇਖਣ ਨੂੰ ਮਿਲੀ, ਜੋ ਫਿਲਮ ‘ਚ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਅ ਰਹੀ ਹੈ। ਸਾਨਿਆ ਮਲਹੋਤਰਾ ਨੇ ਵੀ ਵਧੀਆ ਕੰਮ ਕੀਤਾ ਹੈ।
ਦੱਸ ਦੇਈਏ ਕਿ ਬੀਤੇ ਦਿਨੀਂ ਵਿੱਕੀ ਕੌਸ਼ਲ ਨੇ ਫਿਲਮ ਦੇ ਨਵੇਂ ਪੋਸਟਰ ਦੇ ਨਾਲ ਫਿਲਮ ਦੇ ਟੀਜ਼ਰ ਦਾ ਐਲਾਨ ਕੀਤਾ ਸੀ। ਉਦੋਂ ਤੋਂ ਹੀ ਪ੍ਰਸ਼ੰਸਕ ਫਿਲਮ ਦੇ ਟੀਜ਼ਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਸੈਮ ਬਹਾਦੁਰ ਦੀ ਕਹਾਣੀ ਸਾਲ 1971 ਦੌਰਾਨ ਹੋਈ ਭਾਰਤ-ਪਾਕਿਸਤਾਨ ਜੰਗ ਬਾਰੇ ਹੈ।
ਹੋਰ ਪੜ੍ਹੋ: Viral Video: ਸਾਲਾਂ ਬਾਅਦ ਰਾਜ ਕੁੰਦਰਾ ਨੇ ਹਟਾਇਆ ਮਾਸਕ, ਉਰਫੀ ਜਾਵੇਦ ਨਾਲ ਵਾਇਰਲ ਹੋਈ ਵੀਡੀਓ
ਭਾਰਤ ਦੇ ਪਹਿਲੇ ਫੀਲਡ ਮਾਰਸ਼ਲ ਅਤੇ ਫੌਜ ਮੁਖੀ ਸੈਮ ਮਾਨੇਕਸ਼ਾ ਨੇ ਇਸ ਯੁੱਧ ਦੌਰਾਨ ਬਹੁਤ ਵੱਡਾ ਯੋਗਦਾਨ ਪਾਇਆ ਹੈ। ਇਹ ਫਿਲਮ ਉਨ੍ਹਾਂ ਦੀ ਕਹਾਣੀ ‘ਤੇ ਆਧਾਰਿਤ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ 1 ਦਸੰਬਰ ਨੂੰ ਸਿਨੇਮਾਘਰਾਂ ‘ਚ ਦਸਤਕ ਦੇਣ ਲਈ ਤਿਆਰ ਹੈ। ਫਿਲਮ ‘ਚ ਦਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਉਸ ਨੇ ਆਪਣੀ ਜਾਨ ਖ਼ਤਰੇ ‘ਚ ਪਾ ਕੇ ਦੇਸ਼ ਨੂੰ ਬਚਾਇਆ।
- PTC PUNJABI