ਫਿਲਮ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋਏ ਵਿੱਕੀ ਕੌਸ਼ਲ, ਵੀਡੀਓ ਹੋਈ ਵਾਇਰਲ

Reported by: PTC Punjabi Desk | Edited by: Pushp Raj  |  February 08th 2024 05:22 PM |  Updated: February 08th 2024 05:22 PM

ਫਿਲਮ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋਏ ਵਿੱਕੀ ਕੌਸ਼ਲ, ਵੀਡੀਓ ਹੋਈ ਵਾਇਰਲ

Vicky Kaushal Injured: ਫਿਲਮਾਂ ਦੇ ਸੈਟ 'ਤੇ ਸਟੰਟ ਸੀਨ ਦੀ ਸ਼ੂਟ ਕਰਨ ਦੇ ਦੌਰਾਨ ਬਾਲੀਵੁੱਡ ਅਦਾਕਾਰਾਂ ਦਾ ਜ਼ਖਮੀ ਹੋਣਾ ਆਮ ਗੱਲ ਹੈ। ਹਾਲ ਹੀ 'ਚ ਵਿੱਕੀ ਕੌਸ਼ਲ (Vicky Kaushal) ਨਾਲ ਜੁੜੀ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਅਦਾਕਾਰ ਆਪਣੀ ਫਿਲਮ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਹਨ, ਜਿਸ ਦੇ ਚੱਲਦੇ ਹੁਣ ਉਹ ਕੁਝ ਸਮੇਂ ਦਾ ਬ੍ਰੇਕ ਲੈਣਗੇ। 

 

ਵਿੱਕੀ ਕੌਸ਼ਲ ਹੋਏ ਜ਼ਖਮੀ

ਮੀਡੀਆ ਰਿਪੋਰਟਸ ਦੇ ਮੁਤਾਬਕ ਵਿੱਕੀ ਕੌਸ਼ਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਛਾਵਾ'  ਦੀ ਸ਼ੂਟਿੰਗ ਕਰ ਰਹੇ ਹਨ। ਹਾਲ ਹੀ 'ਚ ਫਿਲਮ ਲਈ ਇੱਕ ਐਕਸ਼ਨ ਸੀਨ ਦੀ ਸ਼ੂਟਿੰਗ ਕਰਦੇ ਹੋਏ ਵਿੱਕੀ ਕੌਸ਼ਲ ਜ਼ਖਮੀ ਹੋ ਗਏ। ਅਦਾਕਾਰ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। 

ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਵਿੱਕੀ ਕੌਸ਼ਲ ਦੇ ਖੱਬੇ ਹੱਥ ਵਿੱਚ ਪਲਾਸਟਰ ਹੈ ਤੇ ਉਹ ਆਪਣੀ ਕਾਰ ਤੋਂ ਨਿਕਲ ਕੇ ਘਰ ਵੱਲ ਜਾਂਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀ ਖਬਰਾਂ ਆ ਰਹੀਆਂ ਹਨ ਕਿ ਵਿੱਕੀ ਹੁਣ ਅਗਲੇ ਕੁਝ ਹਫਤਿਆਂ ਲਈ ਆਰਾਮ ਕਰਨਗੇ ਅਤੇ ਆਪਣੇ ਹੱਥ ਦੀ ਦੇਖਭਾਲ ਕਰਨਗੇ ਅਤੇ ਠੀਰ ਹੋ ਕੇ ਜਲਦ ਹੀ ਫਿਰ ਤੋਂ ਸ਼ੂਟਿੰਗ ਸ਼ੁਰੂ ਕਰਨਗੇ। ਜਦੋਂ ਤੋਂ ਉਨ੍ਹਾਂ ਦੇ ਜ਼ਖਮੀ ਹੱਥ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ, ਫੈਨਜ਼ ਅਦਾਕਾਰ ਦੇ ਜਲਦ ਸਿਹਤਯਾਬ ਹੋਣ ਦੀ ਪ੍ਰਾਰਥਨਾ ਕਰ ਰਹੇ ਹਨ। 

 

ਫਿਲਮ ਛਾਵਾ ਦੀ ਸਟਾਰ ਕਾਸਟ

ਖਬਰਾਂ ਦੇ ਮੁਤਾਬਕ ਫਿਲਮ ਛਾਵਾ ਵਿੱਚ ਇੱਕ ਪ੍ਰਤਿਭਾਸ਼ਾਲੀ ਕਾਸਟ ਹੈ। ਇਸ ਫਿਲਮ ਵਿੱਚ ਵਿੱਕੀ ਕੌਸ਼ਲ ਨੇ ਛਤਰਪਤੀ ਸਾਂਭਾਜੀ ਮਹਾਰਾਜ ਦੀ ਭੂਮਿਕਾ ਨਿਭਾਈ ਹੈ ਅਤੇ ਰਸ਼ਮਿਕਾ ਮੰਡਨਾ (Rashmika Mandanna)  ਨੇ ਯਸੂਬਾਈ ਭੌਂਸਲੇ ਦੀ ਭੂਮਿਕਾ ਨਿਭਾਈ ਹੈ। ਫਿਲਮ 'ਚ ਔਰੰਗਜ਼ੇਬ ਦੀ ਅਹਿਮ ਭੂਮਿਕਾ 'ਤੇ ਵੀ ਜ਼ੋਰ ਦਿੱਤਾ ਗਿਆ ਹੈ। ਹਾਲ ਹੀ ਵਿੱਚ ਰਸ਼ਮਿਕਾ ਨੇ ਇਸ ਫਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਫਿਲਮ ਦੀ ਰਿਲੀਜ਼ ਡੇਟ ਬਾਰੇ ਅਜੇ ਤੱਕ ਕੋਈ ਅਧਿਕਾਰਿਤ ਐਲਾਨ ਨਹੀਂ ਕੀਤਾ ਗਿਆ ਹੈ। 

 

 

ਹੋਰ ਪੜ੍ਹੋ:ਬੱਬੂ ਮਾਨ ਨੇ ਚੱਲਦੇ ਸ਼ੋਅ 'ਚ ਕੀਤੀ ਆਪਣੇ ਮਾਮੇ ਬਾਰੇ ਗੱਲ, ਕਿਹਾ 'ਜੇ ਮੇਰੇ ਮਾਮਾ ਜੀ ਨਾਂ ਹੁੰਦੇ ਤਾਂ ਮੈਂ ਗਾਇਕ ਨਾਂ ਬਣਦਾ'

 

ਵਿੱਕੀ ਕੌਸ਼ਲ ਦਾ ਵਰਕ ਫਰੰਟ

ਵਿੱਕੀ ਕੌਸ਼ਲ ਦੇ ਵਰਕ ਫਰੰਟ ਬਾਰੇ ਗੱਲ ਕਰੀਏ ਤਾਂ ਅਦਾਕਾਰ ਲਗਾਤਾਰ ਇੱਕ ਤੋਂ ਬਾਅਦ ਇੱਕ ਪ੍ਰੋਜੈਕਟ ਕਰ ਰਹੇ ਹਨ। ਹਾਲ ਹੀ ਵਿੱਚ ਵਿੱਕੀ ਕੌਸ਼ਲ ਨੂੰ ਫਿਲਮ ਡੰਕੀ (Dunki) ਵਿੱਚ ਬੈਸਟ ਸੁਪੋਰਟਿੰਗ ਐਕਟਰ ਵਜੋਂ ਫਿਲਮਫੇਅਰ ਅਵਾਰਡਸ (FilmFare 2024) ਵਿੱਚ ਸਨਮਾਨਿਤ ਕੀਤਾ ਗਿਆ ਹੈ। 

 

-


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network