Vicky Kaushal: ਨੈਸ਼ਨਲ ਫਿਲਮ ਅਵਾਰਡ 'ਚ ਵਿੱਕੀ ਕੌਸ਼ਲ ਦੀ ਹੋਈ ਬੱਲੇ-ਬੱਲੇ, ਅਦਾਕਾਰ ਦੀ ਫਿਲਮ ਨੂੰ ਮਿਲੇ 5 ਐਵਾਰਡ
Vicky Kaushal's film 'Sardar Udham Singh' : ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਵਿੱਕੀ ਕੌਸ਼ਲ ਦੀ ਫਿਲਮ 'ਸਰਦਾਰ ਊਧਮ ' ਨੇ ਬੈਸਟ ਹਿੰਦੀ ਫ਼ਿਲਮ ਦਾ ਰਾਸ਼ਟਰੀ ਪੁਰਸਕਾਰ ਜਿੱਤਿਆ ਹੈ। ਅੱਜ ਰਾਸ਼ਟਰੀ ਫਿਲਮ ਪੁਰਸਕਾਰਾਂ ਦੇ ਜੇਤੂਆਂ ਦੀ ਘੋਸ਼ਣਾ ਕੀਤੀ ਗਈ ਹੈ, ਜਿਸ ਵਿੱਚ 31 ਐਵਾਰਡਸ ਫੀਚਰ ਫਿਲਮ, 24 ਨੌਨ ਫੀਚਰ ਤੇ 3 ਰਾਈਟਿੰਗ ਯਾਨਿ ਲੇਖਨੀ 'ਚ ਦਿੱਤੇ ਗਏ ਹਨ। ਫਿਲਮ 'ਸਰਦਾਰ ਊਧਮ ' ਨੂੰ ਬੈਸਟ ਹਿੰਦੀ ਫਿਲਮ ਤੋਂ ਇਲਾਵਾ 4 ਹੋਰ ਸ਼੍ਰੇਣੀਆਂ 'ਚ ਪੁਰਸਕਾਰ ਮਿਲੇ ਹਨ।
69th National Film Awards for the year 2021 announced #SardarUdham directed by Sujit Sircar bags Best Hindi Film Feature#69thNationalFilmAwards #NationalFilmAwards pic.twitter.com/P5SzQczJ39
— PIB India (@PIB_India) August 24, 2023
ਦੱਸ ਦੇਈਏ ਕਿ ਫਿਲਮ 'ਸਰਦਾਰ ਊਧਮ' ਸਾਲ 2021 'ਚ ਰਿਲੀਜ਼ ਹੋਈ ਸੀ। ਇਹ ਫਿਲਮ ਆਜ਼ਾਦੀ ਘੁਲਾਟੀਏ ਸਰਦਾਰ ਊਧਮ ਸਿੰਘ ਦੇ ਜੀਵਨ 'ਤੇ ਆਧਾਰਿਤ ਹੈ, ਜਿਸ 'ਚ ਵਿੱਕੀ ਕੌਸ਼ਲ ਉਨ੍ਹਾਂ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਏ ਸੀ। ਇਸ ਫਿਲਮ ਨੂੰ ਨਾ ਸਿਰਫ ਸਰਵੋਤਮ ਹਿੰਦੀ ਫਿਲਮ ਦਾ ਖਿਤਾਬ ਮਿਲਿਆ ਹੈ, ਸਗੋਂ ਇਸ ਨੂੰ ਸਰਵੋਤਮ ਸਿਨੇਮੈਟੋਗ੍ਰਾਫੀ, ਸਰਵੋਤਮ ਨਿਰਮਾਣ ਅਤੇ ਸਰਵੋਤਮ ਕਾਸਟਿਊਮ ਡਿਜ਼ਾਈਨਰ ਦਾ ਖਿਤਾਬ ਵੀ ਮਿਲਿਆ ਹੈ।
'ਸਰਦਾਰ ਊਧਮ' ਦੀ ਕਹਾਣੀ
ਕਿਨੋ ਵਰਕਸ ਅਤੇ ਰਾਈਜ਼ਿੰਗ ਸਨ ਫਿਲਮਜ਼ ਦੇ ਬੈਨਰ ਹੇਠ ਬਣੀ ਫਿਲਮ 'ਸਰਦਾਰ ਊਧਮ' ਦਾ ਨਿਰਦੇਸ਼ਨ ਸ਼ੂਜੀਤ ਸਰਕਾਰ ਨੇ ਕੀਤਾ ਹੈ। ਇਹ ਪੰਜਾਬ ਦੇ ਸੁਤੰਤਰਤਾ ਸੈਨਾਨੀ ਊਧਮ ਸਿੰਘ ਦੇ ਜੀਵਨ 'ਤੇ ਆਧਾਰਿਤ ਜੀਵਨੀ ਇਤਿਹਾਸਿਕ ਡਰਾਮਾ ਫਿਲਮ ਹੈ। ਫਿਲਮ 'ਚ ਵਿੱਕੀ ਕੌਸ਼ਲ ਨੇ ਮੁੱਖ ਭੂਮਿਕਾ ਨਿਭਾਈ ਹੈ। ਸਰਦਾਰ ਊਧਮ ਸਿੰਘ ਦਾ ਸਬੰਧ ਜਲ੍ਹਿਆਂਵਾਲਾ ਬਾਗ ਦੇ ਸਾਕੇ ਨਾਲ ਹੈ। ਉਸਨੇ ਅੰਮ੍ਰਿਤਸਰ ਵਿੱਚ 1919 ਦੇ ਜਲਿਆਂਵਾਲਾ ਬਾਗ ਸਾਕੇ ਦਾ ਬਦਲਾ ਲੈਣ ਲਈ ਲੰਡਨ ਵਿੱਚ ਮਾਈਕਲ ਓਡਵਾਇਰ ਦੀ ਹੱਤਿਆ ਕਰ ਦਿੱਤੀ ਸੀ।
ਨੈਸ਼ਨਲ ਫਿਲਮ ਅਵਾਰਡ ਕੀ ਹੈ?
ਨੈਸ਼ਨਲ ਫਿਲਮ ਅਵਾਰਡ ਦੀ ਗੱਲ ਕਰੀਏ ਤਾਂ ਇਹ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ। ਇਸ ਵਿੱਚ, ਭਾਰਤ ਸਰਕਾਰ ਇੱਕ ਪੈਨਲ ਬਣਾਉਂਦਾ ਹੈ ਜੋ ਫਿਲਮ ਜਗਤ ਨਾਲ ਸਬੰਧਤ ਵੱਖ-ਵੱਖ ਸ਼੍ਰੇਣੀਆਂ ਜਿਵੇਂ ਕਿ ਸਰਵੋਤਮ ਫਿਲਮ, ਸਰਵੋਤਮ ਅਦਾਕਾਰ, ਸਰਵੋਤਮ ਅਭਿਨੇਤਰੀ ਅਤੇ ਹੋਰਾਂ ਵਿੱਚ ਪੁਰਸਕਾਰ ਦਿੰਦਾ ਹੈ। ਇਹ ਪੁਰਸਕਾਰ ਸਮਾਰੋਹ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਆਯੋਜਿਤ ਕੀਤਾ ਗਿਆ ਹੈ। ਇੱਥੇ ਇੱਕ ਖਾਸ ਗੱਲ ਇਹ ਵੀ ਹੈ ਕਿ ਦੇਸ਼ ਦੇ ਰਾਸ਼ਟਰਪਤੀ ਖੁਦ ਇਨ੍ਹਾਂ ਜੇਤੂਆਂ ਨੂੰ ਸਨਮਾਨਿਤ ਕਰਦੇ ਹਨ।
- PTC PUNJABI