'ਅਜਮੇਰ ਸ਼ਰੀਫ ਦੀ ਦਰਗਾਹ' 'ਤੇ ਪਹੁੰਚੇ ਵਿੱਕੀ ਕੌਸ਼ਲ ਤੇ ਸਾਰਾ ਅਲੀ ਖ਼ਾਨ, ਆਪਣੀ ਨਵੀਂ ਫ਼ਿਲਮ 'ਜ਼ਰਾ ਹੱਟ ਕੇ ਜ਼ਰਾ ਬਚ ਕੇ' ਦੀ ਕਾਮਯਾਬੀ ਲਈ ਕੀਤੀ ਦੁਆ, ਵੇਖੋ ਵੀਡੀਓ
Sara Ali Khan at ‘Ajmer Sharif Dargah’ : ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਤੇ ਵਿੱਕੀ ਕੌਸ਼ਲ ਜਲਦ ਹੀ ਆਪਣੀ ਨਵੀਂ ਫ਼ਿਲਮ 'ਜ਼ਰਾ ਹੱਟ ਕੇ ਜ਼ਰਾ ਬਚ ਕੇ' ਰਾਹੀਂ ਜਲਦ ਹੀ ਦਰਸ਼ਕਾਂ ਦੇ ਰੁਬਰੂ ਹੋਣਗੇ। ਇਸ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਹਾਲ ਹੀ 'ਚ ਵਿੱਕੀ ਕੌਸ਼ਲ ਤੇ ਸਾਰਾ ਅਲੀ ਖ਼ਾਨ ਫ਼ਿਲਮ ਦੀ ਪ੍ਰਮੋਸ਼ਨ ਲਈ ਰਾਜਸਥਾਨ ਪਹੁੰਚੇ ਹਨ।
ਫ਼ਿਲਮ ਦੀ ਪ੍ਰਮੋਸ਼ਨ ਦੇ ਵਿਚਾਲੇ ਹੁਣ ਫ਼ਿਲਮ ਕੇ ਹੀਰੋ-ਹੀਰੋਇਨ ਯਾਨੀ ਵਿੱਕੀ ਕੌਸ਼ਲ ਤੇ ਸਾਰਾ ਅਲੀ ਖ਼ਾਨ ਬੀਤੇ ਐਤਵਾਰ ਨੂੰ ਅਜਮੇਰ ਸ਼ਰੀਫ ਦੀ ਦਰਗਾਹ 'ਤੇ ਪਹੁੰਚੇ। ਵਿੱਕੀ ਅਤੇ ਸਾਰਾ ਐਤਵਾਰ ਨੂੰ ਅਜਮੇਰ ਸੂਫੀ ਸੰਤ ਖਵਾਜਾ ਮੋਇਨੂਦੀਨ ਹਸਨ ਚਿਸ਼ਤੀ ਦੀ ਦਰਗਾਹ 'ਤੇ ਪਹੁੰਚੇ। ਦੋਵੇਂ ਫਿਲਮੀ ਹਸਤੀਆਂ ਨੇ ਇੱਥੇ ਜ਼ਿਆਰਤ ਕੀਤੀ ਅਤੇ ਮਜ਼ਾਰ ਸ਼ਰੀਫ 'ਤੇ ਚਾਦਰ ਚੜ੍ਹਾ ਕੇ ਆਪਣੀ ਫ਼ਿਲਮ ਦੀ ਕਾਮਯਾਬੀ ਲਈ ਦੁਆ ਮੰਗੀ।
ਇਸ ਤੋਂ ਬਾਅਦ ਉਹ ਅਜਮੇਰ ਦੇ ਪਿੰਡ ਰਾਮਸਰ ਵੀ ਪਹੁੰਚੇ। ਇੱਥੇ ਪਿੰਡ ਦੇ ਲੋਕਾਂ ਨੇ ਦੋਹਾਂ ਦਾ ਪੱਗਾਂ ਅਤੇ ਹਾਰ ਪਾ ਕੇ ਸਵਾਗਤ ਕੀਤਾ। ਦੋਵੇਂ ਇੱਥੇ 185 ਲੋਕਾਂ ਦੇ ਪਰਿਵਾਰ ਨੂੰ ਮਿਲਣ ਆਏ ਸਨ।
ਇਸ ਮਗਰੋਂ ਦੋਵੇਂ ਸਿਤਾਰਿਆਂ ਨੇ ਸਥਾਨਕ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਰਾਜਸਥਾਨੀ ਖਾਣੇ ਦਾ ਆਨੰਦ ਮਾਣਿਆ। ਵਾਇਰਲ ਹੋ ਰਹੀ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਵਿੱਕੀ ਤੇ ਸਾਰਾ ਅਲੀ ਖ਼ਾਨ ਰਾਜਸਥਾਨੀ ਮਹਿਲਾਵਾਂ ਦੇ ਨਾਲ ਮਿੱਟੀ ਦੇ ਚੁੱਲ੍ਹੇ ਨੇੜੇ ਬੈਠੇ ਹਨ। ਇਸ ਦੌਰਾਨ ਇੱਕ ਮਹਿਲਾ ਸਾਰਾ ਰਾਜਸਥਾਨੀ ਪਕਵਾਨ ਚਖਾਉਂਦੀ ਹੈ।
ਵਿੱਕੀ ਅਤੇ ਸਾਰਾ ਜਿਸ ਰਾਮਸਰ ਪਿੰਡ ਵਿੱਚ ਪਹੁੰਚੇ ਸਨ ਉੱਥੇ ਇੱਕੋ ਪਰਿਵਾਰ ਦੇ ਕੁੱਲ 185 ਮੈਂਬਰ ਹਨ। ਪਰਿਵਾਰ ਨਸੀਰਾਬਾਦ ਉਪਮੰਡਲ ਦੇ ਪਿੰਡ ਵਿੱਚ ਰਹਿੰਦਾ ਹੈ। ਸਾਰੇ ਮਿਲ ਕੇ ਬਹੁਤ ਖੁਸ਼ੀ ਨਾਲ ਰਹਿੰਦੇ ਹਨ। ਇਸ ਪਰਿਵਾਰ ਦਾ ਮੁਖੀ ਭੰਵਰਲਾਲ ਮਾਲੀ ਹੈ। ਉਹ ਪਰਿਵਾਰ ਦੇ ਸਾਰੇ ਮਹੱਤਵਪੂਰਨ ਫੈਸਲੇ ਲੈਂਦਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਪਰ ਇਸ ਘਰ ਦੇ ਪਰਿਵਾਰ ਲਈ ਰੋਜ਼ਾਨਾ 75 ਕਿਲੋ ਆਟੇ ਦੀਆਂ ਰੋਟੀਆਂ ਬਣਾਈਆਂ ਜਾਂਦੀਆਂ ਹਨ। ਰੋਟੀਆਂ 10 ਚੂਲਿਆਂ ਵਿੱਚ ਤਿਆਰ ਕੀਤੀਆਂ ਜਾਂਦੀਆਂ ਹਨ। ਪਰਿਵਾਰ ਵਿੱਚ ਕੁੱਲ 55 ਮਰਦ, 55 ਔਰਤਾਂ ਅਤੇ 75 ਬੱਚੇ ਹਨ। ਇਸ ਪਰਿਵਾਰ ਦੇ ਕੁੱਲ 125 ਵੋਟਰ ਹਨ। ਪਰਿਵਾਰ ਦੇ ਭਾਗਚੰਦ ਮਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਸੁਲਤਾਨ ਬਾਗਬਾਨ ਸਨ, ਇਹ ਪਰਿਵਾਰ ਉਨ੍ਹਾਂ ਦਾ ਹੈ।
- PTC PUNJABI