ਮਸ਼ਹੂਰ ਫਿਲਮ ਪ੍ਰੋਡਿਊਸਰ ਇੰਦਰ ਕੁਮਾਰ ਬਹਿਲ ਦਾ ਹੋਇਆ ਦਿਹਾਂਤ, ਅੱਜ ਹੋਵੇਗੀ ਅੰਤਿਮ ਅਰਦਾਸ
Famous producer Inder Kumar Bahl Death News: ਮਸ਼ਹੂਰ ਫਿਲਮ ਨਿਰਮਾਤਾ ਕੁਮਾਰ ਸ਼ਾਹਾਨੀ ਦੇ ਦਿਹਾਂਤ ਤੋਂ ਬਾਅਦ ਬਾਲੀਵੁੱਡ ਤੋਂ ਇੱਕ ਹੋਰ ਦੁਖਦ ਖ਼ਬਰ ਸਾਹਮਣੇ ਆਈ ਹੈ। ਹਾਲ ਹੀ ਵਿੱਚ ਇਹ ਖ਼ਬਰ ਆਈ ਹੈ ਕਿ ਮਸ਼ਹੂਰ ਫਿਲਮ ਪ੍ਰੋਡਿਊਸਰ ਤੇ ਸਟਾਰ ਸੈਕਰੇਟਰੀ ਇੰਦਰ ਕੁਮਾਰ ਬਹਿਲ (I.K. Bahl) ਦਾ ਦਿਹਾਂਤ ਹੋ ਗਿਆ ਹੈ ਤੇ ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਰੱਖੀ ਗਈ ਹੈ। ਇਹ ਖ਼ਬਰ ਸਾਹਮਣੇ ਆਉਂਦਿਆਂ ਹੀ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਛਾ ਗਈ ਹੈ।
ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇੰਦਰ ਕੁਮਾਰ ਬਹਿਲ ਦਾ ਬੀਤੇ 23 ਫਰਵਰੀ ਨੂੰ ਦਿਹਾਂਤ ਹੋ ਗਿਆ ਸੀ। ਉਹ 91 ਸਾਲਾਂ ਦੇ ਸਨ। ਇੰਦਰ ਕੁਮਾਰ ਬਹਿਲ ਨੇ ਮੁੰਬਈ ਦੇ ਜੁਹੂ ਵਿਖੇ ਸਥਿਤ ਆਪਣੇ ਘਰ ਵਿੱਚ ਆਖਰੀ ਸਾਹ ਲਏ। ਅੱਜ 26 ਫਰਵਰੀ ਨੂੰ ਉਨ੍ਹਾਂ ਲਈ ਅੰਤਿਮ ਅਰਦਾਸ ਰੱਖੀ ਗਈ ਹੈ। ਜਿਵੇਂ ਹੀ ਖ਼ਬਰ ਸੋਸ਼ਲ ਮੀਡੀਆ ਉੱਤੇ ਸਾਹਮਣੇ ਆਈ ਤਾਂ ਬਾਲੀਵੁੱਡ ਇੰਡਸਟਰੀ ਵਿੱਚ ਸੋਗ ਲਹਿਰ ਛਾ ਗਈ। ਫਿਲਮ ਪ੍ਰੋਡਿਊਸਰ ਇੰਦਰ ਕੁਮਾਰ ਬਹਿਲ ਦੇ ਦਿਹਾਂਤ ਦੀ ਪੁਸ਼ਟੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਗਈ ਹੈ। ਇੰਦਰ ਕੁਮਾਰ ਬਹਿਲ ਆਪਣੇ ਪਿੱਛੇ ਆਪਣੀ ਪਤਨੀ , ਦੋ ਪੁੱਤਰ ਤੇ ਇੱਕ ਧੀ ਨੂੰ ਛੱਡ ਗਏ ਹਨ। ਉਨ੍ਹਾਂ ਦੇ ਦਿਹਾਂਤ ਤੋਂ ਪਰਿਵਾਰ ਗਹਿਰੇ ਸਦਮੇ ਵਿੱਚ ਹੈ।
ਇੰਦਰ ਕੁਮਾਰ ਬਹਿਲ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇੱਕ ਡਾਇਰੈਕਟਰ ਤੇ ਪ੍ਰੋਡਿਊਸਰ ਵਜੋਂ ਹਿੰਦੀ ਸਿਨੇਮਾ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਇੰਦਰ ਕੁਮਾਰ ਬਹਿਲ ਨੂੰ ਉਨ੍ਹਾਂ ਦੀ ਮਸ਼ਹੂਰ ਫਿਲਮ ਡਰੀਮ ਗਰਲ (Dream Girl) ਲਈ ਜਾਣਿਆ ਜਾਂਦਾ ਹੈ। ਇਸ ਫਿਲਮ ਵਿੱਚ ਧਰਮਿੰਦਰ (Dharmendra) ਤੇ ਹੇਮਾ ਮਾਲਿਨੀ (Hema Malini) ਨੇ ਲੀਡ ਰੋਲ ਨਿਭਾਇਆ ਸੀ।
ਇਸ ਤੋਂ ਇਲਾਵਾ ਉਨ੍ਹਾਂ ਸਵਾਮੀ, ਸ਼ੌਕੀਨ, ਬਨਾਰਸ ਵਰਗੀ ਕਈ ਸੁਪਰਹਿੱਟ ਫਿਲਮਾਂ ਲਈ ਵੀ ਕੰਮ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਬਾਸੂ ਚਟਰਜੀ ਦੇ ਨਾਲ ਮਸ਼ਹੂਰ ਟੀਵੀ ਸ਼ੋਅ ਦਰਪਣ ਵਿੱਚ ਬਤੌਰ ਅਸੀਟੈਂਟ ਪ੍ਰੋਡਿਊਸਰ ਕੰਮ ਕੀਤਾ।
ਹੋਰ ਪੜ੍ਹੋ: ਮਸ਼ਹੂਰ ਫਿਲਮ ਨਿਰਮਾਤਾ ਕੁਮਾਰ ਸ਼ਾਹਨੀ ਦਾ ਹੋਇਆ ਦਿਹਾਂਤ, 83 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ
ਜਿਵੇਂ ਹੀ ਇੰਦਰ ਕੁਮਾਰ ਬਹਿਲ ਦੇ ਦਿਹਾਂਤ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਆਈ ਹਰ ਪਾਸੇ ਸੋਗ ਲਹਿਰ ਛਾ ਗਈ ਹੈ। ਫੈਨਜ਼ ਤੇ ਕਈ ਬਾਲੀਵੁੱਡ ਸੈਲਬਸ ਇੰਦਰ ਕੁਮਾਰ ਬਹਿਲ ਨੂੰ ਸ਼ਰਧਾਂਜਲੀ ਦੇ ਰਹੇ ਹਨ। ਇੱਕ ਨੇ ਲਿਖਿਆ- Rest in Peace sir। ਇੱਕ ਹੋਰ ਨੇ ਲਿਖਿਆ- ਸ਼ਾਨਦਾਰ ਫਿਲਮਾਂ ਲਈ ਧੰਨਵਾਦ। ਇਸ ਦੇ ਨਾਲ ਹੀ ਇੰਦਰ ਕੁਮਾਰ ਬਹਿਲ ਦੀ ਦੀ ਨੇ ਵੀ ਲਿਖਿਆ- ਪਾਪਾ ਅਸੀਂ ਤੁਹਾਨੂੰ ਹਮੇਸ਼ਾ ਮਿਸ ਕਰਾਂਗੇ। ਕਈ ਲੋਕਾਂ ਨੇ ਓਮ ਸ਼ਾਂਤੀ ਲਿਖ ਕੇ ਦੁਖ ਦਾ ਪ੍ਰਗਟਾਵਾ ਕੀਤਾ।
-