Good News! ਵਰੁਣ ਧਵਨ ਬਣੇ ਪਿਤਾ , ਪਤਨੀ ਨਤਾਸ਼ਾ ਨੇ ਧੀ ਨੂੰ ਦਿੱਤਾ ਜਨਮ
Varun Dhawan and Natasha welcome baby girl : ਬਾਲੀਵੁੱਡ ਅਦਾਕਾਰ ਵਰੁਣ ਧਵਨ ਦੇ ਘਰ ਖੁਸ਼ੀਆਂ ਛਾਈਆਂ ਹੋਈਆਂ ਹਨ। ਵਰੁਣ ਧਵਨ ਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਦਲਾਲ ਨੇ ਹਾਲ ਹੀ ਵਿੱਚ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ। ਅਦਾਕਾਰ ਦੀ ਪਤਨੀ ਨੇ ਬੀਤੇ ਦਿਨੀਂ ਧੀ ਨੂੰ ਜਨਮ ਦਿੱਤਾ ਹੈ।
ਦੱਸ ਦਈਏ ਕਿ ਵਰੁਣ ਧਵਨ ਦੇ ਫੈਨਜ਼ ਲੰਮੇਂ ਸਮੇਂ ਤੋਂ ਇਸ ਖੁਸ਼ਖਬਰੀ ਦਾ ਇੰਤਜ਼ਾਰ ਕਰ ਰਹੇ ਸੀ। ਵਰੁਣ ਧਵਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਆਪਣੇ ਪਿਤਾ ਬਨਣ ਦੀ ਖ਼ਬਰ ਸਾਂਝੀ ਕੀਤੀ ਹੈ ਤੇ ਦੱਸਿਆ ਕਿ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਹੈ ਤੇ ਉਸ ਦੇ ਜਨਮ ਉੱਤੇ ਪੂਰਾ ਪਰਿਵਾਰ ਪੱਬਾਂ ਭਾਰ ਹੈ, ਉਨ੍ਹਾਂ ਦੇ ਘਰ ਖੁਸ਼ੀਆਂ ਆ ਗਈਆਂ ਹਨ। ਅਦਾਕਾਰ ਦੀ ਪਤਨੀ ਨਤਾਸ਼ਾ ਦਲਾਲ ਨੇ ਬੀਤੇ ਦਿਨੀਂ ਮੁੰਬਈ ਵਿੱਚ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਹੈ।
ਵਰੁਣ ਧਵਨ ਦੇ ਪਿਤਾ ਬਨਣ ਦੀ ਖ਼ਬਰ ਸਾਹਮਣੇ ਆਉਂਦੇ ਹੋਏ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਕਈ ਬਾਲੀਵੁੱਡ ਸੈਲੀਬ੍ਰੀਟੀਸ ਦੇ ਨਾਲ-ਨਾਲ ਫੈਨਜ਼ ਵੀ ਵਰੁਣ ਧਵਨ ਤੇ ਉਸ ਦੀ ਪਤਨੀ ਨੂੰ ਵਧਾਈਆਂ ਦੇ ਰਹੇ ਹਨ।
ਹਸਪਤਾਲ ਦੇ ਬਾਹਰ ਨਜ਼ਰ ਆਏ ਵਰੁਣ ਧਵਨ
ਦੱਸ ਦਈਏ ਕਿ ਪੈਪਰਾਜ਼ੀਸ ਵੱਲੋਂ ਹਾਲ ਹੀ ਵਿੱਚ ਵਰੁਣ ਧਵਨ ਨੂੰ ਮੁੰਬਈ ਦੇ ਲਿਟਲ ਏਂਜਲ ਹਸਪਤਾਲ ਦੇ ਮੁਤਾਬਕ, ਅਭਿਨੇਤਾ ਵਰੁਣ ਧਵਨ ਦੀ ਪਤਨੀ ਨਤਾਸ਼ਾ ਨੇ ਬੇਟੀ ਨੂੰ ਜਨਮ ਦਿੱਤਾ ਹੈ, ਉਥੇ ਹੀ ਹਸਪਤਾਲ ਦੇ ਬਾਹਰ ਵਰੁਣ ਧਵਨ ਅਤੇ ਉਨ੍ਹਾਂ ਦੇ ਪਿਤਾ ਡੇਵਿਡ ਧਵਨ ਦੀ ਤਸਵੀਰ ਵੀ ਸਾਹਮਣੇ ਆਈ ਹੈ। ਇੱਕ ਹੋਰ ਤਸਵੀਰ ਵਿੱਚ ਵਰੁਣ ਧਵਨ ਹਸਪਤਾਲ ਦੇ ਬਾਹਰ ਇੱਕ ਬੈਗ ਚੁੱਕਦੇ ਹੋਏ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ : ਸੰਜੇ ਲੀਲਾ ਭੰਸਾਲੀ ਨੇ ਹੀਰਾਮੰਡੀ 2 ਦਾ ਕੀਤਾ ਐਲਾਨ, ਜਾਣੋ ਕੀ ਹੋਵੇਗੀ ਇਸ ਦੀ ਕਹਾਣੀ
ਜੋੜੇ ਨੇ ਇਸ ਸਾਲ ਫਰਵਰੀ 'ਚ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਵਰੁਣ ਨੇ ਆਪਣੀ ਪਤਨੀ ਦੇ ਬੇਬੀ ਬੰਪ ਨੂੰ ਚੁੰਮਦੇ ਹੋਏ ਇੱਕ ਮੋਨੋਕ੍ਰੋਮ ਤਸਵੀਰ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਸੀ। ਅਦਾਕਾਰ ਨੇ ਲਿਖਿਆ, ਅਸੀਂ ਜਲਦ ਹੀ ਨਿੱਕੇ ਮਹਿਮਾਨ ਦਾ ਸਵਾਗਤ ਕਰਨ ਲਈ ਉਤਸ਼ਾਹਿਤ ਹਾਂ। ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਅਤੇ ਪਿਆਰ ਦੀ ਲੋੜ ਹੈ।
- PTC PUNJABI