ਉਰਫੀ ਜਾਵੇਦ ਹੁਣ ਕੁਸ਼ਨ ਵਾਲੀ ਡ੍ਰੈੱਸ ਦੇ ਨਾਲ ਆਈ ਨਜ਼ਰ, ਵੇਖੋ ਵੀਡੀਓ

Reported by: PTC Punjabi Desk | Edited by: Shaminder  |  February 07th 2024 09:00 AM |  Updated: February 07th 2024 09:00 AM

ਉਰਫੀ ਜਾਵੇਦ ਹੁਣ ਕੁਸ਼ਨ ਵਾਲੀ ਡ੍ਰੈੱਸ ਦੇ ਨਾਲ ਆਈ ਨਜ਼ਰ, ਵੇਖੋ ਵੀਡੀਓ

ਉਰਫ਼ੀ ਜਾਵੇਦ Uorfi Javed) ਆਪਣੀਆਂ ਅਜੀਬੋ ਗਰੀਬ ਡ੍ਰੈੱਸਾਂ ਦੇ ਕਾਰਨ ਹਮੇਸ਼ਾ ਚਰਚਾ ‘ਚ ਰਹਿੰਦੀ ਹੈ। ਉਹ ਆਪਣੀਆਂ ਡ੍ਰੈੱਸਾਂ ਦੇ ਕਾਰਨ ਕਈ ਵਾਰ ਟ੍ਰੋਲਿੰਗ ਦਾ ਸ਼ਿਕਾਰ ਵੀ ਹੋ ਜਾਂਦੀ ਹੈ। ਹੁਣ ਉਹ ਮੁੜ ਤੋਂ ਆਪਣੀ ਇੱਕ ਅਜੀਬੋ ਗਰੀਬ ਡਰੈੱਸ ਨੂੰ ਲੈ ਕੇ ਚਰਚਾ ‘ਚ ਆਈ ਹੈ । ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਉਰਫੀ ਜਾਵੇਦ ਸਰਾਣਾ ਨੁਮਾ ਡ੍ਰੈੱਸ ‘ਚ ਦਿਖਾਈ ਦੇ ਰਹੀ ਹੈ। 

Uorfi Javed Shares Glimpse from Her visit to The Golden Temple in Amritsar

ਹੋਰ ਪੜ੍ਹੋ : ਪੁਸ਼ਪਾ ਮਾਂ ਦੇ ਹੱਥਾਂ ਦਾ ਖਾਣਾ ਖਾਣ ਲਈ ਸਿਆਟਲ ਪਹੁੰਚੇ ਖੁਦਾਬਕਸ਼, ਨਿਰਸਵਾਰਥ ਲੰਗਰ ਸੇਵਾ ਤੋਂ ਹੋਏ ਪ੍ਰਭਾਵਿਤ

ਉਰਫੀ ਜਾਵੇਦ ਨੇ ਕਿਹਾ ਫੈਲਾ ਰਹੀ ਹਾਂ ਜਾਗਰੂਕਤਾ 

 ਜਦੋਂ ਇਸ ਡਰੈੱਸ ਦੇ ਬਾਰੇ ਉਰਫੀ ਜਾਵੇਦ ਤੋਂ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ‘ਮੈਂ ਅਵੇਅਰਨੈੱਸ ਫੈਲਾ ਰਹੀ ਹਾਂ ਕਿ ਜਿਸ ਨੂੰ ਜ਼ਿਆਦਾ ਨੀਂਦ ਆਉਂਦੀ ਹੈ, ਉਸ ਦੇ ਇਹ ਆਊਟਫਿੱਟ ਹੈ’। ਉਰਫੀ ਜਾਵੇਦ ਦੀ ਇਸ ਡਰੈੱਸ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਆ ਰਹੇ ਹਨ ।ਇੱਕ ਨੇ ਲਿਖਿਆ ‘ਪਿੱਲੋ ਵੀ ਰੋਂਦਾ ਹੋਵੇਗਾ ਕਿ ਕਿੱਥੇ ਫਸ ਗਿਆ। ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ‘ਭਾਈ ਇਸੇ ਛੋੜ ਦੋ ਫੇਮਸ ਹੋਨੇ ਕੇ ਲੀਏ ਕੁਛ ਭੀ ਕਰ ਲੇਗੀ’।

ਉਰਫੀ ਜਾਵੇਦ ਨੂੰ ਮਹਿੰਗੀ ਪਈ ਪਬਲੀਸਿਟੀ ਪਾਉਣ ਵਿਖਾਈ ਗਈ ਫਰਜ਼ੀ ਗ੍ਰਿਫਤਾਰੀ, ਪੁਲਿਸ ਨੇ ਕੀਤਾ ਮਾਮਲਾ ਦਰਜਉਰਫੀ ਜਾਵੇਦ ਦਾ ਵਰਕ ਫ੍ਰੰਟ 

ਉਰਫੀ ਜਾਵੇਦ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਿੱਗ ਬੌਸ ‘ਚ ਵੀ ਹਿੱਸਾ ਲਿਆ ਸੀ ਅਤੇ ਇਸੇ ਸ਼ੋਅ ਤੋਂ ਬਾਅਦ ਉਹ ਚਰਚਾ ‘ਚ ਆਈ ਸੀ। ਇਸ ਤੋਂ ਇਲਾਵਾ ਅਦਾਕਾਰਾ ਨੇ ਕਈ ਪੰਜਾਬੀ ਗੀਤਾਂ ‘ਚ ਬਤੌਰ ਮਾਡਲ ਵੀ ਕੰਮ ਕੀਤਾ ਹੈ।ਉਰਫੀ ਜਾਵੇਦ ਆਪਣੀਆਂ ਹਰਕਤਾਂ ਦੇ ਕਾਰਨ ਹਮੇਸ਼ਾ ਹੀ ਚਰਚਾ ‘ਚ ਰਹਿੰਦੀ ਹੈ । ਏਅਰਪੋਰਟ ‘ਤੇ ਕੁਝ ਸਮਾਂ ਪਹਿਲਾਂ ਇੱਕ ਸ਼ਖਸ ਦੇ ਨਾਲ ਅਦਾਕਾਰਾ ਦੀ ਲੜਾਈ ਵੀ ਹੋ ਗਈ ਸੀ । ਜਿਸ ‘ਚ ਉਹ ਕਹਿ ਰਿਹਾ ਸੀ ਕਿ ਉਸ ਨੇ ਆਪਣੀਆਂ ਅਸ਼ਲੀਲ ਡਰੈੱਸਾਂ ਦੇ ਕਾਰਨ ਸਾਰੇ ਇੰਡੀਆ ਨੂੰ ਬਦਨਾਮ ਕੀਤਾ ਹੋਇਆ ਹੈ।ਜਿਸ ਤੋਂ ਬਾਅਦ ਅਦਾਕਾਰਾ ਦੀ ਉਸ ਸ਼ਖਸ ਦੇ ਨਾਲ ਤਿੱਖੀ ਬਹਿਸ ਵੀ ਹੋਈ ਸੀ। 

Uorfi Javed's Arrest Leaves Netizens in Shock; Controversy Over Her Bold Fashion Choices ਨਕਲੀ ਪੁਲਿਸ ਬਣਾ ਖੁਦ ਹੋਈ ਸੀ ਗ੍ਰਿਫਤਾਰ 

ਕੁਝ ਸਮਾਂ ਪਹਿਲਾਂ ਅਦਾਕਾਰਾ ਦਾ ਇੱਕ ਹੋਰ ਵੀਡੀਓ ਵੀ ਸਾਹਮਣੇ ਆਇਆ ਸੀ। ਜਿਸ ‘ਚ ਅਦਾਕਾਰਾ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੋਈ ਨਜ਼ਰ ਆਈ ਸੀ।ਸਭ ਨੂੰ ਲੱਗਿਆ ਸੀ ਕਿ ਪੁਲਿਸ ਉਰਫ਼ੀ ਨੂੰ ਗ੍ਰਿਫਤਾਰ ਕਰਕੇ ਲੈ ਗਈ ਹੈ, ਪਰ ਇਹ ਫਰਜ਼ੀ ਪੁਲਿਸ ਅਦਾਕਾਰਾ ਦੇ ਵੱਲੋਂ ਹੀ ਬਣਾਈ ਗਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਕਾਰਵਾਈ ਵੀ ਕੀਤੀ ਸੀ।

  

   

  

 

-


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network