ਟਵਿੰਕਲ ਖੰਨਾ ‘ਤੇ ਅਕਸ਼ੇ ਕੁਮਾਰ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਜਾਣੋ ਅਦਾਕਾਰਾ ਦੀ ਮਾਂ ਨੇ ਕੀ ਰੱਖੀ ਸੀ ਵਿਆਹ ਤੋਂ ਪਹਿਲਾਂ ਸ਼ਰਤ

Reported by: PTC Punjabi Desk | Edited by: Shaminder  |  January 17th 2024 01:43 PM |  Updated: January 17th 2024 01:43 PM

ਟਵਿੰਕਲ ਖੰਨਾ ‘ਤੇ ਅਕਸ਼ੇ ਕੁਮਾਰ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਜਾਣੋ ਅਦਾਕਾਰਾ ਦੀ ਮਾਂ ਨੇ ਕੀ ਰੱਖੀ ਸੀ ਵਿਆਹ ਤੋਂ ਪਹਿਲਾਂ ਸ਼ਰਤ

ਟਵਿੰਕਲ ਖੰਨਾ (Twinkle Khanna) ਤੇ ਅਕਸ਼ੇ ਕੁਮਾਰ (Akshay Kumar)ਦੀ ਅੱਜ ਵੈਡਿੰਗ ਐਨੀਵਰਸਰੀ (Wedding Anniversary)ਹੈ। ਇਸ ਮੌਕੇ ‘ਤੇ ਫੈਨਸ ਵੀ ਜੋੜੀ ਨੂੰ ਵਧਾਈ ਦੇ ਰਹੇ ਹਨ ।ਇਸ ਜੋੜੀ ਦੀ ਵੈਡਿੰਗ ਐਨੀਵਰਸਰੀ ਦੇ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਲਵ ਸਟੋਰੀ ਦੇ ਬਾਰੇ ਦੱਸਾਂਗੇ ।ਦੋਵਾਂ ਨੂੰ ਵਿਆਹ ਕਰਵਾਉਣ ਦੇ ਲਈ ਕਈ ਪਾਪੜ ਵੇਲਣੇ ਪਏ ਸਨ । ਇਹ ਜੋੜੀ ਵਿਆਹ ਤੋਂ ਪਹਿਲਾਂ ਦੋ ਸਾਲ ਤੱਕ ਲਿਵ ਇਨ ਰਿਲੇਸ਼ਨਸ਼ਿਪ ‘ਚ ਰਹੀ ਸੀ । 

'Parents require training before having kids', says Twinkle Khanna

ਹੋਰ ਪੜ੍ਹੋ  : ਟਵਿੰਕਲ ਖੰਨਾ ਨੇ 50 ਸਾਲ ਦੀ ਉਮਰ ‘ਚ ਪੂਰੀ ਕੀਤੀ ਗ੍ਰੈਜੁਏਸ਼ਨ ਦੀ ਡਿਗਰੀ, ਡਿਗਰੀ ਲੈਂਦਿਆਂ ਦਾ ਵੀਡੀਓ ਵਾਇਰਲ

ਟਵਿੰਕਲ ਦੀ ਮਾਂ ਡਿੰਪਲ ਕਪਾਡੀਆ ਨੇ ਰੱਖੀ ਸੀ ਸ਼ਰਤ 

ਅਦਾਕਾਰਾ ਦੀ ਮਾਂ ਡਿੰਪਲ ਕਪਾਡੀਆ ਨੇ ਅਕਸ਼ੇ ਦੇ ਸਾਹਮਣੇ ਇਹ ਸ਼ਰਤ ਰੱਖੀ ਸੀ ।ਕਹਿੰਦੇ ਹਨ ਕਿ ਦੁੱਧ ਦਾ ਸੜਿਆ ਲੱਸੀ ਵੀ ਫੂਕ ਫੂਕ ਕੇ ਪੀਂਦਾ ਹੈ। ਡਿੰਪਲ ਕਪਾਡੀਆ ਨੇ ਆਪਣੇ ਵਿਆਹੁਤਾ ਜ਼ਿੰਦਗੀ ‘ਚ ਕਈ ਮੁਸ਼ਕਿਲਾਂ ਝੱਲੀਆਂ ਸਨ ।ਹਾਲਾਂਕਿ ਡਿੰਪਲ ਨੇ ਰਾਜੇਸ਼ ਖੰਨਾ ਦੇ ਨਾਲ ਲਵ ਮੈਰਿਜ ਕਰਵਾਈ ਸੀ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਵਿਆਹ ਤੋਂ ਬਾਅਦ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਕਾਰਨ ਡਿੰਪਲ ਕਪਾਡੀਆ ਆਪਣੀ ਧੀ ਨੂੰ ਲੈ ਕੇ ਬਹੁਤ ਚਿੰਤਿਤ ਸਨ ।

Akshay And Twinkle Wedding Anniversary.jpg

 ਉਹ ਨਹੀਂ ਸਨ ਚਾਹੁੰਦੇ ਕਿ ਉਨ੍ਹਾਂ ਵਾਂਗ ਧੀ ਟਵਿੰਕਲ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇ । ਇਸ ਲਈ ਉਨ੍ਹਾਂ ਨੇ ਧੀ ਨੂੰ ਅਕਸ਼ੇ ਦੇ ਨਾਲ ਦੋ ਸਾਲ ਤੱਕ ਲਿਵ ਇਨ ‘ਚ ਰਹਿਣ ਦੇ ਲਈ ਆਖਿਆ ਸੀ । ਟਵਿੰਕਲ ਨੇ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ਜਦੋਂ ਅਕਸ਼ੇ ਨਾਲ ਵਿਆਹ ਦੇ ਲਈ ਉਸ ਨੇ ਮਾਂ ਨਾਲ ਗੱਲਬਾਤ ਕੀਤੀ ਸੀ ਤਾਂ ਉਸ ਵੇਲੇ ਉਹ ਆਮਿਰ ਖ਼ਾਨ ਦੇ ਨਾਲ ਮੇਲਾ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ।ਇਸ ਤੋਂ ਬਾਅਦ ਉਸ ਨੇ ਅਕਸ਼ੇ ਨੂੰ ਕਿਹਾ ਸੀ ਕਿ ਜੇ ‘ਮੇਲਾ’ ਫ਼ਿਲਮ ਫਲਾਪ ਹੋਈ ਤਾਂ ਉਹ ਅਕਸ਼ੇ ਦੇ ਨਾਲ ਵਿਆਹ ਕਰਵਾ ਲਵੇਗੀ । ਇਸ ਤੋਂ ਪਹਿਲਾਂ ਮਾਂ ਡਿੰਪਲ ਕਪਾਡੀਆ ਨੇ ਵੀ ਸ਼ਰਤ ਰੱਖੀ ਸੀ ਕਿ ਦੋਵੇਂ ਦੋ ਸਾਲ ਤੱਕ ਲਿਵ ਇਨ ‘ਚ ਰਹਿਣਗੇ ਅਤੇ ਜੇ ਦੋਵਾਂ ਦਰਮਿਆਨ ਸਭ ਕੁਝ ਠੀਕ ਰਿਹਾ ਤਾਂ ਦੋਵਾਂ ਦਾ ਵਿਆਹ ਕਰਵਾ ਦੇਣਗੇ ।ਜਿਸ ਤੋਂ ਬਾਅਦ ਇਸ ਜੋੜੀ ਦਾ ਵਿਆਹ ਹੋ ਗਿਆ । ਦੋਵਾਂ ਦੇ ਵਿਆਹ ਨੂੰ ਕਈ ਸਾਲ ਹੋ ਚੁੱਕੇ ਹਨ ।

-


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network