Sumati Singh:ਹਾਦਸੇ 'ਚ ਵਿਗੜ ਗਿਆ ਸੀ ਇਸ ਅਦਾਕਾਰਾ ਦਾ ਚਿਹਰਾ, ਦੋ ਵਾਰ ਕਰਵਾਉਣੀ ਪਈ ਨੱਕ ਦੀ ਸਰਜਰੀ
Sumati Singh Nose Surgery: ਟੀਵੀ ਅਦਾਕਾਰਾ ਸੁਮਤੀ ਸਿੰਘ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਹਾਲ ਹੀ 'ਚ ਸੁਮਤੀ ਸਿੰਘ ਨੇ ਆਪਣੀ ਨੱਕ ਦੀ ਸਰਜਰੀ ਨੂੰ ਲੈ ਕੇ ਆਪਣਾ ਦਰਦ ਬਿਆਨ ਕੀਤਾ ਹੈ। ਟੀਵੀ ਸ਼ੋਅ 'ਕਿਸਮਤ ਕੀ ਲਕੀਰੋਂ ਸੇ' ਵਿੱਚ ਨਜ਼ਰ ਆਉਣ ਵਾਲੀ ਸੁਮਤੀ ਸਿੰਘ ਦੀ ਜ਼ਿੰਦਗੀ ਇੱਕ ਹਾਦਸੇ ਤੋਂ ਬਾਅਦ ਬਦਲ ਗਈ ਹੈ।
ਅਦਾਕਾਰਾ ਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਉਸ ਦੇ ਕਈ ਸਾਲ ਬਰਬਾਦ ਹੋ ਗਏ। ਹਾਦਸੇ ਨੇ ਅਭਿਨੇਤਰੀ ਦਾ ਪੂਰਾ ਚਿਹਰਾ ਖਰਾਬ ਕਰ ਦਿੱਤਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਇੱਕ-ਦੋ ਵਾਰ ਨਹੀਂ ਸਗੋਂ ਕਈ ਸਰਜਰੀ ਕਰਵਾਉਣੀ ਪਈ। ਸੁਮਤੀ ਸਿੰਘ ਨੇ ਸੋਸ਼ਲ ਮੀਡੀਆ 'ਤੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕੀਤਾ ਹੈ।
ਟੀਵੀ ਸ਼ੋਅ 'ਕਿਸਮਤ ਕੀ ਲਕੀਰੋਂ ਸੇ' 'ਚ ਕੀਰਤੀ ਦੀ ਭੂਮਿਕਾ ਤੋਂ ਮਸ਼ਹੂਰ ਸੁਮਤੀ ਸਿੰਘ ਨੇ ਆਪਣੀ ਨੱਕ ਦੀ ਸਰਜਰੀ ਬਾਰੇ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਵੱਡੇ ਹਾਦਸੇ ਤੋਂ ਬਾਅਦ ਉਸ ਨੂੰ ਦੋ ਵਾਰ ਨੱਕ ਦੀ ਸਰਜਰੀ ਕਰਵਾਉਣੀ ਪਈ। ਇਸ ਹਾਦਸੇ ਤੋਂ ਬਾਅਦ ਉਸ ਦੀ ਜ਼ਿੰਦਗੀ ਲਗਭਗ ਖ਼ਤਮ ਹੋ ਗਈ ਸੀ। ਉਸ ਦਾ ਨੱਕ ਟੁੱਟ ਗਿਆ ਸੀ ਅਤੇ ਉਹ ਟੀਵੀ ਦਾ ਚਿਹਰਾ ਬਣ ਕੇ ਵੀ ਘਰ ਬੈਠੀ ਸੀ। ਜਿਸ ਕਾਰਨ ਉਹ ਡਿਪਰੈਸ਼ਨ 'ਚ ਚੱਲੀ ਗਈ ਸੀ।
ਅਦਾਕਾਰਾ ਦੇ ਕਈ ਸਾਲ ਰੋਂਦੇ ਹੋਏ ਬੀਤ ਗਏ ਹਨ। ਸਾਲ 2021 'ਚ ਜਦੋਂ ਸੁਮਿਤ ਸਿੰਘ ਸ਼ੋਅ 'ਅੰਮਾ ਕੇ ਬਾਬੂ ਕੇ ਬੇਬੀ' 'ਚ ਕੰਮ ਕਰ ਰਹੀ ਸੀ, ਉਸ ਦੌਰਾਨ ਉਸ ਨਾਲ ਇੱਕ ਗੰਭੀਰ ਹਾਦਸਾ ਵਾਪਰ ਗਿਆ। ਹੁਣ ਦੋ ਸਾਲ ਬਾਅਦ ਇੱਕ ਇੰਟਰਵਿਊ ਵਿੱਚ ਅਦਾਕਾਰਾ ਨੇ ਇਸ ਘਟਨਾ ਬਾਰੇ ਵਿਸਥਾਰ ਵਿੱਚ ਦੱਸਿਆ ਹੈ।
ਆਪਣੇ ਇੰਟਰਵਿਊ 'ਚ ਸੁਮਤੀ ਨੇ ਦੱਸਿਆ, 'ਉਸ ਦਿਨ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਮੈਂ ਆਪਣੇ ਦੋਸਤ ਨਾਲ ਸੈਰ ਕਰਨ ਗਈ ਸੀ। ਸਾਡੇ ਉਸ ਇਲਾਕੇ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ। ਮੇਰਾ ਪੈਰ ਕੰਕਰੀਟ ਦੇ ਸਮਾਨ ਵਿੱਚ ਫਸ ਗਿਆ ਅਤੇ ਮੈਂ ਤੇਜ਼ੀ ਨਾਲ ਡਿੱਗ ਪਈ। ਮੈਂ ਮੂੰਹ ਦੇ ਭਾਰ ਡਿੱਗ ਗਈ ਸੀ , ਜਿਸ ਤੋਂ ਬਾਅਦ ਮੇਰੀ ਨੱਕ 'ਤੇ ਸੱਟ ਲੱਗ ਗਈ। ਮੇਰੇ ਨੱਕ ਦਾ ਖੱਬਾ ਪਾਸਾ ਟੁੱਟ ਗਿਆ ਸੀ। ਜਿਸ ਕਾਰਨ ਮੇਰੇ ਨੱਕ 'ਚੋਂ ਖੂਨ ਨਿਕਲਣ ਲੱਗਾ।
ਮੇਰਾ ਦੋਸਤ ਮੈਨੂੰ ਨੇੜੇ ਦੇ ਹਸਪਤਾਲ ਲੈ ਗਿਆ। ਐਕਸਰੇ ਤੋਂ ਬਾਅਦ ਪਤਾ ਲੱਗਾ ਕਿ ਉਸ ਦੇ ਨੱਕ ਦੇ ਅੰਦਰ ਦੀਆਂ ਹੱਡੀਆਂ ਟੁੱਟ ਗਈਆਂ ਸਨ। ਡਾਕਟਰ ਨੇ ਸਰਜਰੀ ਨੂੰ ਹੀ ਇਲਾਜ ਦੱਸਿਆ। ਅਦਾਕਾਰਾ ਕਹਿੰਦੀ ਹੈ, 'ਇਹ ਮੇਰੇ ਲਈ ਹੈਰਾਨ ਕਰਨ ਵਾਲਾ ਸੀ, ਕਿਉਂਕਿ ਮੈਂ ਉਸ ਇੱਕ ਹਿੱਟ ਟੀਵੀ ਸ਼ੋਅ ਦਾ ਚਿਹਰਾ ਸੀ। ਉਹ ਸ਼ੋਅ ਆਨ ਏਅਰ ਸੀ। ਇਸ ਹਾਦਸੇ ਨੇ ਮੈਨੂੰ ਦਿਲ-ਦਿਮਾਗ ਤੋਂ ਹਿਲਾ ਕੇ ਰੱਖ ਦਿੱਤਾ।
ਹੋਰ ਪੜ੍ਹੋ: ਹਰਭਜਨ ਮਾਨ ਦੀ ਪਤਨੀ ਨੇ ਖਿੱਚਿਆ ਫੈਨਜ਼ ਦਾ ਧਿਆਨ, ਪੰਜਾਬੀ ਸੂਟ 'ਚ ਬੇਹੱਦ ਖੂਬਸੂਰਤ ਨਜ਼ਰ ਆਈ ਹਰਮਨ ਮਾਨ
ਸੁਮਤੀ ਯਾਦ ਕਰਦੀ ਹੈ ਕਿ ਹਾਦਸੇ ਤੋਂ ਬਾਅਦ ਉਹ ਹਰ ਰੋਜ਼ ਸਵੇਰੇ ਬਾਥਰੂਮ ਵਿੱਚ ਬੈਠ ਕੇ ਰੋਂਦੀ ਸੀ। ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਣਾ ਬੰਦ ਕਰ ਦਿੱਤਾ। ਉਸ ਦੀ ਪਹਿਲੀ ਸਰਜਰੀ ਸਫਲ ਨਹੀਂ ਰਹੀ, ਇਸ ਲਈ ਉਸ ਨੂੰ ਦੁਬਾਰਾ ਸਰਜਰੀ ਕਰਵਾਉਣੀ ਪਈ। ਚਿਹਰੇ 'ਤੇ ਕੋਈ ਨਿਸ਼ਾਨ ਨਹੀਂ ਬਚਿਆ। ਅੱਜ-ਕੱਲ੍ਹ ਅਦਾਕਾਰਾ ਹੌਲੀ-ਹੌਲੀ ਪਹਿਲਾਂ ਵਾਂਗ ਆਪਣੇ ਜ਼ਿੰਦਗੀ 'ਚ ਵਾਪਸੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
- PTC PUNJABI