ਅਦਾਕਾਰਾ ਮਾਹੀ ਵਿਜ ਨੇ ਆਪਣੇ ਮਾਪਿਆਂ ਨੂੰ ਗਿਫਟ ਕੀਤਾ ਆਲੀਸ਼ਾਨ ਘਰ, ਵਿਖਾਈ ਘਰ ਦੀ ਝਲਕ
ਮਾਪੇ ਆਪਣੇ ਬੱਚਿਆਂ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਲਈ ਆਪਣੀ ਸਾਰੀ ਉਮਰ ਲਗਾ ਦਿੰਦੇ ਹਨ । ਉਨ੍ਹਾਂ ਦਾ ਮਕਸਦ ਹੁੰਦਾ ਹੈ ਕਿ ਜੋ ਔਕੜਾਂ ਉਨ੍ਹਾਂ ਨੇ ਖੁਦ ਵੇਖੀਆਂ ਹਨ ।ਉਨ੍ਹਾਂ ਦੇ ਬੱਚਿਆਂ ਨੂੰ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ । ਇਸ ਲਈ ਮਾਪੇ ਦਿਨ ਰਾਤ ਮਿਹਨਤ ਕਰਦੇ ਹਨ। ਇਸ ਲਈ ਬੱਚਿਆਂ ਦਾ ਵੀ ਆਪਣੇ ਮਾਪਿਆਂ ਪ੍ਰਤੀ ਕੋਈ ਫਰਜ਼ ਬਣਦਾ ਹੈ ਅਤੇ ਅਦਾਕਾਰਾ ਮਾਹੀ ਵਿਜ (Mahhi Vij) ਮਾਪਿਆਂ ਪ੍ਰਤੀ ਆਪਣੇ ਫਰਜ਼ ਨੂੰ ਬਾਖੂਬੀ ਜਾਣਦੇ ਹਨ ।ਅਦਾਕਾਰਾ ਨੇ ਹੁਣ ਆਪਣੇ ਮਾਪਿਆਂ ਨੂੰ ਇੱਕ ਆਲੀਸ਼ਾਨ ਘਰ ਗਿਫਟ ਕੀਤਾ ਹੈ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਅਦਾਕਾਰਾ ਨੇ ਸਾਂਝੀਆਂ ਕੀਤੀਆਂ ਹਨ ।ਜਿਸ ‘ਚ ਅਦਾਕਾਰਾ ਆਪਣੇ ਮਾਪਿਆਂ ਨੂੰ ਤੋਹਫੇ ‘ਚ ਦਿੱਤੇ ਘਰ ਨੂੰ ਵਿਖਾਉਂਦੀ ਹੋਈ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਬ੍ਰੇਕਅੱਪ ਦੀਆਂ ਅਫਵਾਹਾਂ ਦਰਮਿਆਨ ਅਰਜੁਨ ਕਪੂਰ ਅਤੇ ਮਲਾਇਕਾ ਇੱਕਠੇ ਨਜ਼ਰ ਆਏ
ਅਦਾਕਾਰਾ ਨੇ ਇਸ ਮੌਕੇ ‘ਤੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਵੀ ਯਾਦ ਕੀਤਾ ਹੈ ।ਅਦਾਕਾਰਾ ਵੀਡੀਓ ‘ਚ ਕਹਿੰਦੀ ਸੁਣਾਈ ਦੇ ਰਹੀ ਹੈ ਕਿ ਜਦੋਂ ਅਸੀਂ ਮੁੰਬਈ ਆਏ ਸੀ ਤਾਂ ਘੱਟੋ ਘੱਟ ਦਸ ਤੋਂ ਪੰਦਰਾਂ ਘਰ ਬਦਲੇ ਸਨ । ਮੈਂ ਕਦੇ ਇਹ ਸੁਫਨੇ ‘ਚ ਵੀ ਨਹੀਂ ਸੀ ਸੋਚਿਆ ਕਿ ਮੁੰਬਈ ਵਰਗੇ ਸ਼ਹਿਰ ‘ਚ ਮੈਂ ਆਪਣੇ ਮਾਪਿਆਂ ਨੂੰ ਘਰ ਗਿਫਟ ਕਰ ਪਾਵਾਂਗੀ ਜਾਂ ਖੁਦ ਲਈ ਕਦੇ ਘਰ ਖਰੀਦ ਪਾਵਾਂਗੀ।ਕਿਉਂਕਿ ਮੈਂ ਇੱਕ ਮਿਡਲ ਕਲਾਸ ਪਰਿਵਾਰ ਦੇ ਨਾਲ ਸਬੰਧ ਰੱਖਦੀ ਹੈ ਅਤੇ ਜਦੋਂ ਮੈਂ ਨੋਇਡਾ ਤੋਂ ਮੁੰਬਈ ਸ਼ਿਫਟ ਹੋਈ ਸੀ ਤਾਂ ਸਭ ਨੂੰ ਲੱਗਦਾ ਸੀ ਕਿ ਮੈਂ ਕੁਝ ਨਹੀਂ ਕਰ ਪਾਵਾਂਗੀ।ਪਰ ਕਿਸਮਤ ਨੂੰ ਕੋਈ ਨਹੀਂ ਬਦਲ ਸਕਦਾ’।
ਅਦਾਕਾਰਾ ਟੀਵੀ ਸੀਰੀਅਲ ‘ਲਾਗੀ ਤੁਝ ਸੇ ਲਗਨ’ ਦੇ ਨਾਲ ਚਰਚਾ ‘ਚ ਆਈ ਸੀ ।ਇਸੇ ਸੀਰੀਅਲ ਦੇ ਨਾਲ ਉਹ ਘਰ ਘਰ ‘ਚ ਜਾਣੀ ਜਾਣ ਲੱਗ ਪਈ ਸੀ।ਟੀਵੀ ਇੰਡਸਟਰੀ ਦਾ ਉਹ ਮੰਨਿਆ ਪ੍ਰਮੰਨਿਆ ਚਿਹਰਾ ਹੈ। ਹਾਲਾਂਕਿ ਇਸ ਸਮੇਂ ਉਹ ਕੁਝ ਕੁ ਪ੍ਰੋਜੈਕਟ ‘ਤੇ ਹੀ ਕੰਮ ਕਰ ਰਹੀ ਹੈ। ਪਰ ਸੋਸ਼ਲ ਮੀਡੀਆ ਦੇ ਜ਼ਰੀਏ ਉਹ ਆਪਣੇ ਫੈਨਸ ਦੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ।ਉਸ ਨੇ ਆਪਣਾ ਯੂਟਿਊਬ ਚੈਨਲ ਬਣਾਇਆ ਹੋਇਆ ਹੈ । ਜਿਸ ‘ਚ ਉਹ ਆਪਣੇ ਬਲੌਗ ਸ਼ੇਅਰ ਕਰਦੀ ਹੈ।
-