ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਜਾਣੋ ਕਿਵੇਂ ਚੜ੍ਹਿਆ ਸੀ ਦੋਨਾਂ ਦਾ ਪਿਆਰ ਪਰਵਾਨ
ਕਿਆਰਾ ਅਡਵਾਨੀ (Kiara Advani) ਅਤੇ ਸਿਧਾਰਥ ਮਲਹੋਤਰਾ (Sidharth Malhotra) ਦੀ ਅੱਜ ਵੈਡਿੰਗ ਐਨੀਵਰਸਰੀ (Wedding Anniversary) ਹੈ। ਇਸ ਮੌਕੇ ‘ਤੇ ਫੈਨਸ ਵੀ ਇਸ ਜੋੜੀ ਨੂੰ ਵਧਾਈ ਦੇ ਰਹੇ ਹਨ ।ਆਓ ਜਾਣਦੇ ਹਾਂ ਇਸ ਜੋੜੀ ਦਾ ਪਿਆਰ ਕਿਸ ਤਰ੍ਹਾਂ ਪਰਵਾਨ ਚੜ੍ਹਿਆ।
ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੀ ਮੁਲਾਕਾਤ ‘ਲਸਟ ਸਟੋਰੀਜ਼’ ਦੀ ਪਾਰਟੀ ਦੇ ਦੌਰਾਨ ਹੋਈ ਸੀ ।ਰਸਮੀ ਤੌਰ ‘ਤੇ ਹੋਈ ਇਸ ਮੁਲਾਕਾਤ ਤੋਂ ਬਾਅਦ ਦੋਵਾਂ ਦਰਮਿਆਨ ਇੱਕ ਪਿਆਰਾ ਜਿਹਾ ਰਿਸ਼ਤਾ ਕਾਇਮ ਹੋ ਗਿਆ ਸੀ । ਹਾਲਾਂਕਿ ਦੋਵਾਂ ਨੇ ਕਦੇ ਵੀ ਖੁੱਲ੍ਹ ਕੇ ਆਪਣੇ ਰਿਸ਼ਤੇ ਦੇ ਬਾਰੇ ਕਦੇ ਵੀ ਗੱਲਬਾਤ ਨਹੀਂ ਸੀ ਕੀਤੀ । ਦੋਵਾਂ ਨੇ ਫ਼ਿਲਮ ‘ਸ਼ੇਰਸ਼ਾਹ’ ‘ਚ ਕੰਮ ਕੀਤਾ ਸੀ ਅਤੇ ਇਸੇ ਫ਼ਿਲਮ ਦੇ ਦੌਰਾਨ ਦੋਵੇਂ ਇੱਕ ਦੂਜੇ ਦੇ ਨਜ਼ਦੀਕ ਆਏ ਸਨ।
ਹੋਰ ਪੜ੍ਹੋ : ਮਸ਼ਹੂਰ ਗੀਤਕਾਰ ਬਾਬੂ ਸਿੰਘ ਮਾਨ ਨੇ ਕੀਤੀ ਗੁਰਦਾਸ ਮਾਨ ਦੀ ਤਾਰੀਫ
ਸ਼ੂਟਿੰਗ ਤੋਂ ਬਾਅਦ ਦੋਵੇਂ ਅਕਸਰ ਇੱਕਠੇ ਨਜ਼ਰ ਆਉਂਦੇ ਸਨ।ਕਦੇ ਡਿਨਰ ਡੇਟ ਅਤੇ ਕੇ ਲੰਚ ਡੇਟ ‘ਤੇ ਕਈ ਵਾਰ ਇੱਕਠਿਆਂ ਸਪਾਟ ਕੀਤਾ ਗਿਆ ਸੀ।ਜਿਸ ਤੋਂ ਬਾਅਦ ਦੋਵਾਂ ਦੇ ਰਿਲੇਸ਼ਨਸ਼ਿਪ ਬਾਰੇ ਮੀਡੀਆ ‘ਚ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ । ਬੀਤੇ ਸਾਲ ਕਿਆਰਾ ਅਤੇ ਸਿਧਾਰਥ ਨੇ ਵਿਆਹ ਕਰਵਾ ਲਿਆ ਸੀ ।
ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਸਿਧਾਰਥ ਮਲਹੋਤਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ੧੮ ਸਾਲ ਦੀ ਉਮਰ ‘ਚ ਕਰ ਦਿੱਤੀ ਸੀ । ਉਹ ਦਿੱਲੀ ਦੇ ਪੰਜਾਬੀ ਹਿੰਦੂ ਪਰਿਵਾਰ ਦੇ ਨਾਲ ਸਬੰਧ ਰੱਖਦੇ ਹਨ । ਸਿਧਾਰਥ ਦੇ ਪਿਤਾ ਸੁਨੀਲ ਮਲਹੋਤਰਾ ਮਾਰਚੈਂਟ ਨੇਵੀ ‘ਚ ਸਨ, ਜਦੋਂਕਿ ਮਾਂ ਹਾਊਸ ਵਾਈਫ । ਸਿਧਾਰਥ ਦੀ ਪੜ੍ਹਾਈ ਦਿੱਲੀ ਦੇ ਡੌਨ ਬੌਸਕੋ ਸਕੂਲ ਅਤੇ ਨੇਵਲ ਪਬਲਿਕ ਸਕੂਲ ‘ਚ ਹੋਈ ਸੀ। ਜਦੋਂਕਿ ਉਨ੍ਹਾਂ ਨੇ ਗ੍ਰੈਜੁਏਸ਼ਨ ਸ਼ਹੀਦ ਭਗਤ ਸਿੰਘ ਕਾਲਜ ਦਿੱਲੀ ਤੋਂ ਪੂਰੀ ਕੀਤੀ ਹੈ।
ਸਿਧਾਰਥ ਮਲਹੋਤਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਹੀ ਕੀਤੀ ਸੀ।ਮਾਡਲਿੰਗ ਦੇ ਖੇਤਰ ‘ਚ ਉਨ੍ਹਾਂ ਦੀ ਕਮਾਈ ਮਹਿਜ਼ ਸੱਤ ਹਜ਼ਾਰ ਰੁਪਏ ਸੀ। ਆਪਣੀ ਬਿਹਤਰੀਨ ਲੁੱਕ ਦੇ ਚੱਲਦਿਆਂ ਉਨ੍ਹਾਂ ਨੂੰ ਕਈ ਫ਼ਿਲਮਾਂ ਦੇ ਲਈ ਆਫਰ ਵੀ ਹੋਏ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਪਰ ਸ਼ੇਰਸ਼ਾਹ ਫ਼ਿਲਮ ਦੇ ਨਾਲ ਉਨ੍ਹਾਂ ਨੂੰ ਪ੍ਰਸਿੱਧੀ ਵੀ ਮਿਲੀ ਅਤੇ ਕਿਆਰਾ ਅਡਵਾਨੀ ਦੇ ਨਾਲ ਇਸ ਫ਼ਿਲਮ ‘ਚ ਕੰਮ ਕਰਨ ਤੋਂ ਬਾਅਦ ਹੀ ਦੋਵਾਂ ਨੇ ਵਿਆਹ ਕਰਵਾ ਲਿਆ ।
-