ਅਦਾਕਾਰਾ ਸਾਰਾ ਅਲੀ ਖ਼ਾਨ ਦਾ ਅੱਜ ਹੈ ਜਨਮ ਦਿਨ, ਜਨਮਦਿਨ ‘ਤੇ ਜਾਣੋ ਕਿਵੇਂ ਆਪਣੇ ਦਮ ‘ਤੇ ਬਣੀ ਕਰੋੜਾਂ ਦੀ ਮਾਲਕਣ
ਅਦਾਕਾਰਾ ਸਾਰਾ ਅਲੀ ਖ਼ਾਨ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਅਸੀਂ ਤੁਹਾਨੂੰ ਅਦਾਕਾਰਾ ਦੇ ਪ੍ਰੋਫੈਸ਼ਨ ਤੇ ਉਸ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਸਾਰਾ ਅਲੀ ਖਾਨ ਦਾ ਜਨਮ 12 ਅਗਸਤ 1995 ਨੂੰ ਮੁੰਬਈ ‘ਚ ਹੋਇਆ ਸੀ।ਉਹ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੈਫ ਅਲੀ ਖ਼ਾਨ ਅਤੇ ਅੰਮ੍ਰਿਤਾ ਸਿੰਘ ਦੀ ਧੀ ਹੈ।
ਹੋਰ ਪੜ੍ਹੋ : ਹਾਕੀ ਖਿਡਾਰੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਖਿਡਾਰੀਆਂ ਦਾ ਪੰਜਾਬ ‘ਚ ਭਰਵਾਂ ਸੁਆਗਤ
ਸੈਫ ਅਲੀ ਖ਼ਾਨ ਤੇ ਅੰਮ੍ਰਿਤਾ 2004 ‘ਚ ਵੱਖ ਹੋ ਗਏ ਸਨ ਅਤੇ ਸਾਰਾ ਦੀ ਦੇਖਭਾਲ ਉਸ ਦੀ ਮਾਂ ਅੰਮ੍ਰਿਤਾ ਸਿੰਘ ਦੇ ਵੱਲੋਂ ਕੀਤੀ ਗਈ ਹੈ। ਸਾਰਾ ਅਲੀ ਖ਼ਾਨ ਬਾਲੀਵੁੱਡ ਦੀਆਂ ਪੜ੍ਹੀਆਂ ਲਿਖੀਆਂ ਅਭਿਨੇਤਰੀਆਂ ‘ਚ ਆਉਂਦੀ ਹੈ । ਉਸ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਮੁੰਬਈ ਦੇ ਬੇਸੈਂਟ ਸਕੂਲ ਤੋਂ ਕੀਤੀ । ਇਸ ਤੋਂ ਬਾਅਦ ਉਹ ਉੱਚ ਸਿੱਖਿਆ ਦੇ ਲਈ 2016‘ਚ ਨਿਊਯਾਰਕ ਚਲੀ ਗਈ ।ਇੱਥੋਂ ਹੀ ਉਸ ਨੇ ਯੂਨੀਵਰਸਿਟੀ ਤੋਂ ਗ੍ਰੈਜੁਏਸ਼ਨ ਕੀਤੀ ।
2018 ਕੀਤਾ ਡੈਬਿਊ
ਸਾਰਾ ਅਲੀ ਖ਼ਾਨ ਨੇ 2018 ‘ਚ ਆਈ ਫ਼ਿਲਮ ‘ਕੇਦਾਰਨਾਥ’ ਦੇ ਨਾਲ ਫ਼ਿਲਮਾਂ ‘ਚ ਡੈਬਿਊ ਕੀਤਾ ਸੀ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਸੁਸ਼ਾਂਤ ਸਿੰਘ ਰਾਜਪੂਤ ਨਜ਼ਰ ਆਏ ਸਨ । ਇਸ ਫ਼ਿਲਮ ਦੇ ਲਈ ਅਦਾਕਾਰਾ ਨੂੰ ‘ਬੈਸਟ ਫੀਮੇਲ ਡੈਬਿਊ’ ਦਾ ਫ਼ਿਲਮ ਫੇਅਰ ਅਵਾਰਡ ਵੀ ਮਿਲਿਆ ਸੀ । ਇਸ ਤੋਂ ਬਾਅਦ ਉਹ ਕਈ ਫ਼ਿਲਮਾਂ ‘ਚ ਨਜ਼ਰ ਆਈ । ਜਿਸ ‘ਚ ਕੁਲੀ ਨੰਬਰ 1, ਸਿੰਬਾ, ਲਵ ਆਜ ਕੱਲ੍ਹ, ਮਰਡਰ ਮੁਬਾਰਕ ਸਣੇ ਕਈ ਫ਼ਿਲਮਾਂ ਕੀਤੀਆਂ ।
14 ਕਰੋੜ ਦੀ ਜਾਇਦਾਦ ਦੀ ਮਾਲਕ
ਸਾਰਾ ਅਲੀ ਖ਼ਾਨ ਪਟੌਦੀ ਖ਼ਾਨਦਾਨ ਦੇ ਨਾਲ ਸਬੰਧ ਰੱਖਦੀ ਹੈ। ਪਰ ਉਸ ਨੇ ਆਪਣੇ ਦਮ ‘ਤੇ ਬਾਲੀਵੁੱਡ ‘ਚ ਪਛਾਣ ਬਣਾਈ ਅਤੇ ਉਹ ਖੁਦ ਚੌਦਾਂ ਕਰੋੜ ਜਾਇਦਾਦ ਦੀ ਮਾਲਕਣ ਹੈ। ਉਹ ਲਗਜ਼ਰੀ ਲਾਈਫ ਜਿਉਂਦੀ ਹੈ ।
- PTC PUNJABI