ਸ਼ਮਿਤਾ ਸ਼ੈੱਟੀ ਦਾ ਅੱਜ ਹੈ ਜਨਮ ਦਿਨ, ਫਲਾਪ ਫ਼ਿਲਮਾਂ ਦੇ ਬਾਵਜੂਦ ਜਿਉਂਦੀ ਹੈ ਲਗਜ਼ਰੀ ਲਾਈਫ
ਅਦਾਕਾਰਾ ਸ਼ਿਲਪਾ ਸ਼ੈੱਟੀ (Shilpa Shetty) ਦੀ ਭੈਣ ਸ਼ਮਿਤਾ ਸ਼ੈੱਟੀ (Shamita Shetty)ਦਾ ਅੱਜ ਜਨਮ ਦਿਨ (Birthday) ਹੈ। ਇਸ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਕੁਝ ਜੁੜੀਆਂ ਗੱਲਾਂ ਦੱਸਣ ਜਾ ਰਹੇ ਹਾਂ। ਜੋ ਕਾਮਯਾਬ ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਭੈਣ ਹੋਣ ਦੇ ਬਾਵਜੂਦ ਵੀ ਫ਼ਿਲਮ ਇੰਡਸਟਰੀ ‘ਚ ਆਪਣਾ ਕਰੀਅਰ ਨਹੀਂ ਸੀ ਬਚਾ ਪਾਈ।
ਹੋਰ ਪੜ੍ਹੋ : ਪੰਜਾਬ ‘ਤੇ ਅਧਾਰਿਤ ਬਣੀਆਂ ਇਹ ਵੈੱਬ ਸੀਰੀਜ਼, ਦਰਸ਼ਕਾਂ ਨੂੰ ਆਈਆਂ ਖੂਬ ਪਸੰਦ
ਅਕਸਰ ਆਮ ਜ਼ਿੰਦਗੀ ‘ਚ ਅਸੀਂ ਵੇਖਦੇ ਹਾਂ ਕਿ ਫ਼ਿਲਮੀ ਦੁਨੀਆ ‘ਚ ਕੋਈ ਕਾਮਯਾਬ ਹੁੰਦਾ ਹੈ ਤਾਂ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਤਰੱਕੀ ਦੀ ਰਾਹ ਵੱਲ ਤੋਰਦਾ ਹੈ।ਪਰ ਸ਼ਮਿਤਾ ਸ਼ੈੱਟੀ ਦੇ ਨਾਲ ਅਜਿਹਾ ਨਹੀਂ ਹੈ । ਸ਼ਮਿਤਾ ਸ਼ੈੱਟੀ ਨੇ ਅਨੇਕਾਂ ਹੀ ਫ਼ਿਲਮਾਂ ‘ਚ ਕੰਮ ਕੀਤਾ, ਪਰ ਉਸ ਨੂੰ ਉਸ ਤਰ੍ਹਾਂ ਦੀ ਕਾਮਯਾਬੀ ਨਹੀਂ ਮਿਲੀ ਜਿੰਨੀ ਕਿ ਉਸ ਦੀ ਭੈਣ ਸ਼ਿਲਪਾ ਸ਼ੈੱਟੀ ਨੂੰ ਮਿਲੀ ਹੈ।ਉਹ ਆਪਣੇ ਬੋਲਡ ਅਤੇ ਖੂਬਸੂਰਤ ਅੰਦਾਜ਼ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ।
ਕਰਨਾਟਕ ਦੇ ਮੰਗਲੌਰ ‘ਚ ਸ਼ਮਿਤਾ ਸ਼ੈੱਟੀ ਦਾ ਜਨਮ ਹੋਇਆ ਸੀ। ਉਸ ਨੇ ਮੁੰਬਈ ਦੇ ਸੈਂਟ ਐਂਥਨੀ ਗਰਲਸ ਹਾਈ ਸਕੂਲ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਇਸ ਤੋਂ ਬਾਅਦ ਕਾਮਰਸ ਕਾਲਜ ਤੋਂ ਡਿਗਰੀ ਹਾਸਲ ਕੀਤੀ । ਇਸ ਤੋਂ ਇਲਾਵਾ ਅਦਾਕਾਰਾ ਨੇ ਫੈਸ਼ਨ ਡਿਜ਼ਾਈਨਿੰਗ ‘ਚ ਵੀ ਡਿਪਲੋਮਾ ਕੀਤਾ ਹੈ।
ਅਦਾਕਾਰਾ ਸ਼ਮਿਤਾ ਸ਼ੈੱਟੀ ਹਮੇਸ਼ਾ ਤੋਂ ਹੀ ਅਦਾਕਾਰੀ ਦੇ ਖੇਤਰ ‘ਚ ਆਪਣਾ ਕਰੀਅਰ ਬਨਾਉਣਾ ਚਾਹੁੰਦੀ ਸੀ।ਉਸ ਨੇ ਸਾਲ 2000 ‘ਚ ਫ਼ਿਲਮ ‘ਮੋਹਬੱਤੇਂ’ ਦੇ ਨਾਲ ਹਿੰਦੀ ਸਿਨੇਮਾ ‘ਚ ਐਂਟਰੀ ਕੀਤੀ ਸੀ।ਫ਼ਿਲਮ ‘ਚ ਉਨ੍ਹਾਂ ਨੂੰ ਪਸੰਦ ਕੀਤਾ ਗਿਆ ਸੀ, ਪਰ ਉਨ੍ਹਾਂ ਨੂੰ ਪ੍ਰਸਿੱਧੀ ਮਿਲੀ ‘ਮੇਰੇ ਯਾਰ ਕੀ ਸ਼ਾਦੀ ਹੈ’ ‘ਚ ਕੀਤੇ ਗਏ ਆਈਟਮ ਸੌਂਗ ‘ਸ਼ਰਾਰਾ ਸ਼ਰਾਰਾ’ ਦੇ ਨਾਲ।ਇਸ ਗਾਣੇ ‘ਚ ਆਪਣੀਆਂ ਕਾਤਲ ਅਦਾਵਾਂ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਸੀ।
ਉਨ੍ਹਾਂ ਨੇ ਜ਼ਹਿਰ, ਫਰੇਬ, ਬੇਵਫਾ ਅਤੇ ਕੈਸ਼ ਵਰਗੀਆਂ ਫ਼ਿਲਮਾਂ ‘ਚ ਕੰਮ ਕੀਤਾ ਸੀ।ਆਦਾਕਾਰਾ ਦੀਆਂ ਇਹ ਫ਼ਿਲਮਾਂ ਹਿੱਟ ਤਾਂ ਸਾਬਿਤ ਹੋਈਆਂ ਪਰ ਉਨ੍ਹਾਂ ਦਾ ਕਰੀਅਰ ਕਾਮਯਾਬ ਨਹੀਂ ਹੋ ਪਾਇਆ । ਜਿਸ ਤੋਂ ਬਾਅਦ ਉਸ ਨੂੰ ਕੰਮ ਮਿਲਣਾ ਘਟ ਗਿਆ ਅਤੇ ਉਹ ਫ਼ਿਲਮਾਂ ਤੋਂ ਦੂਰ ਹੁੰਦੀ ਗਈ। ਸ਼ਮਿਤਾ ਸ਼ੈੱਟੀ ਨੇ ਬਿੱਗ ਬੌਸ ‘ਚ ਵੀ ਭਾਗ ਲਿਆ ਸੀ ਅਤੇ ਕਾਫੀ ਸੁਰਖੀਆਂ ਵਟੋਰੀਆਂ ਸਨ।
-