ਮੀਕਾ ਸਿੰਘ ਦਾ ਅੱਜ ਹੈ ਜਨਮਦਿਨ, ਜਾਣੋ ਕਿਵੇਂ ਪਿਤਾ ਵੱਲੋਂ ਸਾਈਕਲ ਦੀ ਸਵਾਰੀ ਕਰਨ ‘ਤੇ ਗਾਇਕ ਨੂੰ ਹੁੰਦੀ ਸੀ ਸ਼ਰਮਿੰਦਗੀ
ਮੀਕਾ ਸਿੰਘ (Mika Singh) ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਮੀਕਾ ਸਿੰਘ ਦਾ ਅਸਲ ਨਾਮ ਅਮਰੀਕ ਸਿੰਘ ਹੈ ਅਤੇ ਉਨ੍ਹਾਂ ਦਾ ਜਨਮ 1977 ‘ਚ ਹੋਇਆ ਸੀ ।ਘਰ ‘ਚ ਸੰਗੀਤਕ ਮਾਹੌਲ ਸੀ ਇਸੇ ਕਾਰਨ ਗਾਇਕੀ ਦੀ ਗੁੜਤੀ ਉਨ੍ਹਾਂ ਨੂੰ ਆਪਣੇ ਘਰੋਂ ਅਤੇ ਪਰਿਵਾਰ ‘ਚੋਂ ਹੀ ਮਿਲੀ ਹੈ । ਉਨ੍ਹਾਂ ਦੇ ਵੱਡੇ ਭਰਾ ਦਲੇਰ ਮਹਿੰਦੀ ਵੀ ਵਧੀਆ ਗਾਇਕ ਹਨ ।
ਹੋਰ ਪੜ੍ਹੋ : ਅਦਾਕਾਰ Mike Batayeh ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ
ਪਿਤਾ ਦੇ ਸਾਈਕਲ ‘ਤੇ ਸਵਾਰੀ ਕਰਨ ਕਰਕੇ ਹੁੰਦੀ ਸੀ ਸ਼ਰਮਿੰਦਗੀ
ਮੀਕਾ ਸਿੰਘ ਕਾਮਯਾਬ ਗਾਇਕ ਹਨ। ਉਨ੍ਹਾਂ ਕੋਲ ਕਈ ਵੱਡੇ ਫਾਰਮ ਹਾਊਸ ਲਗਜ਼ਰੀ ਗੱਡੀਆਂ ਅਤੇ ਕਰੋੜਾਂ ਦੀ ਜਾਇਦਾਦ ਹੈ । ਆਪਣੀ ਮਿਹਨਤ ਦੀ ਬਦੌਲਤ ਦੌਲਤ ਸ਼ੌਹਰਤ ਪਾਉਣ ਵਾਲੇ ਮੀਕਾ ਸਿੰਘ ਨੇ ਇੱਕ ਵਾਰ ਆਪਣੇ ਪਿਤਾ ਜੀ ਦੇ ਬਾਰੇ ਕਿੱਸਾ ਸਾਂਝਾ ਕਰਦੇ ਹੋਏ ਇੱਕ ਪੋਸਟ ਕੁਝ ਸਮਾਂ ਪਹਿਲਾਂ ਸਾਂਝੀ ਕੀਤੀ ਸੀ ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਸੀ ਕਿ ਕੁਝ ਦਿਨ ਪਹਿਲਾਂ ਇੱਕ ਪੋਸਟ ਸਾਂਝੀ ਕੀਤੀ ਸੀ ।
ਇਸ ਪੋਸਟ ‘ਚ ਉਨ੍ਹਾਂ ਨੇ ਲਿਖਿਆ ਕਿ ‘ਮੇਰੇ ਪਿਤਾ ਸ਼੍ਰੀ ਅਜਮੇਰ ਸਿੰਘ ਚੰਦਨ ਇੱਕ ਰਾਗੀ ਸਨ । ਜਿਸ ਨੇ ਪਟਨਾ ਸਾਹਿਬ ‘ਚ ਕੀਰਤਨ ਕੀਤਾ ਸੀ । ਉਸ ਦੇ ਆਸ਼ੀਰਵਾਦ ਸਦਕਾ ਹੀ ਸਾਡਾ ਪਰਿਵਾਰ ਸਫਲ ਹੋ ਸਕਿਆ ।
ਜਦੋਂ ਦਲੇਰ ਮਹਿੰਦੀ ਭਾਜੀ ਨੇ ਲੈਂਡ ਕ੍ਰੂਜ਼ਰ ਖਰੀਦੀ ਤੇ ਮੈਂ ਇੱਕ ਹਮਰ ਖਰੀਦੀ, ਪਰ ਸਾਡੇ ਪਿਤਾ ਜੀ ਨੇ ਸਾਈਕਲ ਦਾ ਅਨੰਦ ਲਿਆ । ਅਸੀਂ ਦੋਵੇਂ ਉਸ ਨੂੰ ਕਾਰ ਦੀ ਵਰਤੋਂ ਲਈ ਬੇਨਤੀ ਕਰਦੇ ਸੀ। ਕਿਉਂਕਿ ਸਾਨੂੰ ਥੋੜਾ ਅਜੀਬ ਲੱਗਦਾ ਸੀ ਅਤੇ ਸਾਨੂੰ ਬੜੀ ਬੇਇੱਜ਼ਤੀ ਮਹਿਸੂਸ ਹੁੰਦੀ ਸੀ । ਜਿਸ ‘ਤੇ ਪਿਤਾ ਜੀ ਨੇ ਕਿਹਾ ਕਿ ‘ਮੀਕਾ ਬੇਟਾ ਤੁਹਾਡਾ ਪਿਉ ਹਾਂ…ਮੇਰੀ ਸਾਰੀ ਉਮਰ ਸਾਈਕਲ ‘ਤੇ ਹੀ ਲੰਘੀ ਹੈ’।
- PTC PUNJABI