ਮਧੂਬਾਲਾ ਦਾ ਅੱਜ ਹੈ ਜਨਮ ਦਿਨ, ਮੁਸਲਿਮ ਪਰਿਵਾਰ ਤੋਂ ਹੋਣ ਦੇ ਬਾਵਜੂਦ ‘ਜਪੁਜੀ ਸਾਹਿਬ’ ਦਾ ਹਮੇਸ਼ਾ ਕਰਦੀ ਸੀ ਪਾਠ
ਮਧੂ ਬਾਲਾ (Madhu Bala) ਦਾ ਅੱਜ ਜਨਮ ਦਿਨ (Birthday) ਹੈ। ਇਸ ਮੌਕੇ ‘ਤੇ ਉਨ੍ਹਾਂ ਦੇ ਫੈਨਸ ਦੇ ਵੱਲੋਂ ਵੀ ਯਾਦ ਕੀਤਾ ਜਾ ਰਿਹਾ ਹੈ। ਅੱਜ ਅਸੀਂ ਤੁਹਾਨੂੰ ਅਦਾਕਾਰਾ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਦੱਸਾਂਗੇ । ਮਧੂਬਾਲਾ ਦਾ ਅਸਲ ਨਾਂਅ ਮੁਮਤਾਜ ਬੇਗਮ ਸੀ ਅਤੇ ਉਨ੍ਹਾਂ ਨੇ 1947 ‘ਚ ਆਈ ‘ਨੀਲਕਮਲ’ ਫ਼ਿਲਮ ਦੇ ਨਾਲ ਬਾਲੀਵੁੱਡ ‘ਚ ਕਦਮ ਰੱਖਿਆ ਸੀ ।ਦਿੱਲੀ ਦੇ ਇੱਕ ਮੁਸਲਿਮ ਪਰਿਵਾਰ ਨਾਲ ਸਬੰਧ ਰੱਖਦੀ ਸੀ । ਪਰ ਉਹ ਦਾ ਸਿੱਖ ਧਰਮ ਵਿੱਚ ਪੂਰਨ ਵਿਸ਼ਵਾਸ਼ ਸੀ । ਮਧੂਬਾਲਾ ਉਰਫ ਮੁਮਤਾਜ਼ ਬੇਗਮ ਜਿਸ ਦਾ ਖੁਲਾਸਾ ਇੱਕ ਪੁਰਾਣੀ ਵੀਡੀਓ ਤੋਂ ਹੋ ਰਿਹਾ ਹੈ । ਕਹਿੰਦੇ ਹਨ ਕਿ ਮਧੂਬਾਲਾ ਨੂੰ ਜਦੋਂ ਵੀ ਸਮਾਂ ਮਿਲਦਾ ਸੀ ਤਾਂ ਉਹ ‘ਜਪੁਜੀ ਸਾਹਿਬ’ ਦਾ ਪਾਠ ਕਰਦੀ ਸੀ ।
ਹੋਰ ਪੜ੍ਹੋ : ਮੈਂਡੀ ਤੱਖਰ ਨੇ ਵਿਆਹ ਦੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ
ਮਧੂਬਾਲਾ ਜਦੋਂ ਵੀ ਕੋਈ ਫ਼ਿਲਮ ਸਾਈਨ ਕਰਦੀ ਸੀ ਤਾਂ ਉਹ ਸ਼ਰਤ ਰੱਖਦੀ ਸੀ ਕਿ ਉਸ ਨੂੰ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਛੁੱਟੀ ਦਿੱਤੀ ਜਾਵੇ ।ਭਾਵੇਂ ਉਹ ਕਿਤੇ ਵੀ ਸ਼ੂਟਿੰਗ ਕਰ ਰਹੀ ਹੋਵੇ । ਮਧੂਬਾਲਾ ਮੁੰਬਈ ਦੇ ਇੱਕ ਗੁਰਦੁਆਰਾ ਸਾਹਿਬ ‘ਚ ਜਾ ਕੇ ਲੰਗਰ ਸੇਵਾ ਕਰਦੀ ਹੁੰਦੀ ਸੀ। ਉਸ ਦੇ ਕੋਲ ‘ਜਪੁਜੀ ਸਾਹਿਬ’ ਹਮੇਸ਼ਾ ਰਹਿੰਦਾ ਸੀ ਅਤੇ ਜਦੋਂ ਵੀ ਉਸ ਨੂੰ ਸਮਾਂ ਮਿਲਦਾ ਉਹ ਪਾਠ ਕਰਦੀ ਸੀ ।
ਮਧੂਬਾਲਾ ਦਾ ਜਨਮ 1933 ‘ਚ ਹੋਇਆ ਸੀ । ਉਨ੍ਹਾਂ ਦੀ ਖੂਬਸੂਰਤੀ ਦਾ ਹਰ ਕੋਈ ਕਾਇਲ ਸੀ । ਉਸ ਦਾ ਜਨਮ ਮੱਧਵਰਗੀ ਮੁਸਲਿਮ ਪਰਿਵਾਰ ‘ਚ ਹੋਇਆ ਸੀ।ਮਧੂਬਾਲਾ ਦੇ ਪਿਤਾ ਅਫਗਾਨਿਸਤਾਨ ਦੇ ਪਸ਼ਤੂਨ ਸਨ, ਜਦੋਂਕਿ ਮਾਂ ਪੰਜਾਬ ਨਾਲ ਸਬੰਧ ਰੱਖਦੀ ਸੀ। ਮਧੂਬਾਲਾ ਨੂੰ ਵੀਨਸ ਆਫ਼ ਇੰਡੀਅਨ ਸਿਨੇਮਾ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ। ਮਧੂਬਾਲਾ ਦਲੀਪ ਕੁਮਾਰ ਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਸੀ।ਪਰ ਇਹ ਗੱਲ ਉਨ੍ਹਾਂ ਦੇ ਪਿਤਾ ਜੀ ਨੂੰ ਪਸੰਦ ਨਹੀਂ ਸੀ।ਇਸੇ ਦੌਰਾਨ ਕਿਸ਼ੋਰ ਕੁਮਾਰ ਨੇ ਮਧੂਬਾਲਾ ਨੂੰ ਪ੍ਰਪੋਜ਼ ਕਰ ਦਿੱਤਾ ਅਤੇ ਦੋਵਾਂ ਨੇ ਵਿਆਹ ਕਰਵਾ ਲਿਆ ।
ਵਿਆਹ ਤੋਂ ਬਾਅਦ ਅਚਾਨਕ ਮਧੂਬਾਲਾ ਦੀ ਤਬੀਅਤ ਖਰਾਬ ਰਹਿਣ ਲੱਗ ਪਈ। ਕਿਉਂਕਿ ਉਸ ਦੇ ਦਿਲ ‘ਚ ਛੇਕ ਸੀ । ਇਸ ਦਾ ਪਤਾ ਅਦਾਕਾਰਾ ਨੂੰ ਫ਼ਿਲਮ ‘ਮੁਗਲ ਏ ਆਜ਼ਮ’ ਦੀ ਸ਼ੂਟਿੰਗ ਦੇ ਦੌਰਾਨ ਲੱਗਿਆ ਸੀ ।ਜਿਸ ਦਾ ਇਲਾਜ ਵੀ ਕਿਸ਼ੋਰ ਕੁਮਾਰ ਨੇ ਲੰਡਨ ‘ਚ ਕਰਵਾਇਆ ਸੀ ।ਪਰ ਮਧੂਬਾਲਾ ਦੀ ਭੈਣ ਦੇ ਮੁਤਾਬਕ ਲੰਡਨ ਤੋਂ ਵਾਪਸ ਆਉਣ ਤੋਂ ਬਾਅਦ ਕਿਸ਼ੋਰ ਕੁਮਾਰ ਨੇ ਮਧੂਬਾਲਾ ਨੂੰ ਇੱਕਲਿਆਂ ਛੱਡ ਦਿੱਤਾ ਅਤੇ ਉਹ ਇੱਕਲੀ ਮੁੰਬਈ ਸਥਿਤ ਆਪਣੇ ਘਰ ‘ਚ ਨਰਸ ਦੇ ਸਹਾਰੇ ਰਹਿਣ ਲੱਗ ਪਈ ਸੀ।
-