ਫਰਦੀਨ ਖ਼ਾਨ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਉਂ ਹੋ ਗਏ ਸਨ ਫ਼ਿਲਮਾਂ ਤੋਂ ਦੂਰ

Reported by: PTC Punjabi Desk | Edited by: Shaminder  |  March 08th 2024 08:00 AM |  Updated: March 08th 2024 08:00 AM

ਫਰਦੀਨ ਖ਼ਾਨ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਉਂ ਹੋ ਗਏ ਸਨ ਫ਼ਿਲਮਾਂ ਤੋਂ ਦੂਰ

ਬਾਲੀਵੁੱਡ ਇੰਡਸਟਰੀ ‘ਚ ਅਜਿਹੇ ਕਈ ਅਦਾਕਾਰ ਹੋਏ ਹਨ । ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਹਮੇਸ਼ਾ ਹੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ । ਅੱਜ ਅਸੀਂ ਤੁਹਾਨੂੰ ਬਾਲੀਵੁੱਡ ਇੰਡਸਟਰੀ ਦੇ ਇੱਕ ਅਜਿਹੇ ਹੀ ਸਿਤਾਰੇ ਦੇ ਬਾਰੇ ਦੱਸਣ ਜਾ ਰਹੇ ਹਾਂ। ਜਿਸ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਫ਼ਿਲਮਾਂ ਦਿੱਤੀਆਂ । ਅਸੀਂ ਗੱਲ ਕਰ ਰਹੇ ਹਾਂ ਅਦਾਕਾਰ ਫਿਰੋਜ਼ ਖ਼ਾਨ ਦੇ ਪੁੱਤਰ ਫਰਦੀਨ ਖ਼ਾਨ ਦੀ । ਅਦਾਕਾਰ ਫਰਦੀਨ ਖ਼ਾਨ ਦਾ ਅੱਜ ਜਨਮ ਦਿਨ (Birthday) ਹੈ।  ਪਰ ਆਪਣੇ ਪਿਤਾ ਵਾਂਗ ਫਰਦੀਨ ਖ਼ਾਨ (Fardeen khan) ਇੰਡਸਟਰੀ ‘ਚ ਕੋਈ ਖ਼ਾਸ ਜਗ੍ਹਾ ਨਹੀਂ ਸਨ ਬਣਾ ਪਾਏ ।  

Fardeen Khan: ਫਰਦੀਨ ਖ਼ਾਨ ਨੇ ਡੱਬੂ ਰਤਨਾਨੀ ਨਾਲ ਕੀਤਾ ਫੋਟੋਸ਼ੂਟ, ਅਦਾਕਾਰ ਨੇ ਬੀਟੀਐਸ ਵੀਡੀਓ ਕੀਤੀ ਸਾਂਝੀ

  ਹੋਰ ਪੜ੍ਹੋ : ਵੁਮੈਨ ਡੇਅ ‘ਤੇ ਜਾਣੋ ਬਰਾਊਨ ਕੁੜੀ ਦੇ ਨਾਂਅ ਨਾਲ ਮਸ਼ਹੂਰ ਪੰਜਾਬ ਦੀ ਇਸ ਧੀ ਦੇ ਸੰਘਰਸ਼ ਦੀ ਕਹਾਣੀ

12 ਸਾਲ ਦੇ ਕਰੀਅਰ ‘ਚ ਦਿੱਤੀਆਂ ਕਈ ਫਲਾਪ ਫ਼ਿਲਮਾਂ 

 ਫਰਦੀਨ ਖ਼ਾਨ ਨੇ ਆਪਣੇ ਬਾਰਾਂ ਸਾਲ ਦੇ ਕਰੀਅਰ ‘ਚ ਕਈ ਫ਼ਿਲਮਾਂ ਦਿੱਤੀਆਂ । ਪਰ ਇਹ ਫ਼ਿਲਮਾਂ ਬਾਕਸ ਆਫ਼ਿਸ ‘ਤੇ ਕੁਝ ਖ਼ਾਸ ਕਮਾਲ ਨਹੀਂ ਸਨ ਕਰ ਪਾਈਆਂ । ਜਿਸ ਤੋਂ ਬਾਅਦ ਉਨ੍ਹਾਂ ਨੇ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ । ਪਰ ਹੁਣ ਫਰਦੀਨ ਖ਼ਾਨ ਜਲਦ ਹੀ ਅਕਸ਼ੇ ਕੁਮਾਰ ਦੇ ਨਾਲ ਫ਼ਿਲਮਾਂ ‘ਚ ਕਮਬੈਕ ਕਰਨ ਜਾ ਰਹੇ ਹਨ । 

fardeen khan birthday.jpg‘ਪ੍ਰੇਮ ਅਗਨ’ ਦੇ ਨਾਲ ਸ਼ੁਰੂ ਕੀਤਾ ਸੀ ਕਰੀਅਰ

ਫਰਦੀਨ ਖ਼ਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ  1998 ‘ਚ ਆਈ ਫ਼ਿਲਮ ‘ਪ੍ਰੇਮ ਅਗਨ’ ਦੇ ਨਾਲ ਕੀਤੀ ਸੀ। ਪਰ ਕਿਸਮਤ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ ਅਤੇ ਬਾਕਸ ਆਫ਼ਿਸ ‘ਤੇ ਇਹ ਫ਼ਿਲਮ ਮੁੱਧੇ ਮੂੰਹ ਡਿੱਗੀ ਅਤੇ ਬੁਰੀ ਤਰ੍ਹਾਂ ਫਲਾਪ ਹੋ ਗਈ ।ਇਸ ਤੋਂ ਬਾਅਦ ਵੀ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ, ਪਰ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ ਅਤੇ ਇੱਕ ਤੋਂ ਬਾਅਦ ਇੱਕ ਪੰਦਰਾਂ ਫ਼ਿਲਮਾਂ ਫਲਾਪ ਹੋ ਗਈਆਂ । ਇਸ ਤੋਂ ਬਾਅਦ ਅਕਸ਼ੇ ਨੇ ‘ਹੇ ਬੇਬੀ’ ਫ਼ਿਲਮ ‘ਚ ਕੰਮ ਕੀਤਾ ਜੋ ਕਿ ਅਕਸ਼ੇ ਕੁਮਾਰ ਦੇ ਨਾਲ ਸੀ । ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਹਿੱਟ ਸਾਬਿਤ ਹੋਈ ਸੀ । ਇਸ ਤੋਂ ਬਾਅਦ ਫਰਦੀਨ ਕਈ ਫ਼ਿਲਮਾਂ ‘ਚ ਨਜ਼ਰ ਆਏ ਪਰ ਦਰਸ਼ਕਾਂ ਨੂੰ ਇੰਪ੍ਰੈੱਸ ਕਰਨ ‘ਚ ਨਾਕਾਮ ਸਾਬਿਤ ਹੋਏ ।ਇਸ ਤੋਂ ਬਾਅਦ ਫਰਦੀਨ ਫ਼ਿਲਮਾਂ ਚੋਂ ਗਾਇਬ ਹੋ ਗਏ । 

ਫਿੱਟ ਤੋਂ ਫੈਟ ਹੋਏ ਫਰਦੀਨ 

 ਇਸ ਦੌਰਾਨ ਫਰਦੀਨ ਖਾਨ ਕਾਫੀ ਮੋਟੇ ਹੋ ਗਏ । ਜਿਸ ਦੇ ਕਈ ਵੀਡੀਓਜ਼ ਅਤੇ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਸਨ । ਪਰ ਹੁਣ ਫਰਦੀਨ ਫਿੱਟ ਹੋ ਗਏ ਹਨ ਅਤੇ ਪਹਿਲਾਂ ਵਾਲੇ ਰੂਪ ‘ਚ ਆ ਗਏ ਹਨ । ਜਲਦ ਹੀ ਉਹ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ ।

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network