ਲਾਪਤਾ ਹੋਣ ਮਗਰੋਂ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਗੁਰਚਰਨ ਸਿੰਘ ਬਾਰੇ ਨਵੀਂ ਅਪਡੇਟ ਆਈ ਸਾਹਮਣੇ, ਵਾਇਰਲ ਹੋ ਰਹੀ ਸੀਸੀਟੀਵ ਫੁਟੇਜ਼

'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਫੇਮ ਅਦਾਕਾਰ ਗੁਰਚਰਨ ਸਿੰਘ ਅਚਾਨਕ ਲਾਪਤਾ ਹੋ ਗਏ ਹਨ। ਅਦਾਕਾਰ ਦੇ ਪਰਿਵਾਰ ਵੱਲੋਂ ਪੁਲਿਸ ਕੋਲ ਇਸ ਸ਼ਿਕਾਇਤ ਦਰਜ ਕਰਵਾਈ ਗਈ ਹੈ। ਲਾਪਤਾ ਹੋਣ ਮਗਰੋਂ ਅਦਾਕਾਰ ਦੀ ਇੱਕ ਸੀਸੀਟੀਵੀ ਫੁਟੇਜ ਤੇ ਸਿਹਤ ਸਬੰਧੀ ਇੱਕ ਖਬਰ ਸਾਹਮਣੇ ਆਈ ਹੈ, ਜਿਸ ਤੋਂ ਇਹ ਖ਼ਦਸ਼ਾ ਜ਼ਾਹਰ ਕੀਤਾ ਗਿਆ ਹੈ ਕਿ ਸ਼ਾਇਦ ਅਦਾਕਾਰ ਨੂੰ ਕਿਡਨੈਪ ਕੀਤਾ ਗਿਆ ਹੈ।

Reported by: PTC Punjabi Desk | Edited by: Pushp Raj  |  April 27th 2024 05:45 PM |  Updated: April 27th 2024 05:46 PM

ਲਾਪਤਾ ਹੋਣ ਮਗਰੋਂ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਗੁਰਚਰਨ ਸਿੰਘ ਬਾਰੇ ਨਵੀਂ ਅਪਡੇਟ ਆਈ ਸਾਹਮਣੇ, ਵਾਇਰਲ ਹੋ ਰਹੀ ਸੀਸੀਟੀਵ ਫੁਟੇਜ਼

Gurchan Singh  missing case update :  'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਫੇਮ ਅਦਾਕਾਰ ਗੁਰਚਰਨ ਸਿੰਘ ਅਚਾਨਕ ਲਾਪਤਾ ਹੋ ਗਏ ਹਨ। ਅਦਾਕਾਰ ਦੇ ਪਰਿਵਾਰ ਵੱਲੋਂ ਪੁਲਿਸ ਕੋਲ ਇਸ ਸ਼ਿਕਾਇਤ ਦਰਜ ਕਰਵਾਈ ਗਈ ਹੈ। ਲਾਪਤਾ ਹੋਣ ਮਗਰੋਂ ਅਦਾਕਾਰ ਦੀ ਇੱਕ ਸੀਸੀਟੀਵੀ ਫੁਟੇਜ ਤੇ ਸਿਹਤ ਸਬੰਧੀ ਇੱਕ ਖਬਰ ਸਾਹਮਣੇ ਆਈ ਹੈ, ਜਿਸ ਤੋਂ ਇਹ ਖ਼ਦਸ਼ਾ ਜ਼ਾਹਰ ਕੀਤਾ ਗਿਆ ਹੈ ਕਿ ਸ਼ਾਇਦ ਅਦਾਕਾਰ ਨੂੰ ਕਿਡਨੈਪ ਕੀਤਾ ਗਿਆ ਹੈ। 

ਮਸ਼ਹੂਰ ਟੀਵੀ ਸ਼ੋਅ ‘ਰਾਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਰੋਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੁਰਚਰਨ ਸਿੰਘ ਬੀਤੇ ਪੰਜ ਦਿਨਾਂ ਤੋਂ ਲਾਪਤਾ ਹਨ। ਉਨ੍ਹਾਂ ਨੂੰ ਆਖਰੀ ਵਾਰ ਦਿੱਲੀ ਏਅਰਪੋਰਟ 'ਤੇ ਦੇਖਿਆ ਗਿਆ ਸੀ। 

ਹਾਲ ਹੀ ਵਿੱਚ ਪੁਲਿਸ ਵੱਲੋਂ ਮਿਲੀ ਜਾਣਕਾਰੀ ਵਿੱਚ ਇਸ ਕੇਸ ਵਿੱਚ ਨਵੀਂ ਅਪਡੇਟ ਮਿਲੀ ਹੈ। ਡੀਸੀਪੀ ਸਾਊਥ ਵੈਸਟ ਦਿੱਲੀ ਰੋਹਿਤ ਮੀਨਾ ਨੇ ਇਸ ਮਾਮਲੇ ਨਾਲ ਜੁੜਿਆ ਇੱਕ ਬਿਆਨ ਜਾਰੀ ਕੀਤਾ ਹੈ। 

ਇੱਕ ਬਿਆਨ ਜਾਰੀ ਕਰਦਿਆਂ ਪੁਲਿਸ ਦੱਸਿਆ ਉਨ੍ਹਾਂ ਵੱਲੋਂ ਸੀਸੀਟੀਵੀ ਫੁਟੇਜ ਅਤੇ ਮਾਮਲੇ ਦੀ ਲਗਾਤਾਰ ਜਾਂਚ ਜਾਰੀ  ਹੈ। ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਿਦਆਂ ਉਨ੍ਹਾਂ ਨੇ ਕਿਹਾ ਕਿ “ਗੁਰਚਰਨ ਸਿੰਘ ਦੇ ਪਰਿਵਾਰ ਨੇ ਸਾਡੇ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ 22 ਅਪ੍ਰੈਲ ਨੂੰ ਰਾਤ 8:30 ਵਜੇ ਮੁੰਬਈ ਲਈ ਰਵਾਨਾ ਹੋਇਆ ਸੀ। ਉਦੋਂ ਤੋਂ ਉਹ ਲਾਪਤਾ ਹੈ।'

ਮਾਮਲਾ ਦਰਜ ਹੋਣ ਤੋਂ ਬਾਅਦ ਪੁਲਿਸ ਕਈ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਫੁਟੇਜ ਅਤੇ ਤਕਨੀਕੀ ਜਾਂਚ ਦੀ ਵੀ ਭਾਲ ਕੀਤੀ ਜਾ ਰਹੀ ਹੈ ਅਤੇ ਕਈ ਅਹਿਮ ਸੁਰਾਗ ਮਿਲੇ ਹਨ। ਡੀਸੀਪੀ ਨੇ ਕਿਹਾ, ਅਸੀਂ ਆਈਪੀਸੀ ਦੀ ਧਾਰਾ 365 ਤਹਿਤ ਕੇਸ ਦਰਜ ਕਰ ਲਿਆ ਹੈ। ਜਾਂਚ ਵਿੱਚ ਸੀਸੀਟੀਵੀ ਦੇ ਮੁਤਾਬਕ ਅਦਾਕਾਰ ਨੂੰ ਇੱਕ ਬੈਗਪੈਕ ਦੇ ਨਾਲ ਵੇਖਿਆ ਗਿਆ ਹੈ।

ਹੋਰ ਪੜ੍ਹੋ : 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਫੇਮ ਅਦਾਕਾਰ ਗੁਰਚਰਨ ਸਿੰਘ ਹੋਏ ਲਾਪਤਾ, ਪਿਤਾ ਨੇ ਪੁਲਿਸ ਕੋਲ ਕਰਵਾਈ ਗੁਮਸ਼ੁਦਗੀ ਦੀ ਰਿਪੋਰਟ'

ਇਸ ਦੇ ਨਾਲ ਹੀ ਅਦਾਕਾਰ ਨਾਲ ਇੱਕ ਹੋਰ ਸਬੰਧਤ ਖ਼ਬਰ ਸਾਹਮਣੇ ਆਈ ਹੈ ਕਿ ਲਾਪਤਾ ਹੋਣ ਤੋਂ ਪਹਿਲਾਂ ਗੁਰਚਰਨ ਨੇ ਚੰਗੀ ਤਰ੍ਹਾਂ ਖਾਣਾ ਵੀ ਨਹੀਂ ਖਾਧਾ ਹੈ ਤੇ ਉਨ੍ਵਾਂ ਦਾ ਬਲੱਡ ਪ੍ਰੈਸ਼ਰ ਵੀ ਹਾਈ ਸੀ। ਦੱਸਣਯੋਗ ਹੈ ਕਿ ਤਿੰਨ ਦਿਨਾਂ ਤੱਕ ਪੁੱਤਰ ਦੀ ਕੋਈ ਸਾਰ ਨਾ ਮਿਲਣ ਮਗਰੋਂ ਅਦਾਕਾਰ ਦੇ ਪਿਤਾ ਨੇ ਦਿੱਲੀ ਪੁਲਿਸ ਕੋਲ ਉਨ੍ਹਾਂ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਹੈ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network