'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਫੇਮ ਅਦਾਕਾਰ ਗੁਰਚਰਨ ਸਿੰਘ ਹੋਏ ਲਾਪਤਾ, ਪਿਤਾ ਨੇ ਪੁਲਿਸ ਕੋਲ ਕਰਵਾਈ ਗੁਮਸ਼ੁਦਗੀ ਦੀ ਰਿਪੋਰਟ'
TMKOC fame Sodhi aka Gurchan Singh missing: ਟੀਵੀ ਜਗਤ ਤੋਂ ਹਾਲ ਹੀ 'ਚ ਇੱਕ ਦੁਖਦ ਖਬਰ ਸਾਹਮਣੇ ਆਈ ਹੈ। 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਫੇਮ ਅਦਾਕਾਰ ਗੁਰਚਰਨ ਸਿੰਘ ਅਚਾਨਕ ਲਾਪਤਾ ਹੋ ਗਏ ਹਨ। ਅਦਾਕਾਰ ਦੇ ਪਰਿਵਾਰ ਵੱਲੋਂ ਪੁਲਿਸ ਕੋਲ ਇਸ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਦੱਸ ਦਈਏ ਕਿ ਟੀਵੀ ਦੇ ਮਸ਼ਹੂਰ ਕਾਮੇਡੀ ਸੀਰੀਅਲ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਸੋਢੀ ਦਾ ਕਿਰਦਾਰ ਨਿਭਾਉਣ ਵਾਲੇ ਗੁਰਚਰਨ ਸਿੰਘ ਦਿੱਲੀ ਤੋਂ ਲਾਪਤਾ ਹੋ ਗਏ ਹਨ। ਅਦਾਕਾਰ ਚਾਰ ਦਿਨ ਪਹਿਲਾਂ ਦਿੱਲੀ ਏਅਰਪੋਰਟ ਤੋਂ ਲਾਪਤਾ ਹੋ ਗਏ ਸਨ, ਜਿੱਥੋਂ ਉਹ ਮੁੰਬਈ ਲਈ ਰਵਾਨਾ ਹੋਏ ਸੀ, ਪਰ ਉਹ ਮੁੰਬਈ ਨਹੀਂ ਪਹੁੰਚੇ ਅਤੇ ਨਾਂ ਹੀ ਘਰ ਵਾਪਸ ਪਰਤੇ ।
ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਮੁਤਾਬਕ ਗੁਰਚਰਨ ਸਿੰਘ ਦੇ ਪਿਤਾ ਨੇ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਹੈ। ਇਸ ਸ਼ਿਕਾਇਤ ਦੀ ਡਿਜੀਟਲ ਕਾਪੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਸ ਸ਼ਿਕਾਇਤ ਵਿੱਚ ਉਨ੍ਹਾਂ ਨੇ ਲਿਖਿਆ, “ਮੇਰਾ ਪੁੱਤਰ ਗੁਰਚਰਨ ਸਿੰਘ, ਉਮਰ 50 ਸਾਲ 22 ਅਪ੍ਰੈਲ ਨੂੰ ਸਵੇਰੇ 8.30 ਵਜੇ ਮੁੰਬਈ ਜਾਣ ਲਈ ਘਰੋਂ ਨਿਕਲਿਆ। ਉਹ ਹਵਾਈ ਅੱਡੇ 'ਤੇ ਗਿਆ ਸੀ, ਪਰ ਮੁੰਬਈ ਨਹੀਂ ਪਹੁੰਚਿਆ ਅਤੇ ਅਜੇ ਤੱਕ ਘਰ ਵੀ ਨਹੀਂ ਪਰਤਿਆ। ਉਸਦਾ ਫੋਨ ਬੰਦ ਹੈ। ਗੁਰੂਚਰਨ ਦੇ ਪਿਤਾ ਨੇ ਸ਼ਿਕਾਇਤ ਵਿੱਚ ਕਿਹਾ, "ਉਹ ਮਾਨਸਿਕ ਤੌਰ 'ਤੇ ਸਥਿਰ ਹੈ ਅਤੇ ਅਸੀਂ ਉਸ ਦੀ ਭਾਲ ਕਰ ਰਹੇ ਹਾਂ, ਪਰ ਉਹ ਅਜੇ ਤੱਕ ਲਾਪਤਾ ਹੈ ਅਤੇ ਉਸ ਦਾ ਕੋਈ ਪਤਾ ਨਹੀਂ ਲੱਗਾ ਪਾ ਰਿਹਾ ਹੈ।"
ਹੋਰ ਪੜ੍ਹੋ : ਰੇਖਾ ਨੇ ਬੇਹੱਦ ਖੂਬਸੁਰਤ ਅੰਦਾਜ਼ 'ਚ ਮੌਮ ਟੂ ਬੀ ਰਿੱਚਾ ਚੱਡਾ ਨੂੰ ਦਿੱਤਾ ਅਸ਼ੀਰਵਾਦ, ਵੀਡੀਓ ਹੋਈ ਵਾਇਰਲ
ਗੁਰੂਚਰਨ ਸਿੰਘ ਨੂੰ ਆਖਰੀ ਵਾਰ ਟੀਵੀ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ ਰੋਸ਼ਨ ਸਿੰਘ ਸੋਢੀ ਦੀ ਭੂਮਿਕਾ 'ਚ ਦੇਖਿਆ ਗਿਆ ਸੀ, ਪਰ ਉਨ੍ਹਾਂ ਨੇ ਆਪਣੇ ਪਿਤਾ ਦੀ ਸਿਹਤ ਦਾ ਹਵਾਲਾ ਦਿੰਦੇ ਹੋਏ ਟੀਵੀ ਸ਼ੋਅ ਛੱਡ ਦਿੱਤਾ। ਸ਼ੋਅ ਛੱਡਣ ਸਮੇਂ ਉਨ੍ਹਾਂ ਨੇ ਕਿਹਾ ਸੀ ਕਿ ਉਹ ਆਪਣੇ ਪਰਿਵਾਰ 'ਤੇ ਧਿਆਨ ਦੇਣਾ ਚਾਹੁੰਦੇ ਹਨ, ਪਰ ਸ਼ੋਅ ਛੱਡਣ ਵਾਲੇ ਹੋਰਨਾਂ ਕਲਾਕਾਰਾਂ ਵਾਂਗ, ਨਿਰਮਾਤਾਵਾਂ ਵੱਲੋਂ ਉਸ ਦੀ ਤਨਖਾਹ ਬੰਦ ਕਰ ਦਿੱਤੀ ਗਈ ਸੀ, ਪਰ ਜੈਨੀਫਰ ਮਿਸਤਰੀ ਦੁਆਰਾ ਨਿਰਮਾਤਾਵਾਂ ਦੇ ਖਿਲਾਫ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਅਦਾਕਾਰ ਨੂੰ ਉਸ ਦੇ ਪੈਸੇ ਮਿਲ ਗਏ ਸੀ।
- PTC PUNJABI