ਖੁਦ ਨੂੰ ਸਿਹਤਮੰਦ ਰੱਖਣ ਦੇ ਲਈ ਧਰਮਿੰਦਰ ਘੰਟਿਆਂ ਬੱਧੀ ਕਰਦੇ ਹਨ ਇਹ ਕੰਮ, ਵੀਡੀਓ ਕੀਤਾ ਸਾਂਝਾ
ਬਾਲੀਵੁੱਡ ਦੇ ਹੀ-ਮੈਨ ਯਾਨੀ ਧਰਮਿੰਦਰ (Dharmendra Deol)ਸੋਸ਼ਲ ਮੀਡੀਆ ‘ਤੇ ਛਾਏ ਰਹਿੰਦੇ ਹਨ । ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਦਿਲ ਦੀਆਂ ਗੱਲਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰ ਸਵਿਮਿੰਗ ਪੂਲ ‘ਚ ਮਸਤੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ ।
ਇਸ ਵੀਡੀਓ ਨੂੰ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ । ਵੀਡੀਓ ਨੂੰ ਸਾਂਝਾ ਕਰਦੇ ਹੋਏ ਧਰਮਿੰਦਰ ਨੇ ਲਿਖਿਆ ਕਿ ‘ਦੋਸਤੋ ਹੈਲਥ ਇਜ਼ ਵੈਲਥ…ਮੈਂ ਇਹ ਰੋਜ਼ਾਨਾ ਕਰਦਾ ਹਾਂ, ਕੀ ਤੁਸੀਂ ਕਰਦੇ ਹੋ? ਕਿਰਪਾ ਕਰਕੇ ਆਪਣਾ ਖਿਆਲ ਰੱਖੋ..ਲਵ ਯੂ’।
ਜ਼ਿਆਦਾਤਰ ਸਮਾਂ ਫਾਰਮ ਹਾਊਸ ‘ਤੇ ਬਿਤਾਉਂਦੇ ਹਨ ਧਰਮਿੰਦਰ
ਧਰਮਿੰਦਰ ਇਨ੍ਹੀਂ ਦਿਨੀਂ ਆਪਣਾ ਜ਼ਿਆਦਾਤਰ ਸਮਾਂ ਆਪਣੇ ਫਾਰਮ ਹਾਊਸ ‘ਤੇ ਬਿਤਾਉਂਦੇ ਹੋਏ ਦਿਖਾਈ ਦਿੰਦੇ ਹਨ । ਪ੍ਰਸ਼ੰਸਕਾਂ ਦੇ ਨਾਲ ਆਪਣੇ ਫਾਰਮ ਹਾਊਸ ਦੇ ਵੀਡੀਓਜ਼ ਵੀ ਉਹ ਅਕਸਰ ਸਾਂਝੇ ਕਰਦੇ ਦਿਖਾਈ ਦਿੰਦੇ ਹਨ । ਉਮਰ ਦੇ ਇਸ ਪੜਾਅ ‘ਤੇ ਪਹੁੰਚ ਕੇ ਧਰਮਿੰਦਰ ਬਹੁਤ ਜ਼ਿਆਦਾ ਐਕਟਿਵ ਹਨ ।
ਉਹ ਫ਼ਿਲਮਾਂ ‘ਚ ਵੀ ਕੰਮ ਕਰ ਰਹੇ ਹਨ । ਜਲਦ ਹੀ ਉਹ ਫ਼ਿਲ ਰੌਕੀ ਐਂਡ ਰਾਣੀ ਕੀ ਪ੍ਰੇਮ ਕਹਾਣੀ ‘ਚ ਨਜ਼ਰ ਆਉਣ ਵਾਲੇ ਹਨ । ਇਸ ਤੋਂ ਇਲਾਵਾ ਉਹ ਇਨ੍ਹੀਂ ਦਿਨੀਂ ਸ਼ੇਖ ਸਲੀਮ ਚਿਸ਼ਤੀ ‘ਚ ਨਿਭਾਏ ਆਪਣੇ ਕਿਰਦਾਰ ਨੂੰ ਲੈ ਕੇ ਚਰਚਾ ‘ਚ ਹਨ ।
ਧਰਮਿੰਦਰ ਨੂੰ ਖੇਤੀ ਅਤੇ ਪਸ਼ੂ ਪਾਲਣ ਨਾਲ ਵੀ ਹੈ ਲਗਾਅ
ਧਰਮਿੰਦਰ ਨੂੰ ਖੇਤੀਬਾੜੀ ਅਤੇ ਪਸ਼ੂ ਪਾਲਣ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਹੈ । ਉਹ ਆਪਣੇ ਫਾਰਮ ਹਾਊਸ ‘ਤੇ ਕਾਮਿਆਂ ਦੇ ਨਾਲ ਖੇਤੀ ਦੇ ਕੰਮ ਕਾਜ ‘ਚ ਹੱਥ ਵਟਾਉਂਦੇ ਹੋਏ ਅਕਸਰ ਦਿਖਾਈ ਦਿੰਦੇ ਹਨ । ਇਸ ਦੇ ਨਾਲ ਹੀ ਪਸ਼ੂਆਂ ਨਾਲ ਵੀ ਉਨ੍ਹਾਂ ਨੂੰ ਬਹੁਤ ਜ਼ਿਆਦਾ ਲਗਾਅ ਹੈ । ਉਨ੍ਹਾਂ ਨੇ ਬੀਤੇ ਦਿਨੀਂ ਵੀ ਇੱਕ ਤਸਵੀਰ ਆਪਣੇ ਫਾਰਮ ਹਾਊਸ ‘ਤੇ ਪਸ਼ੂਆਂ ਦੇ ਨਾਲ ਸਾਂਝੀ ਕੀਤੀ ਸੀ ।
- PTC PUNJABI