ਇਸ ਤਰ੍ਹਾਂ ਦਾ ਹੈ ਅਦਾਕਾਰ ਅਜੇ ਦੇਵਗਨ, ਮਹਿਮਾ ਚੌਧਰੀ ਨੂੰ ਵਿਖਾਉਂਦੇ ਸਨ ਸਰੀਰ ‘ਤੇ ਪਏ ਨਿਸ਼ਾਨ, ਅਦਾਕਾਰਾ ਨੇ ਕੀਤਾ ਖੁਲਾਸਾ
ਅਜੇ ਦੇਵਗਨ (Ajay Devgn) ਬਾਲੀਵੁੱਡ ਇੰਡਸਟਰੀ ਦੇ ਮੰਨੇ ਪ੍ਰਮੰਨੇ ਅਦਾਕਾਰ ਹਨ । ਉਹ ਬਹੁਤ ਹੀ ਸੰਜੀਦਾ ਰਹਿਣ ਵਾਲੇ ਇਨਸਾਨ ਹਨ ਅਤੇ ਤੁਸੀਂ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਜ਼ਿਆਦਾ ਐਕਟਿਵ ਹੁੰਦੇ ਨਹੀਂ ਵੇਖਿਆ ਹੋਣਾ । ਰੀਲ ਲਾਈਫ ‘ਚ ਤੁਸੀਂ ਉਨ੍ਹਾਂ ਦੇ ਵੱਖ-ਵੱਖ ਕਿਰਦਾਰਾਂ ਨੂੰ ਵੇਖਿਆ ਹੋਣਾ ਹੈ । ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਅਸਲ ਜ਼ਿੰਦਗੀ ‘ਚ ਉਹ ਕਿਸ ਤਰ੍ਹਾਂ ਦੇ ਇਨਸਾਨ ਹਨ । ਇਸ ਬਾਰੇ ਇੱਕ ਕਿੱਸਾ ਦੱਸਾਂਗੇ । ਜਿਸ ਨੂੰ ਕਿ ਅਦਾਕਾਰਾ ਮਹਿਮਾ ਚੌਧਰੀ (mahima chaudhary) ਨੇ ਸਾਂਝਾ ਕੀਤਾ ਹੈ।
ਹੋਰ ਪੜ੍ਹੋ : ਸ਼ੈਰੀ ਮਾਨ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਗਾਇਕ ਨੇ ਪਤਨੀ ਦੇ ਨਾਲ ਤਸਵੀਰਾਂ ਸਾਂਝੀਆਂ ਕਰ ਦਿੱਤੀ ਵਧਾਈ
ਅਦਾਕਾਰਾ ਮਹਿਮਾ ਚੌਧਰੀ ਨੇ ਯੂਟਿਊਬ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ‘ਚ ਖੁਲਾਸਾ ਕੀਤਾ ਸੀ ਕਿ ਇੱਕ ਵਾਰ ਉਸ ‘ਤੇ ਅਜਿਹਾ ਬੁਰਾ ਸਮਾਂ ਵੀ ਆਇਆ ਸੀ । ਜਿਸ ਕਾਰਨ ਉਹ ਬਹੁਤ ਹੀ ਦਰਦ ਚੋਂ ਗੁਜ਼ਰ ਰਹੀ ਸੀ। ਦਰਅਸਲ ਇਹ ਗੱਲ ਉਸ ਸਮੇਂ ਦੀ ਹੈ ਜਦੋਂ ਅਜੇ ਦੇਵਗਨ ਦੇ ਨਾਲ ਉਹ ਕਿਸੇ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ । ਫ਼ਿਲਮ ਦੀ ਸ਼ੂਟਿੰਗ ਆਪਣੇ ਆਖਰੀ ਪੜਾਅ ‘ਤੇ ਸੀ। ਇਸੇ ਦੌਰਾਨ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ ।ਇਸ ਹਾਦਸੇ ਦੌਰਾਨ ਕੱਚ ਦੇ ਟੁਕੜੇ ਉਨ੍ਹਾਂ ਦੇ ਚਿਹਰੇ ‘ਚ ਵੜ ਗਏ ਸਨ ਅਤੇ ਪੂਰਾ ਚਿਹਰਾ ਵਿਗੜ ਗਿਆ ਸੀ।
ਪਰ ਉਸ ਸਮੇਂ ਅਜੇ ਦੇਵਗਨ ਨੇ ਉਨ੍ਹਾਂ ਨੂੰ ਪੂਰਾ ਸਪੋਟ ਕੀਤਾ ਅਤੇ ਉਨ੍ਹਾਂ ਨੇ ਫ਼ਿਲਮ ਨੂੰ ਲੈ ਕੇ ਕਦੇ ਵੀ ਉਨ੍ਹਾਂ ਨੂੰ ਪ੍ਰੇਸ਼ਾਨ ਨਹੀਂ ਸੀ ਕੀਤਾ ਅਤੇ ਨਾ ਹੀ ਉਨ੍ਹਾਂ ਦੇ ਦਿਲ ‘ਚ ਕਦੇ ਇਸ ਗੱਲ ਦਾ ਖਿਆਲ ਆਇਆ ਸੀ ਕਿ ਉਨ੍ਹਾਂ ਦੀ ਫ਼ਿਲਮ ਦਾ ਕੋਈ ਨੁਕਸਾਨ ਹੋਵੇਗਾ ।ਮਹਿਮਾ ਨੇ ਅੱਗੇ ਦੱਸਿਆ ਕਿ ਅਜੇ ਦੇਵਗਨ ਦੀ ਸ਼ਖਸੀਅਤ ਦਾ ਇਹ ਪੱਖ ਸ਼ਾਇਦ ਲੋਕਾਂ ਨੂੰ ਨਹੀਂ ਪਤਾ ਹੋਣਾ ਕਿ ਉਨ੍ਹਾਂ ਨੇ ਮੇਰੀ ਕਿੰਨੀ ਮਦਦ ਕੀਤੀ ਸੀ। ਪਰ ਮੈਨੂੰ ਅਜਿਹਾ ਲੱਗਦਾ ਸੀ ਕਿ ਮੇਰ ਕਰੀਅਰ ਖਰਾਬ ਹੋ ਜਾਵੇਗਾ।
ਮਹਿਮਾ ਚੌਧਰੀ ਨੇ ਦੱਸਿਆ ਕਿ ਉਹ ਅਕਸਰ ਮੈਨੂੰ ਹੱਲਾਸ਼ੇਰੀ ਦੇਣ ਦੇ ਲਈ ਆਪਣੀਆਂ ਸੱਟਾਂ ਦੇ ਨਿਸ਼ਾਨ ਵਿਖਾਉਂਦੇ ਰਹਿੰਦੇ ਸਨ ।ਕਿਉਂਕਿ ਮੈਨੂੰ ਅਜਿਹਾ ਲੱਗਦਾ ਸੀ ਕਿ ਮੇਰੇ ਚਿਹਰੇ ਦੇ ਨਿਸ਼ਾਨ ਕਦੇ ਨਹੀਂ ਜਾਣਗੇ ।ਜਿਸ ਤੋਂ ਬਾਅਦ ਅਜੇ ਅਕਸਰ ਆਪਣੇ ਸਰੀਰ ‘ਤੇ ਪਏ ਸੱਟਾਂ ਦੇ ਨਿਸ਼ਾਨ ਵਿਖਾਉਂਦੇ ਸਨ।
-